ਨਵੀਂ ਦਿੱਲੀ: ਲੌਕਡਾਊਨ ਦੇ ਚੱਲਦਿਆਂ ਪਾਕਿਸਤਾਨ 'ਚ ਫਸੇ ਭਾਰਤੀ ਨਾਗਰਿਕਾਂ ਦੀ ਹੁਣ ਵਤਨ ਵਾਪਸੀ ਹੋਵੇਗੀ। ਇਸ ਸਬੰਧੀ ਯਤਨ ਸ਼ੁਰੂ ਕਰ ਦਿੱਤੇ ਗਏ ਹਨ। ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ 'ਚ ਕਰੀਬ 300 ਭਾਰਤੀ ਪਿਛਲੇ ਦੋ ਮਹੀਨਿਆਂ ਤੋਂ ਫਸੇ ਹੋਏ ਹਨ।
ਸੂਤਰਾਂ ਮੁਤਾਬਕ ਇਸਲਾਮਾਬਾਦ 'ਚ ਮੌਜੂਦ ਭਾਰਤੀ ਦੂਤਾਵਾਸ ਇਨ੍ਹਾਂ ਨਾਗਰਿਕਾਂ ਦੇ ਸੰਪਰਕ 'ਚ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਕਸ਼ਮੀਰੀ ਵਿਦਿਆਰਥੀ ਹਨ। ਇਸ ਤੋਂ ਇਲਾਵਾ ਪੰਜਾਬ, ਮਹਾਰਾਸ਼ਟਰ ਤੇ ਗੁਜਰਾਤ ਤੋਂ ਵੀ ਲੋਕ ਪਾਕਿਸਤਾਨ ਯਾਤਰਾ 'ਤੇ ਗਏ ਸਨ। ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਇਹ ਉੱਥੇ ਹੀ ਫ਼ਸ ਗਏ ਸਨ।
ਇਹ ਵੀ ਪੜ੍ਹੋ: ਭੱਠੀ ਵਾਂਗ ਤਪਿਆ ਪੰਜਾਬ, ਅਗਲੇ ਦਿਨੀਂ ਪਾਰਾ ਤੋੜੇਗਾ ਰਿਕਾਰਡ
ਪਾਕਿਸਤਾਨ ਤੋਂ ਆਉਣ ਵਾਲੇ ਇਨ੍ਹਾਂ ਲੋਕਾਂ ਦੀ ਵਾਪਸੀ ਹਵਾਈ ਮਾਰਗ ਰਾਹੀਂ ਨਹੀਂ ਬਲਕਿ ਵਾਹਘਾ-ਅਟਾਰੀ ਬਾਰਡਰ ਰਾਹੀਂ ਹੋਵੇਗੀ। ਫਿਲਹਾਲ ਇਸ ਸਬੰਧੀ ਕਿਸੇ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ ਪਰ ਇਹ ਸਪਸ਼ਟ ਹੋ ਗਿਆ ਕਿ ਇਨ੍ਹਾਂ ਲੋਕਾਂ ਦੀ ਭਾਰਤ ਵਾਪਸੀ ਹੋਵੇਗੀ।
ਇਹ ਵੀ ਪੜ੍ਹੋ: ਥਾਣੇ 'ਚ ਬਣਾਈ ਨੰਗਾ ਕਰਕੇ ਵੀਡੀਓ, ਪੁਲਿਸ ਦੇ ਕਾਰੇ ਤੋਂ ਹਾਈਕੋਰਟ ਵੀ ਸ਼ਰਮਸਾਰ!
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ