Sangrur News : ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ’ਚ ਕਿਸੇ ਵੀ ਤਰਾਂ ਦੀ ਕੁਦਰਤੀ ਜਾਂ ਕਿਸੇ ਵੀ ਹੋਰ ਤਰਾਂ ਦੀ ਆਫ਼ਤ ਮੌਕੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਰਾਹਤ ਪ੍ਰਬੰਧਨ ਤੇ ਹੋਰਨਾਂ ਵੱਖ-ਵੱਖ ਮਹਿਕਮਿਆਂ ਤੇ ਗੈਰ ਸਰਕਾਰੀ ਸੰਸਥਾਵਾਂ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਕੱਲ ਮਿਤੀ 10 ਫਰਵਰੀ 2023 ਨੂੰ ਇੰਡੀਅਨ ਆਰਕੈਲਿਕਸ ਲਿਮਟਿਡ (ਆਈ.ਏ.ਐਲ) ਘਾਬਦਾਂ ਦੇ ਮੁੱਖ ਗੇਟ ’ਤੇ ਮੌਕ ਡਰਿੱਲ ਕਰਵਾਈ ਜਾਵੇਗੀ। ਇਸ ਅਭਿਆਸ ਕਾਰਵਾਈ ’ਚ ਜਲਣਸ਼ੀਲ ਪਦਾਰਥ ਨਾਲ ਭਰੇ ਇੱਕ ਟੈਂਕਰ ਨੂੰ ਅੱਗ ਲੱਗਣ ਦੀ ਕਾਲਪਨਿਕ ਸਥਿਤੀ ਪੈਦਾ ਕੀਤੀ ਜਾਵੇਗੀ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਰਾਹਤ ਕਾਰਜ ਅਮਲ ’ਚ ਲਿਆਉਣ ਦਾ ਪ੍ਰਯੋਗ ਅਸਲ ਹਾਲਤਾਂ ਵਾਂਗ ਕੀਤਾ ਜਾਵੇਗਾ।

 



ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਫੈਕਟਰੀਜ਼ ਵਿਸ਼ਾਲ ਸਿੰਗਲਾ ਨੇ ਦੱਸਿਆ ਕਿ ਕੱਲ੍ਹ ਮਿਤੀ 10 ਫਰਵਰੀ ਨੂੰ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਨਾਗਰਿਕ ਪੂਰੀ ਤਰਾਂ ਸੁਚੇਤ ਰਹਿਣ। ਉਹਨਾਂ ਦੱਸਿਆ ਕਿ ਇਸ ਅਭਿਆਸ ਕਾਰਵਾਈ ’ਚ ਐਨ.ਡੀ.ਆਰ.ਐਫ਼., ਪੁਲਿਸ, ਫਾਇਰ ਬਿ੍ਰਗੇਡ ਅਤੇ ਸਿਹਤ ਆਦਿ ਵਿਭਾਗਾਂ ਦੇ ਨਾਲ-ਨਾਲ ਜ਼ਿਲਾ ਸੰਗਰੂਰ ਦੀਆਂ ਵੱਡੀਆਂ ਸਨਅਤੀ ਯੂਨਿਟਾਂ ਦੇ ਨੁਮਾਇੰਦੇ ਵੀ ਭਾਗ ਲੈਣਗੇ। ਉਨਾਂ ਦੱਸਿਆ ਕਿ ਇਸ ਕਾਰਵਾਈ ਦੀ ਤਿਆਰੀ ਲਈ ਅੱਜ ਵੀ ਆਈ.ਏ.ਐਲ. ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ’ਚ ਸਬੰਧਤ ਵਿਭਾਗਾਂ ਨੂੰ ਉਨਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਣੂੰ ਕਰਵਾਇਆ ਗਿਆ।

 



ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨ.ਡੀ.ਆਰ.ਐਫ਼. ਤੋਂ ਸਹਾਇਕ ਕਮਾਂਡੈਂਟ ਪੰਕਜ ਸ਼ਰਮਾ, ਐਸ.ਐਮ.ਓ. ਭਵਾਨੀਗੜ ਡਾ. ਮਹੇਸ਼, ਐਸ ਡੀ ਓ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੋਹਿਤ ਸਿੰਗਲਾ, ਆਈ.ਏ.ਐਲ. ਤੋਂ ਐਫ਼.ਸੀ. ਸ਼ਰਮਾ, ਪੰਕਜ ਸ਼ੁਕਲਾ, ਜੇ.ਪੀ. ਸ਼ਰਮਾ, ਇੰਡੀਅਨ ਆਇਲ ਤੋਂ ਪੰਕਜ, ਐਚ.ਪੀ.ਸੀ.ਐਲ. ਤੋਂ ਗੋਪਾਲ ਦਾਸ, ਬੀ.ਪੀ.ਸੀ.ਐਲ. ਤੋਂ ਸ਼ੋਬਿਤ ਸ੍ਰੀਵਾਸਤਵਾ ਅਤੇ ਖੇਤੀਬਾੜੀ ਵਿਭਾਗ ਤੋਂ ਏ.ਡੀ.ਓ. ਮਨਦੀਪ ਸਿੰਘ ਤੇ ਏ.ਡੀ.ਓ.ਪਰਮਿੰਦਰ ਸਿੰਘ ਹਾਜ਼ਰ ਸਨ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।