Sangrur News : ਲਹਿਰਾਗਾਗਾ ਵਿੱਚ ਬੀਤੀ ਰਾਤ 4 ਲੁਟੇਰਿਆਂ ਨੇ ਲੱਖਾਂ ਰੁਪਏ ਲੁੱਟ ਲਏ ਹਨ। ਜਾਣਕਾਰੀ ਅਨੁਸਾਰ ਲਹਿਰਾਗਾਗਾ ਦੀ ਸੰਜੇ ਆਰਟਸ ਦੀ ਦੁਕਾਨ ਤੋਂ ਚਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ 1 ਲੱਖ ਰੁਪਏ ਲੁੱਟੇ ਹਨ। ਇਹ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਇਸ ਦੌਰਾਨ ਦੁਕਾਨਦਾਰ ਨੇ ਦੱਸਿਆ ਕਿ ਮੇਰੇ ਪਿਤਾ ਦੇ ਇਲਾਜ ਲਈ 1 ਲੱਖ ਰੁਪਏ ਰੱਖੇ ਹੋਏ ਸਨ। ਲਹਿਰਾਗਾਗਾ ਦੀ ਸੰਜੇ ਆਰਟਸ ਦੀ ਦੁਕਾਨ 'ਚ ਰਾਤ 10 ਵਜੇ ਦੇ ਕਰੀਬ ਚਾਰ ਲੁਟੇਰਿਆਂ ਨੇ ਪੈਸੇ ਲੁੱਟ ਲਏ ਹਨ ਅਤੇ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ।
ਦੁਕਾਨਦਾਰ ਪਵਨ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਉਹ ਆਪਣੀ ਦੁਕਾਨ 'ਤੇ ਕੰਮ ਕਰ ਰਿਹਾ ਸੀ ਤਾਂ 4 ਵਿਅਕਤੀਆਂ ਨੇ ਪਿਸਤੌਲ ਦੀ ਨੋਕ 'ਤੇ ਮੇਰੇ ਕੋਲੋਂ 1 ਲੱਖ ਰੁਪਏ ਦੀ ਨਗਦੀ ਲੁੱਟ ਲਈ ਹੈ। ਇਹ ਘਟਨਾ ਸਾਡੇ ਗੁਆਂਢ ਦੇ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ ਹੈ। ਦੁਕਾਨਦਾਰ ਨੇ ਦੱਸਿਆ ਕਿ 100000 ਰੁਪਏ ਮੇਰੇ ਪਿਤਾ ਦੇ ਇਲਾਜ ਲਈ ਦੁਕਾਨ ਵਿੱਚ ਰੱਖੇ ਹੋਏ ਸਨ, ਜੋ ਲੁਟੇਰਿਆਂ ਨੇ ਮੇਰੇ ਕੋਲੋਂ ਲੁੱਟ ਲਏ।
ਇਹ ਵੀ ਪੜ੍ਹੋ : ਮੋਰਚੇ ਦੌਰਾਨ ਹਿੰਸਾ ਕਰਨ ਵਾਲਿਆਂ ਦੀਆਂ ਤਸਵੀਰਾਂ ਪੁਲਿਸ ਨੇ ਕੀਤੀਆਂ ਜਨਤਕ, ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੇਣ ਦੀ ਕਹੀ ਗੱਲ
ਦੂਜੇ ਪਾਸੇ ਸਮਾਜ ਸੇਵੀ ਜਸਟ ਪੇਂਟ ਅਤੇ ਸੰਦੀਪ ਦੀਪੂ ਨੇ ਕਿਹਾ ਕਿ ਸ਼ਹਿਰ 'ਚ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਸ਼ਹਿਰ 'ਚ ਮੋਟਰਸਾਈਕਲ ਚੋਰੀ ਹੋ ਰਹੇ ਹਨ। ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ, ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਇਸ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸੰਜੇ ਆਰਟਸ ਦੀ ਦੁਕਾਨ ਲੁੱਟੀ ਗਈ ਸੀ, ਇਸ ਦੇ ਲਈ ਅਸੀਂ ਪੂਰੇ ਸ਼ਹਿਰ ਦੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰ ਰਹੇ ਹਾਂ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਵੇਗੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।