ਹਿਊਸਟਨ: ਕੋਰੋਨਾ ਮਹਾਮਾਰੀ ਦੀ ਪੈਦਾਇਸ਼ ਦੇ ਸਰੋਤ ਬਾਰੇ ਇਕ ਅਧਿਐਨ 'ਚ ਦੱਸਿਆ ਗਿਆ ਕਿ ਵਾਇਰਸ ਜਾਨਵਰਾਂ ਤੋਂ ਮਨੁੱਖਾਂ 'ਚ ਦਾਖ਼ਲ ਹੋਣ 'ਤੇ ਉਨ੍ਹਾਂ ਨੂੰ ਇਨਫੈਕਟ ਕਰਨ ਦੇ ਸਮਰੱਥ ਹੈ। ਖੋਜਕਰਤਾਵਾਂ ਨੇ ਕੋਵਿਡ-19 ਅਤੇ ਜਾਨਵਰਾਂ 'ਚ ਇਸ ਦੇ ਇਸੇ ਪ੍ਰਕਾਰ ਦੇ ਰੂਪਾਂ ਦੇ ਹੋਣ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਵਾਇਰਸ ਦਾ ਸਭ ਤੋਂ ਨੇੜੇ ਦਾ ਸਬੰਧੀ ਓਹੀ ਕੋਰੋਨਾ ਵਾਇਰਸ ਹੈ ਜੋ ਚਮਗਿੱਦੜਾਂ 'ਚ ਇਨਫੈਕਸ਼ਨ ਫੈਲਾਉਂਦਾ ਹੈ।


ਇਹ ਵਾਇਰਸ ਆਪਣੇ ਅਨਵੰਸ਼ਿਕ ਗੁਣਾਂ 'ਚ ਬਦਲਾਅ ਕਰਕੇ ਮੇਜ਼ਬਾਨ ਕੋਸ਼ਿਕਾਵਾਂ 'ਚ ਮੌਜੂਦ ਰਹਿ ਸਕਦਾ ਹੈ। ਇਸੇ ਸਮਰੱਥਾ ਕਾਰਨ ਇਹ ਇਕ ਪ੍ਰਜਾਤੀ ਤੋਂ ਦੂਜੀ ਪ੍ਰਜਾਤੀ 'ਚ ਦਾਖ਼ਲ ਹੋ ਸਕਦਾ ਹੈ। ਵਾਇਰਸ 'ਚ ਏਨੀ ਸਮਰੱਥਾ ਹੈ ਕਿ ਉਹ ਚਾਬੀ ਨੂੰ ਇਸ ਤਰ੍ਹਾਂ ਢਾਲਣ 'ਚ ਸਮਰੱਥ ਹੈ ਜੋ ਮੇਜ਼ਬਾਨ ਕੋਸ਼ਿਕਾ ਦਰਵਾਜ਼ੇ ਨੂੰ ਖੋਲ੍ਹ ਸਕੇ।


ਇਹ ਵੀ ਪੜ੍ਹੋ: ਕੋਹਲੀ ਨੇ ਤੋੜੇ ਰਿਕਾਰਡ, ਫੋਰਬਸ 2020 ਦੀ ਸੂਚੀ 'ਚ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਇਕਲੌਤੇ ਕ੍ਰਿਕਟਰ ਬਣੇ


ਅਮਰੀਕਾ ਦੇ ਡਿਊਕ ਯੂਨੀਵਰਸਿਟੀ ਦੇ ਫੇਂਗ ਗਾਓ ਨੇ ਕਿਹਾ ਕਿ ਸਾਰਸ ਜਾਂ ਮਰਸ ਦੀ ਤਰ੍ਹਾਂ ਇਹ ਕੋਰੋਨਾ ਵਾਇਰਸ ਵੀ ਆਪਣੇ ਆਨੁਵੰਸ਼ਿਕ ਗੁਣਾ 'ਚ ਬਦਲਾਅ ਕਰਨ 'ਚ ਸਮਰੱਥ ਹੈ ਜਿਸ ਦੀ ਮਦਦ ਨਾਲ ਉਹ ਮਨੁੱਖਾਂ ਨੂੰ ਇਨਫੈਕਟ ਕਰ ਸਕਦਾ ਹੈ। ਗਾਓ ਤੇ ਉਸ ਦੇ ਸਾਥੀਆਂ ਮੁਤਾਬਕ ਇਸ ਅਧਿਐਨ ਨਾਲ ਵਾਇਰਸ ਤੋਂ ਭਵਿੱਖ 'ਚ ਹੋਣ ਵਾਲੀਆਂ ਕੌਮਾਂਤਰੀ ਬਿਮਾਰੀਆਂ ਨੂੰ ਰੋਕਣ ਤੇ ਉਨ੍ਹਾਂ ਦਾ ਟੀਕਾ ਖੋਜਣ 'ਚ ਮਦਦ ਮਿਲ ਸਕਦੀ ਹੈ।


ਇਹ ਵੀ ਪੜ੍ਹੋ: ਟਿਕਟੌਕ ਜ਼ਰੀਏ ਹਜ਼ਾਰਾਂ ਕਿਲੋਮੀਟਰ ਦੂਰ ਵਿੱਛੜਿਆ ਸ਼ਖ਼ਸ ਪਰਿਵਾਰ ਨੂੰ ਮਿਲਿਆ



ਇਹ ਵੀ ਪੜ੍ਹੋ: ਮੋਟਰਾਂ 'ਤੇ ਬਿਜਲੀ ਬਿੱਲ ਲਾਉਣ ਲਈ ਕੇਂਦਰ ਸਰਕਾਰ ਕਰ ਰਹੀ ਮਜਬੂਰ- ਬਾਜਵਾ


ਲਓ ਜੀ! ਹੁਣ ਬਦਲ ਜਾਣਗੇ ਸਾਰਿਆਂ ਦੇ ਮੋਬਾਈਲ ਨੰਬਰ, ਨਵੇਂ ਆਦੇਸ਼ ਜਾਰੀ




ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਐਲਾਨ, ਖੇਤੀ ਬਿਜਲੀ ਸਪਲਾਈ 'ਤੇ ਲਿਆ ਹੁਣ ਇਹ ਫੈਸਲਾ



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ