Bank - ਬੈਂਕਾਂ ਦੇ ਕੰਮ ਨੂੰ ਧਿਆਨ ਨਾਲ ਤੇ ਸਮੇਂ  ਸਿਰ ਕਰਨੇ ਚਾਹੀਦੇ ਹਨ। ਤੁਸੀਂ ਪਬਲਿਕ ਪ੍ਰੋਵੀਡੈਂਟ ਫੰਡ ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ ਤੇ ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ 'ਚ ਨਿਵੇਸ਼ ਕੀਤਾ ਹੈ ਤਾਂ ਤੁਹਾਡਾ ਖਾਤਾ ਫ੍ਰੀਜ਼ ਹੋ ਸਕਦਾ ਹੈ। ਇਨ੍ਹਾਂ ਖਾਤਿਆਂ ਨੂੰ ਆਧਾਰ ਨਾਲ ਲਿੰਕ ਕਰਨ ਦੀ ਲੋੜ ਹੈ। ਇਸ ਦੀ ਅੰਤਿਮ ਮਿਤੀ 30 ਸਤੰਬਰ 2023 ਤਕ ਹੈ।


ਦੱਸ ਦਈਏ ਵਿੱਤ ਮੰਤਰਾਲੇ ਨੇ ਛੋਟੀਆਂ ਬੱਚਤ ਯੋਜਨਾਵਾਂ 'ਚ ਨਿਵੇਸ਼ ਕਰਨ ਲਈ ਆਧਾਰ ਕਾਰਡ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਲਈ ਕੇਂਦਰ ਸਰਕਾਰ ਨੇ 31 ਮਾਰਚ 2023 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਨ੍ਹਾਂ ਛੋਟੀਆਂ ਬੱਚਤ ਯੋਜਨਾਵਾਂ ਵਿੱਚ ਨਿਵੇਸ਼ ਕਰਨ ਲਈ, ਤੁਹਾਨੂੰ ਡਾਕਖਾਨੇ ਜਾਂ ਬੈਂਕ 'ਚ ਇਕ ਖਾਤਾ ਖੁਲ੍ਹਵਾਉਣਾ ਪਵੇਗਾ।


 ਤੁਸੀਂ ਇਨ੍ਹਾਂ ਯੋਜਨਾਵਾਂ ਨਾਲ ਆਧਾਰ ਨੂੰ ਲਿੰਕ ਨਹੀਂ ਕਰਦੇ ਹੋ ਤਾਂ ਤੁਹਾਨੂੰ ਇਨ੍ਹਾਂ ਸਕੀਮਾਂ ਤਹਿਤ ਮਿਲਣ ਵਾਲਾ ਵਿਆਜ ਦਾ ਲਾਭ ਨਹੀਂ ਮਿਲੇਗਾ। ਨਾਲ ਹੀ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇਗਾ।


 ਆਪਣੇ ਆਧਾਰ ਨੂੰ ਆਨਲਾਈਨ ਤੇ ਆਫਲਾਈਨ ਦੋਵਾਂ ਤਰੀਕਿਆਂ ਰਾਹੀਂ ਲਿੰਕ ਕਰ ਸਕਦੇ ਹੋ। ਆਫਲਾਈਨ ਲਿੰਕ ਕਰਨ ਲਈ ਤੁਹਾਨੂੰ ਪੋਸਟ ਆਫਿਸ ਜਾਂ ਨਜ਼ਦੀਕੀ ਬੈਂਕ ਜਾਣਾ ਪਵੇਗਾ। ਉੱਥੇ ਆਧਾਰ ਲਿੰਕਿੰਗ ਫਾਰਮ ਭਰਨਾ ਹੋਵੇਗਾ। ਇਸ ਦੇ ਨਾਲ ਹੀ ਆਧਾਰ ਦੀ ਫੋਟੋ ਕਾਪੀ ਦੇ ਨਾਲ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਨੇ ਹੋਣਗੇ। ਤੁਸੀਂ ਇਸਨੂੰ ਡਾਕਘਰ ਦੀ ਵੈੱਬਸਾਈਟ ਜਾਂ ਬੈਂਕ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਲਿੰਕ ਕਰ ਸਕਦੇ ਹੋ।