ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਇੱਕ ਧੋਖਾਧੜੀ ਕਰਨ ਵਾਲੇ ਦੋਸ਼ੀ ਨੂੰ ਕਾਬੂ ਕੀਤਾ ਹੈ।ਇਹ ਵਿਅਕਤੀ ਮੈਟਰੀਮੋਨੀਅਲ ਸਾਈਟਾਂ ਰਾਹੀਂ ਔਰਤਾਂ ਨਾਲ ਦੋਸਤੀ ਕਰਦਾ ਸੀ ਅਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕਰ ਦਾ ਸੀ। ਦੋਸ਼ੀ ਬਾਲੀਵੁੱਡ ਫਿਲਮ ਕਬੀਰ ਸਿੰਘ ਦੇਖ ਕਿ ਈਵੈਂਟ ਕੰਪਨੀ ਚਲਾਉਂਦੇ ਹੋਏ ਇੱਕ ਬਲੈਕਮੇਲਰ ਬਣ ਗਿਆ।


ਮੁਲਜ਼ਮ ਨੇ ਮੈਟਰੀਮੋਨੀਅਲ ਸਾਈਟ ਤੇ ਫਰਜ਼ੀ ਅਕਾਊਂਟ ਬਣਾਇਆ ਹੋਇਆ ਸੀ ਅਤੇ ਦੋਸ਼ੀ ਵਿਆਹ ਦਾ ਝਾਂਸਾ ਦੇ ਕਿ ਮਹਿਲਾਵਾਂ ਦੀਆਂ ਨਿੱਜੀ ਤਸਵੀਰਾਂ ਹਾਸਲ ਕਰ ਲੈਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕਰਦਾ ਸੀ।

ਦੋਸ਼ੀ ਦੇ ਨਿਸ਼ਾਨੇ ਤੇ ਹਮੇਸ਼ਾਂ ਹਾਈ ਪ੍ਰੋਫਾਇਲ ਔਰਤਾਂ ਰਹਿੰਦੀਆਂ ਸਨ। ਮਹਿਲਾ ਡਾਕਟਰ ਦੀ ਸ਼ਿਕਾਇਤ ਤੇ ਪੁਲਿਸ ਨੇ ਦੋਸ਼ੀ ਨੂੰ ਇੱਕ ਹੋਰ ਸਾਥੀ ਨਾਲ ਗ੍ਰਿਫਤਾਰ ਕਰ ਲਿਆ ਹੈ।ਸਾਈਬਰ ਸੈੱਲ ਮੁਤਾਬਕ ਮੁਲਜ਼ਮ ਹੁਣ ਤੱਕ ਦਰਜਣ ਤੋਂ ਵੱਧ ਲੜਕੀਆਂ ਅਤੇ ਮਹਿਲਾਵਾਂ ਨਾਲ ਧੋਖਾਧੜੀ ਕਰ ਚੁੱਕਾ ਹੈ।ਗ੍ਰਿਫਤਾਰ ਦੋਸ਼ੀ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ।

ਸ਼ਿਕਾਇਤਕਰਤਾ ਮਹਿਲਾ ਡਾਕਟਰ ਨੇ ਦੱਸਿਆ ਕਿ ਉਸਦੀ ਦੋਸਤੀ ਡਾ ਰੋਹਿਤ ਗੁਜਰਾਲ ਨਾਂਅ ਦੇ ਇੱਕ ਸ਼ਖਸ ਨਾਲ ਹੋ ਗਈ ਅਤੇ ਫਿਰ ਉਸਨੇ ਕੁਝ ਨਿੱਜੀ ਤਸਵੀਰਾਂ ਅਤੇ ਵੀਡੀਓ ਹਾਸਲ ਕਰ ਲਈ। ਜਿਸ ਤੋਂ ਬਾਅਦ ਮੁਲਜ਼ਮ ਨੇ ਮਹਿਲਾ ਡਾਕਟਰ ਨੂੰ ਤਸਵੀਰਾਂ ਵਾਇਰਲ ਕਰਨ ਦਾ ਡਰਾਵਾ ਦਿੱਤਾ ਅਤੇ 30 ਹਜ਼ਾਰ ਰੁਪਏ ਠੱਗ ਲਏ। ਮੁਲਜ਼ਮ ਆਪਣੇ ਦੋਸਤ ਦੇ ਖਾਤੇ 'ਚ ਠੱਗੀ ਦੇ ਪੈਸੇ ਜਮ੍ਹਾਂ ਕਰਵਾਉਂਦਾ ਸੀ। ਉਸਦੇ ਖਿਲਾਫ ਪਹਿਲਾਂ ਵੀ ਕਈ ਮਹਿਲਾਵਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਨਾਲ ਲੜਾਈ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ

ਲੌਕਡਾਊਨ ਵਧਾਉਣ ਦੀ ਤਿਆਰੀ! ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀਆਂ ਨਾਲ ਚਰਚਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ