ਤਿਰੁਪਤਿ  : ਆਂਧਰਾ ਪ੍ਰਦੇਸ਼ (Andhra Pradesh) 'ਚ ਸ਼ਨੀਵਾਰ ਨੂੰ ਸਗਾਈ ਲਈ ਤਿਰੁਪਤਿ (Tirupati) ਜਾ ਰਹੀ ਯਾਤਰੀਆਂ ਨਾਲ ਭਰੀ ਬੱਸ ਸੰਤੁਲਨ ਗੁਆ ਕੇ ਡੂੰਘੀ ਖੱਡ 'ਚ ਡਿੱਗ ਗਈ। ਮਾਮਲਾ ਅਨੰਤਪੁਰ ਜ਼ਿਲੇ ਦੇ ਧਰਮਾਵਰਮ ਦਾ ਹੈ, ਜਿੱਥੇ ਸ਼ਨੀਵਾਰ ਨੂੰ ਲਗਭਗ 50 ਲੋਕ ਵਿਆਹ ਤੋਂ ਪਹਿਲਾਂ ਸਗਾਈ ਲਈ ਬੱਸ ਰਾਹੀਂ ਤਿਰੂਪਤੀ ਜਾ ਰਹੇ ਸਨ। 

 

ਤਿਰੂਪਤੀ ਨੇੜੇ ਚਿਤੂਰ ਜ਼ਿਲ੍ਹੇ ਦੇ ਭਾਕਰਪੇਟ ਇਲਾਕੇ 'ਚ ਬੱਸ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਕਰੀਬ 100 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ।  ਇਸ ਭਿਆਨਕ ਹਾਦਸੇ 'ਚ 40 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ 'ਚ ਕਈ ਬੱਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਤਿਰੁਪਤਿ ਦੇ ਰੂਆ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

 

 ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ 'ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਚਾਰੇ ਪਾਸੇ ਮਾਸ ਦੇ ਟੁਕੜੇ ਖਿੱਲਰੇ ਹੋਏ ਦੇਖੇ। ਚੰਦਰਗਿਰੀ ਪੁਲਿਸ ਦੀ ਮੁੱਢਲੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਨਿੱਜੀ ਬੱਸ ਸ਼ਨੀਵਾਰ ਨੂੰ ਅਨੰਤਪੁਰ ਜ਼ਿਲ੍ਹੇ ਦੇ ਧਰਮਵਰਮ ਤੋਂ ਤਿਰੁਪਤਿ ਲਈ ਰਵਾਨਾ ਹੋਈ। ਦੱਸਿਆ ਜਾ ਰਿਹਾ ਹੈ ਕਿ ਇੱਕ ਮੋੜ ਪਾਰ ਕਰਦੇ ਸਮੇਂ ਬੱਸ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਬੱਸ ਹੇਠਾਂ ਖਾਈ ਵਿੱਚ ਜਾ ਡਿੱਗੀ।

 

ਬੱਸ ਟੋਏ ਵਿੱਚ ਡਿੱਗਦੇ ਹੋਏ ਕਈ ਦਰੱਖਤਾਂ ਨਾਲ ਟਕਰਾ ਗਈ। ਇਸ ਹਾਦਸੇ ਨੂੰ ਦੇਖਦੇ ਹੋਏ ਲੋਕ ਪੀੜਤਾਂ ਨੂੰ ਬਚਾਉਣ ਲਈ ਪੁੱਜੇ ਅਤੇ ਚੰਦਰਗਿਰੀ ਪੁਲਸ ਨੂੰ ਸੂਚਨਾ ਦਿੱਤੀ। ਕਰੀਬ 9 ਐਂਬੂਲੈਂਸਾਂ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੀ ਵਿਸ਼ੇਸ਼ ਟੀਮ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ। ਪੁਲਸ ਨੇ ਦੱਸਿਆ ਕਿ ਹਨੇਰੇ ਅਤੇ ਸੰਘਣੇ ਜੰਗਲ ਕਾਰਨ ਬਚਾਅ ਕਾਰਜ 'ਚ ਰੁਕਾਵਟ ਆ ਰਹੀ ਸੀ।

 


ਇਹ ਵੀ ਪੜ੍ਹੋ : Free Ration Scheme Extended : ਮੁਫ਼ਤ ਰਾਸ਼ਨ ਯੋਜਨਾ ਸਤੰਬਰ ਤੱਕ ਜਾਰੀ ਰਹੇਗੀ, ਮੋਦੀ ਕੈਬਨਿਟ ਦੀ ਬੈਠਕ 'ਚ ਲਿਆ ਫੈਸਲਾ