ਨਾਂਦੇੜ: ਮਹਾਰਾਸ਼ਟਰ ਦੇ ਪਾਲਘਰ ਵਿੱਚ ਸਾਧੂਆਂ ਦੀ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ ਨਾਂਦੇੜ ਵਿੱਚ ਵੀ ਇੱਕ ਸਾਧੂ ਤੋਂ ਇਲਾਵਾ, ਪਿੰਡ ਦੇ ਹੀ ਇੱਕ ਹੋਰ ਵਿਅਕਤੀ ਨੂੰ ਕੱਲ੍ਹ ਰਾਤ ਕਤਲ ਕਰ ਦਿੱਤਾ ਗਿਆ। ਇਹ ਮਾਮਲਾ ਨਾਂਦੇੜ ਦੇ ਉਮਰੀ ਤਾਲੁਕ ਦੇ ਨਾਗਥਾਣਾ ਖੇਤਰ ਨਾਲ ਸਬੰਧਤ ਹੈ ਜਿੱਥੇ ਬੀਤੀ ਰਾਤ ਇਕ ਸਾਧੂ ਦਾ ਕਤਲ ਹੋ ਗਿਆ।
ਸਾਧੂ ਬਾਲ ਬ੍ਰਹਮਾਚਾਰੀ ਸ਼ਿਵਾਚਾਰਿਆ ਦਾ ਕਤਲ ਹੋਇਆ ਹੈ। ਮ੍ਰਿਤਕ ਸਾਧੂ ਦਾ ਨਾਮ ਰੁਦਰਾ ਪਸ਼ੂਪਤੀ ਸ਼ਿਵਾਚਾਰੀ ਮਹਾਰਾਜ ਹੈ। ਸ਼ਿਵਾਚਾਰਿਆ ਤੋਂ ਇਲਾਵਾ ਪਿੰਡ ਦਾ ਭਗਵਾਨ ਸ਼ਿੰਦੇ ਨਾਮ ਦਾ ਵਿਅਕਤੀ ਵੀ ਮ੍ਰਿਤਕ ਪਾਇਆ ਗਿਆ ਹੈ। ਨਾਂਦੇੜ ਪੁਲਿਸ ਅਨੁਸਾਰ ਕਤਲ ਰਾਤ 12 ਤੋਂ 12:30 ਵਜੇ ਦੇ ਵਿਚਕਾਰ ਕੀਤਾ ਗਿਆ ਸੀ। ਮੁਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਆਸ਼ਰਮ ਦਾ ਦਰਵਾਜ਼ਾ ਅੰਦਰੋਂ ਖੋਲ੍ਹਿਆ ਗਿਆ ਹੈ। ਦੋਸ਼ੀ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਨਹੀਂ ਹੋਇਆ। ਕਤਲ ਦਾ ਸ਼ੱਕ ਪਿੰਡ ਦੇ ਹੀ ਸਾਈਨਾਥ ਨਾਮ ਦੇ ਵਿਅਕਤੀ 'ਤੇ ਹੈ।
ਭਾਜਪਾ ਨੇਤਾ ਰਾਮ ਕਦਮ ਨੇ ਸਾਧੂ ਦੀ ਹੱਤਿਆ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਰਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜ ਗਈ ਹੈ। ਸੰਤ ਸਮਾਜ ਨਾਂਦੇੜ ਵਿੱਚ ਸਾਧੂ ਦੇ ਕਤਲ ਤੋਂ ਦੁਖੀ ਹੈ। ਅਦੀਯੋਗੀ ਗੌਤਮ ਸਵਾਮੀ ਨੇ ਮਹਾਰਾਸ਼ਟਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਾਤਲ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।
ਬਾਲ ਬ੍ਰਹਮਾਚਾਰੀ ਸ਼ਿਵਾਚਾਰਿਆ ਨਾਂਦੇੜ ਵਿੱਚ ਲਿੰਗਾਇਤ ਸਮਾਜ ਦੇ ਸੰਤ ਸਨ। ਸਾਧੂ ਸ਼ਿਵਾਚਾਰੀਆ ਮਹਾਰਾਜ 2008 ਤੋਂ ਮੱਠ ਵਿੱਚ ਰਹਿ ਰਹੇ ਸਨ। ਜਿਸ ਨੂੰ ਨਿਰਵਨੀ ਮੈਥ ਇੰਸਟੀਚਿਊਟ ਕਿਹਾ ਜਾਂਦਾ ਹੈ, ਜੋ ਕਿ 100 ਸਾਲ ਪੁਰਾਣਾ ਮੱਠ ਹੈ।
ਇਹ ਵੀ ਪੜ੍ਹੋ: ਭਾਰਤੀਆਂ ਨੂੰ ਐਚ-1 ਬੀ ਵੀਜ਼ਾਂ ਤੋਂ ਦੂਰ ਕਰਨ ਦੀ ਤਿਆਰੀ, ਅਮਰੀਕੀ ਸੰਸਦ ਦੇ ਦੋਨਾਂ ਸਦਨਾਂ 'ਚ ਬਿੱਲ ਪੇਸ਼
ਲੁਧਿਆਣਾ ਦੀ ਮੈਡੀਕਲ ਦੁਕਾਨ ਦੇ ਸਾਈਨ ਬੋਰਡ ਦੀ ਸੋਸ਼ਲ ਮੀਡੀਆ 'ਤੇ ਚਰਚਾ, ਜਾਣੋ ਕਿਉਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਪਾਲਘਰ ਸਾਧੂਆਂ ਦੀ ਹੱਤਿਆ ਮਗਰੋਂ ਇੱਕ ਹੋਰ ਸਾਧੂ ਦਾ ਕਤਲ, ਬੀਜੇਪੀ ਨੇ ਚੁੱਕੇ ਸਵਾਲ
ਏਬੀਪੀ ਸਾਂਝਾ
Updated at:
24 May 2020 03:03 PM (IST)
ਮਹਾਰਾਸ਼ਟਰ ਦੇ ਪਾਲਘਰ ਵਿੱਚ ਸਾਧੂਆਂ ਦੀ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ ਨਾਂਦੇੜ ਵਿੱਚ ਵੀ ਇੱਕ ਸਾਧੂ ਤੋਂ ਇਲਾਵਾ, ਪਿੰਡ ਦੇ ਹੀ ਇੱਕ ਹੋਰ ਵਿਅਕਤੀ ਨੂੰ ਕੱਲ੍ਹ ਰਾਤ ਕਤਲ ਕਰ ਦਿੱਤਾ ਗਿਆ।
- - - - - - - - - Advertisement - - - - - - - - -