ਨਵੀਂ ਦਿੱਲੀ: ਅੱਜ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਦੇ ਸੱਤ ਅਫ਼ਗਾਨੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਾਰਕੋਟਿਕਸ ਡਿਪਾਰਮੈਂਟ ਨੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੋ 1 ਕਿਲੋ 623 ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ ਹੈ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸੱਤਾਂ ਨੇ ਇਹ ਹੈਰੋਇਨ ਦੇ ਕੈਪਸੂਲ ਪੇਟ 'ਚ ਲਕੋਏ ਸੀ ਜਿਸ ਦੀ ਪੁਸ਼ਟੀ ਡਾਕਟਰੀ ਜਾਂਚ ਦੌਰਾਨ ਹੋਈ। ਡਾਕਟਰਾਂ ਨੇ ਐਕਸ-ਰੇ ਰਾਹੀਂ ਪੇਟ 'ਚ ਕੈਪਸੂਲਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ।


ਨਾਰਕੋਟਿਕਸ ਕੰਟਰੋਲ ਬਿਓਰੋ ਨੋਡਲ ਡਰੱਗ ਲਾਅ ਇਨਫੋਰਸਮੈਂਟ ਤੇ ਇੰਡੀਆ ਦੀ ਖੁਫੀਆ ਏਜੰਸੀ ਹੈ ਜੋ ਨਸ਼ਾ ਤਸਕਰੀ ਤੇ ਗ਼ੈਰਕਾਨੂੰਨੀ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਲੜਨ ਲਈ ਜ਼ਿੰਮੇਵਾਰ ਹੁੰਦੀ ਹੈ।