Zomato Exits Smaller Cities : ਦੇਸ਼ ਵਿੱਚ ਆਨਲਾਈਨ ਫੂਡ ਡਿਲੀਵਰੀ ਦਾ ਕੰਮ ਕਰਨ ਵਾਲੀ ਕੰਪਨੀ Zomato ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜ਼ੋਮੈਟੋ ਨੇ ਪਿਛਲੇ ਮਹੀਨੇ ਲਗਭਗ 225 ਛੋਟੇ ਸ਼ਹਿਰਾਂ 'ਚ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਯਾਨੀ ਹੁਣ Zomato ਨੇ ਇਨ੍ਹਾਂ ਸ਼ਹਿਰਾਂ 'ਚ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ। ਕੰਪਨੀ ਦੀ ਦਸੰਬਰ ਤਿਮਾਹੀ ਦੀ ਕਮਾਈ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। ਜਾਣੋ ਕੀ ਹੈ ਇਸ ਨਾਲ ਜੁੜੀ ਨਵੀਂ ਅਪਡੇਟ।
ਕੰਪਨੀ ਨੇ ਸ਼ੇਅਰਧਾਰਕਾਂ ਨੂੰ ਲਿਖਿਆ ਪੱਤਰ
Zomato ਦੇ ਮੁੱਖ ਵਿੱਤੀ ਅਧਿਕਾਰੀ ਅਕਸ਼ਾਂਤ ਗੋਇਲ (Akshant Goyal) ਨੇ ਕੰਪਨੀ ਦੇ ਸ਼ੇਅਰਧਾਰਕਾਂ ਨੂੰ ਇੱਕ ਪੱਤਰ ਲਿਖਿਆ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਜਨਵਰੀ ਮਹੀਨੇ ਵਿੱਚ ਅਸੀਂ ਲਗਭਗ 225 ਛੋਟੇ ਸ਼ਹਿਰਾਂ ਤੋਂ ਬਾਹਰ ਨਿਕਲ ਗਏ ਹਾਂ, ਕੰਪਨੀ ਨੇ ਅਕਤੂਬਰ-ਦਸੰਬਰ ਤਿਮਾਹੀ (Q3FY23) ਨਾਲ ਸਬੰਧਤ ਰਿਪੋਰਟ ਜਾਰੀ ਕੀਤੀ ਹੈ। ਇਸ ਨੇ ਕੁੱਲ ਆਰਡਰ ਵੈਲਿਊ (GOV) ਦਾ 0.3 ਫੀਸਦੀ ਯੋਗਦਾਨ ਪਾਇਆ ਹੈ। ਗੋਇਲ ਨੇ ਸ਼ੇਅਰਧਾਰਕਾਂ ਨੂੰ ਕਿਹਾ ਕਿ ਇਹ ਇੱਕ ਚੁਣੌਤੀਪੂਰਨ ਮਾਹੌਲ ਬਣਿਆ ਹੋਇਆ ਹੈ ਪਰ ਅਸੀਂ ਹਾਲ ਹੀ ਦੇ ਹਫ਼ਤਿਆਂ ਵਿੱਚ ਮੰਗ ਵਿੱਚ ਸੁਧਾਰ ਦੇਖ ਰਹੇ ਹਾਂ, ਜਿਸ ਨਾਲ ਸਾਨੂੰ ਵਿਸ਼ਵਾਸ ਮਿਲਦਾ ਹੈ ਕਿ ਸਭ ਤੋਂ ਬੁਰਾ ਸਮਾਂ ਨਿਕਲ ਗਿਆ ਹੈ।
1,000 ਤੋਂ ਵੱਧ ਸ਼ਹਿਰਾਂ ਵਿੱਚ ਸੀ ਕਾਰੋਬਾਰ
Zomato ਦੀ ਸਾਲਾਨਾ ਰਿਪੋਰਟ ਦੇ ਅਨੁਸਾਰ ਪਿਛਲੇ ਸਾਲ 2021-22 ਵਿੱਚ ਕੰਪਨੀ ਦੇਸ਼ ਦੇ 1,000 ਤੋਂ ਵੱਧ ਸ਼ਹਿਰਾਂ ਵਿੱਚ ਫੂਡ ਆਰਡਰਿੰਗ ਅਤੇ ਡਿਲੀਵਰੀ ਦਾ ਕਾਰੋਬਾਰ ਚਲਾ ਰਹੀ ਸੀ। ਜਿਸ ਨੂੰ ਹੁਣ ਸੀਮਤ ਕਰ ਦਿੱਤਾ ਗਿਆ ਹੈ। ਗੋਇਲ ਨੇ ਕਿਹਾ ਕਿ ਪਿਛਲੀਆਂ ਕੁਝ ਤਿਮਾਹੀਆਂ 'ਚ ਇਨ੍ਹਾਂ (225) ਸ਼ਹਿਰਾਂ ਦੇ ਖਰਾਬ ਪ੍ਰਦਰਸ਼ਨ ਕਾਰਨ ਸਾਨੂੰ ਅਜਿਹਾ ਕਰਨਾ ਪਿਆ ਹੈ। ਇਨ੍ਹਾਂ ਸ਼ਹਿਰਾਂ ਤੋਂ ਆਪਣੇ ਹੱਥ ਖਿੱਚ ਲਏ। ਕੀ ਇਨ੍ਹਾਂ ਸ਼ਹਿਰਾਂ ਤੋਂ ਬਾਹਰ ਜਾਣ ਨਾਲ ਕੰਪਨੀ ਦੀ ਲਾਗਤ 'ਤੇ ਕੋਈ ਅਸਰ ਪਵੇਗਾ ਜਾਂ ਨਹੀਂ। ਇਸ ਸਬੰਧੀ ਗੋਇਲ ਨੇ ਕਿਹਾ ਕਿ ਬਹੁਤਾ ਅਸਰ ਨਹੀਂ ਪਵੇਗਾ।
ਇਹ ਵੀ ਪੜ੍ਹੋ : ਲਹਿਰਾਗਾਗਾ 'ਚ 4 ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਦੁਕਾਨਦਾਰ ਤੋਂ ਲੁੱਟੇ ਲੱਖਾਂ ਰੁਪਏ , ਘਟਨਾ ਸੀਸੀਟੀਵੀ 'ਚ ਕੈਦ
5 ਗੁਣਾ ਵਧ ਗਿਆ ਕੰਪਨੀ ਦਾ ਘਾਟਾ
ਗੁਰੂਗ੍ਰਾਮ ਸਥਿਤ ਜ਼ੋਮੈਟੋ ਕੰਪਨੀ ਦਾ ਕਹਿਣਾ ਹੈ ਕਿ ਅਕਤੂਬਰ-ਦਸੰਬਰ ਤਿਮਾਹੀ 'ਚ ਉਸ ਦੀ ਆਮਦਨ 75 ਫੀਸਦੀ ਵਧ ਕੇ 1,948 ਕਰੋੜ ਰੁਪਏ ਹੋ ਗਈ ਹੈ। ਓਥੇ ਹੀ ਕੰਪਨੀ ਦਾ ਘਾਟਾ 5 ਗੁਣਾ ਵਧ ਕੇ 346 ਕਰੋੜ ਰੁਪਏ ਹੋ ਗਿਆ ਹੈ। ਸਾਲ ਦਰ ਸਾਲ ਆਧਾਰ 'ਤੇ 31 ਦਸੰਬਰ ਨੂੰ ਖਤਮ ਹੋਏ 3 ਮਹੀਨਿਆਂ ਦੀ ਮਿਆਦ ਲਈ ਕੰਪਨੀ ਦੀ ਆਮਦਨ 30 ਫੀਸਦੀ ਵਧੀ ਹੈ। ਇਸ ਤੋਂ ਪਹਿਲਾਂ Zomato ਨੇ ਸਤੰਬਰ ਤਿਮਾਹੀ ਵਿੱਚ 1,581 ਕਰੋੜ ਰੁਪਏ ਅਤੇ ਦਿਸੰਬਰ 2021 ਨੂੰ ਸਮਾਪਤ ਤਿਮਾਹੀ 'ਚ 1,200 ਕਰੋੜ ਰੁਪਏ ਦੇ ਮੁਕਾਬਲੇ 'ਚ 1,565 ਕਰੋੜ ਰੁਪਏ 'ਤੇ ਐਡਜਸਟਡ ਕਮਾਈ ਕੀਤੀ ਹੈ।
Zomato ਦੇ ਸਟਾਕ ਵਿੱਚ ਆਈ ਗਿਰਾਵਟ
ਜ਼ੋਮੈਟੋ ਦੇ ਸ਼ੇਅਰਾਂ 'ਚ ਗਿਰਾਵਟ ਆਈ ਹੈ। ਬੀਐਸਈ 'ਤੇ ਸ਼ੁੱਕਰਵਾਰ ਸਵੇਰ ਦੇ ਕਾਰੋਬਾਰ 'ਚ ਕੰਪਨੀ ਦਾ ਸਟਾਕ 1.47 ਫੀਸਦੀ ਡਿੱਗ ਕੇ 53.60 ਰੁਪਏ 'ਤੇ ਆ ਗਿਆ। NSE 'ਤੇ ਇਹ 1.38 ਫੀਸਦੀ ਡਿੱਗ ਕੇ 53.65 ਰੁਪਏ 'ਤੇ ਆ ਗਿਆ ਹੈ। ਇਸ ਦੌਰਾਨ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 118.15 ਅੰਕ ਜਾਂ 0.19 ਫੀਸਦੀ ਦੀ ਗਿਰਾਵਟ ਨਾਲ 60,688.07 'ਤੇ ਕਾਰੋਬਾਰ ਕਰ ਰਿਹਾ ਸੀ।