ਤੰਜਾਵੁਰ: ਤਾਮਿਲਨਾਡੂ ਦੇ ਤੰਜਾਵੁਰ ਜ਼ਿਲ੍ਹੇ 'ਚ ਇੱਕ 12 ਸਾਲਾ ਲੜਕੇ ਨੂੰ ਇੱਕ ਕਿਸ਼ੋਰ ਨਾਲ ਕਥਿਤ ਤੌਰ 'ਤੇ ਸਬੰਧ ਰੱਖਣ ਅਤੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇੱਕ 17 ਸਾਲਾ ਲੜਕੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਤੰਜਾਵੁਰ ਮਹਿਲਾ ਪੁਲਿਸ ਨੇ ਇਸ ਮਾਮਲੇ 'ਚ ਬੱਚੇ ਨੂੰ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ (ਪੋਕਸੋ) ਤਹਿਤ ਗ੍ਰਿਫਤਾਰ ਕੀਤਾ ਹੈ।


ਪੁਲਿਸ ਮੁਤਾਬਕ ਉਨ੍ਹਾਂ ਨੂੰ ਪੁਲਿਸ ਚੌਕੀ ਰਾਜਾ ਮੀਰਸੂਦਰ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਕੁਝ ਦਿਨ ਪਹਿਲਾਂ ਇੱਕ 17 ਸਾਲਾ ਲੜਕੀ ਨੇ ਬੱਚੀ ਨੂੰ ਜਨਮ ਦਿੱਤਾ ਹੈ। ਪੁੱਛ-ਗਿੱਛ ਕਰਨ 'ਤੇ ਪਤਾ ਲੱਗਾ ਕਿ ਲੜਕੀ ਅਤੇ 12 ਸਾਲਾ ਲੜਕੇ 'ਚ ਪਿਛਲੇ ਕੁਝ ਸਾਲਾਂ ਤੋਂ ਰਿਲੇਸ਼ਨਸ਼ਿਪ ਸੀ, ਜਿਸ ਕਾਰਨ ਲੜਕੀ ਗਰਭਵਤੀ ਹੋ ਗਈ।


ਕੀ ਹੈ POCSO ਐਕਟ?


POCSO ਐਕਟ ਦੇ ਤਹਿਤ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਕਿਸੇ ਵੀ ਤਰ੍ਹਾਂ ਦੇ ਜਿਨਸੀ ਹਮਲੇ, ਜਿਨਸੀ ਸ਼ੋਸ਼ਣ ਅਤੇ ਜਿਨਸੀ ਅਪਰਾਧਾਂ ਜਿਵੇਂ ਕਿ ਪੋਰਨੋਗ੍ਰਾਫੀ ਵਿੱਚ ਕਾਰਵਾਈ ਕੀਤੀ ਜਾਂਦੀ ਹੈ। ਪੋਕਸੋ ਐਕਟ ਲੜਕੇ ਅਤੇ ਲੜਕੀ ਦੋਵਾਂ ਨੂੰ ਸਰੀਰਕ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਤਹਿਤ ਦਰਜ ਕੇਸ ਦੀ ਸੁਣਵਾਈ ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੀ ਹੈ। ਇਹ ਕਾਨੂੰਨ ਸਾਲ 2012 ਵਿੱਚ ਬਣਾਇਆ ਗਿਆ ਸੀ।


ਇਹ ਵੀ ਪੜ੍ਹੋ: IPL 2022: ਪੁਆਇੰਟ ਟੇਬਲ 'ਚ ਟੌਪ 'ਤੇ ਰਾਜਸਥਾਨ, ਆਰੇਂਜ ਅਤੇ ਪਰਪਲ ਕੈਪ 'ਤੇ ਇਨ੍ਹਾਂ ਖਿਡਾਰੀਆਂ ਦਾ ਕਬਜ਼ਾ