Punjab News: ਅੱਜ ਉਗਰਾਹਾਂ ਧੜੇ ਤੋ ਵੱਖ ਹੋਏ ਜਿਲ੍ਹਾ ਸੰਗਰੂਰ, ਪਟਿਆਲਾ ਅਤੇ ਮਲੇਰਕੋਟਲਾ ਦੇ ਹਜਾਰਾਂ ਕਿਸਾਨਾਂ ਮਜਦੂਰਾ ਨੌਜਵਾਨਾਂ ਕਿਸਾਨ ਬੀਬੀਆਂ ਦਾ ਭਾਰੀ ਇਕੱਠ ਲੌਂਗੋਵਾਲ ਦੀ ਅਨਾਜ ਮੰਡੀ ਅੰਦਰ ਹੋਇਆ ਵਿਸਾਲ ਇਕੱਠ ਨੇ ਅਸਮਾਨ ਗੂੰਜਾਊ ਲੋਕ ਪੱਖੀ ਨਾਅਰਿਆਂ ਦੌਰਾਨ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ।


ਕਾਰਜਕਾਰੀ ਕਮੇਟੀ ਦੇ ਮੈਂਬਰਾਂ ਵਿੱਚ ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਸਿੰਘ ਨਿਆਲ, ਗੁਰਮੇਲ ਸਿੰਘ ਮਹੋਲੀ, ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ ਲੰਗ, ਦਿਲਬਾਗ ਸਿੰਘ ਹਰੀਗੜ੍ਹ ਤੋਂ ਇਲਾਵਾ ਭੈਣ ਗੁਰਪ੍ਰੀਤ ਕੌਰ ਬਰਾਸ, ਦਵਿੰਦਰ ਕੌਰ ਹਰਦਾਸਪੁਰ ਅਤੇ ਅਤੇ ਬਲਜੀਤ ਕੌਰ ਕਿਲਾ ਭਰੀਆਂ ਨੂੰ ਸਾਮਲ ਕੀਤਾ ਗਿਆ। ਇਸ ਕਾਰਜਕਾਰੀ ਕਮੇਟੀ ਦੀ ਅਗਵਾਈ ਵਿਚ ਕਿਸਾਨ ਯੂਨੀਅਨ ਦਾ ਨਵਾਂ ਨਾ" ਭਾਰਤੀ ਕਿਸਾਨ ਯੂਨੀਅਨ ਏਕਤਾ ( ਅਜਾਦ ) ਰੱਖਿਆ ਗਿਆ।


ਇਸ ਤੋ ਇਲਾਵਾ ਯੂਨੀਅਨ ਦਾ ਨਵਾਂ ਝੰਡਾ ਅਤੇ ਬੈਜ਼ ਵੀ ਲਾਂਚ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ( ਅਜਾਦ ) ਦਾ ਸੋਸਲ ਮੀਡੀਆ ਪੇਜ਼ ਵੀ ਲਾਂਚ ਕੀਤਾ ਗਿਆ ਕਿਸਾਨਾਂ ਦੇ ਵਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਯੂਨੀਅਨ ਕਿਸਾਨਾਂ ਦੀ ਮੰਗ ਤੇ ਕਿਸਾਨਾਂ ਵੱਲੋਂ ਕਿਸਾਨਾਂ ਲਈ ਹੀ ਹੋਂਦ ਵਿਚ ਲਿਆਂਦੀ ਗਈ ਹੈ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਸਰਕਾਰ ਦੀਆ ਕਾਰਪੋਰੇਟ ਪੱਖੀ ਨੀਤੀਆਂ ਅਤੇ ਲੋਕ ਵਿਰੋਧੀ ਫੈਸਲਿਆਂ ਖਿਲਾਫ਼ ਅਸੀਂ ਸੰਘਰਸ਼ ਜਾਰੀ ਰੱਖਾਂਗੇ ਅਤੇ ਭਰਾਤਰੀ ਜਥੇਬੰਦੀਆਂ ਨਾਲ ਲੋਕ ਪੱਖੀ ਫੈਸਲਿਆਂ ਤੇ ਬੇਗਰਜ ਤੇ ਬਿੰਨਾ ਸਰਤ ਹਮਾਇਤ ਕਰਨ ਅਤੇ ਸਾਂਝੇ ਸੰਘਰਸ਼ਾਂ ਵੱਲ ਪਹਿਲ ਕਦਮੀ ਕਰਦੇ ਰਹਾਂਗੇ।


ਕਿਸਾਨ ਆਗੂ ਦਿਲਬਾਗ ਸਿੰਘ ਹਰੀਗੜ੍ਹ ਅਤੇ ਗੁਰਮੇਲ ਸਿੰਘ ਮਹੋਲੀ ਨੇ ਕਿਹਾ ਕਿ ਮਿਹਨਤਕਸ਼ ਲੋਕਾਂ ਦੀ ਰੱਤ ਨਿਚੋੜ ਰਹੀਆ ਸਰਕਾਰੀ ਨੀਤੀਆਂ ਖਿਲਾਫ ਪਿੰਡ-ਪਿੰਡ ਜਾ ਕੇ ਸਾਰੇ ਪੰਜਾਬ ਅੰਦਰ ਕਿਸਾਨਾਂ ਨੂੰ ਲਾਮਬੰਦ ਕਰਨ ਅਤੇ ਸੰਘਰਸ਼ਾਂ ਅੰਦਰ ਸਾਮਲ ਕਰਨ ਲਈ ਜਨਤਕ ਮੁਹਿੰਮ ਸੁਰੂ ਕੀਤੀ ਜਾਵੇਗੀ। ਭੈਣ ਗੁਰਪ੍ਰੀਤ ਕੌਰ ਬਰਾਸ ਅਤੇ ਦਵਿੰਦਰ ਕੌਰ ਹਰਦਾਸਪੁਰ ਤੋਂ ਇਲਾਵਾ ਬਲਜੀਤ ਕੌਰ ਕਿਲਾ ਭਰੀਆਂ ਨੇ ਕਿਹਾ ਕਿ ਉਹ ਕਿਸਾਨ ਬੀਬੀਆਂ ਨੂੰ ਲਾਮਬੰਦ ਕਰਨ ਲਈ ਪਿੰਡ-ਪਿੰਡ ਕਿਸਾਨ ਔਰਤਾਂ ਦੇ ਵਿੰਗ ਸਥਾਪਤ ਕਰਨ ਲਈ ਪਹਿਲਾ ਕਦਮੀ ਕਰਨਗੀਆਂ। ਅੱਜ ਦੇ ਬੁਲਾਰਿਆਂ ਵਿੱਚ ਗੁਰਦੇਵ ਸਿੰਘ ਗੱਜੂਮਾਜਰਾ ਅਤੇ ਕਰਨੈਲ ਸਿੰਘ ਲੰਗ ਨੇ ਵੀ ਆਪਣੀ ਹਾਜਰੀ ਲਵਾਈ। ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਸਦਰਪੁਰ, ਹੈਪੀ ਸਿੰਘ ਨਮੋਲ, ਲੀਲਾ  ਸਿੰਘ ਚੋਟੀਆਂ, ਮੱਖਣ ਸਿੰਘ ਪਾਪੜਾ, ਬਲਜੀਤ ਸਿੰਘ ਬੱਲਰਾ, ਵਿੰਦਰ ਸਿੰਘ  ਦਿੜਬਾ, ਬਿਕਰਜੀਤ ਸਿੰਘ ਕੌਹਰੀ, ਗੁਰਮੇਲ ਸਿੰਘ ਕੈਪਰ, ਹਰਦੇਵ ਸਿੰਘ ਕੁਲਾਰਾਂ, ਜਸਵੰਤ ਸਿੰਘ ਸਦਰਪੁਰਾ