ਹਿਸਾਰ: ਹਿਰਆਣਾ ਦੇ ਜ਼ਿਲ੍ਹਾ ਹਿਸਾਰ ਦੇ ਹਾਂਸੀ ਸ਼ਹਿਰ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।ਇੱਥੇ ਇਕ ਵਪਾਰੀ ਨੇ ਆਪਣੀ ਮੌਤ ਦਾ ਝੂਠਾ ਡਰਾਮਾ ਖੇਡਿਆ ਸੀ।ਅੱਜ ਪੁਲਿਸ ਨੇ ਇਸ ਪੂਰੀ ਘਟਨਾ ਦਾ ਪਰਦਾਫਾਸ਼ ਕਰਦੇ ਹੋਏ ਵਪਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ, ਕੁੱਝ ਦਿਨ ਪਹਿਲਾਂ 11 ਲੱਖ ਰੁਪਏ ਦੀ ਲੁੱਟ ਤੋਂ ਬਾਅਦ ਵਪਾਰੀ ਰਾਮਮੇਹਰ ਨੂੰ ਉਸਦੀ ਹੀ ਕਾਰ 'ਚ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਤੋਂ ਬਾਅਦ ਹੁਣ ਬੇਹੱਦ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।ਪੁਲਿਸ ਨੇ ਰਾਮਮੇਹਰ ਨੂੰ ਛਤੀਸਗੜ੍ਹ ਦੇ ਬਿਲਾਸਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ।ਇਹ ਉਹੀ ਵਪਾਰੀ ਹੈ ਜਿਸ ਨੂੰ ਕਾਰ 'ਚ ਸਾੜਨ ਦੀ ਖ਼ਬਰ ਸਾਹਮਣੇ ਆਈ ਸੀ। ਪੁਲਿਸ ਮੁਤਾਬਿਕ ਵਪਾਰੀ ਨੇ ਆਪਣੀ ਮੌਤ ਦਾ ਝੂਠਾ ਡਰਾਮਾ ਰਚਿਆ ਸੀ।ਵੱਡਾ ਸਵਾਲ ਹੁਣ ਇਹ ਹੈ ਕਿ ਜੇਕਰ ਰਾਮਮੇਹਰ ਜ਼ਿੰਦਾ ਹੈ ਅਤੇ ਗੱਡੀ ਵਿੱਚ ਉਹ ਮੌਜੂਦ ਨਹੀਂ ਸੀ ਤਾਂ ਫਿਰ ਗੱਡੀ 'ਚ ਸੜੀ ਹੋਈ ਲਾਸ਼ ਕਿਸਦੀ ਸੀ।ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਪਾਰੀ ਨੇ ਅਜਿਹਾ ਕਿਉਂ ਕਿਤਾ ਹੈ।