ਭੁਪਾਲ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦੇਸ਼ ਭਰ 'ਚ ਪ੍ਰਦਰਸ਼ਨ ਕਰ ਰਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਉੱਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਿਸ਼ਾਨਾ ਸਾਧਿਆ ਹੈ। ਚੌਹਾਨ ਨੇ ਕਿਹਾ ਕਿ ਰਾਹੁਲ ਨੂੰ ਖੇਤੀ ਸਬੰਧੀ ਕੋਈ ਜਾਣਕਾਰੀ ਨਹੀਂ ਤੇ ਉਹ ਟਰੈਕਟਰ 'ਤੇ ਬੈਠ ਪ੍ਰਦਰਸ਼ਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਕਾਂਗਰਸ ਪਾਰਟੀ ਲਗਾਤਾਰ ਵਿਰੋਧ ਕਰ ਰਹੀ ਹੈ। ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਪੰਜਾਬ ਅੰਦਰ ਖੇਤੀ ਬਚਾਓ ਯਾਤਰਾ ਕੱਢ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਪੰਜਾਬ 'ਚ ਰੈਲੀ ਦੌਰਾਨ ਰਾਹੁਲ ਟਰੈਕਟ ਤੇ ਬੈਠੇ ਸੀ। ਇਸੇ ਰੈਲੀ ਤੇ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਰਾਹੁਲ ਟਰੈਕਟਰ ਤੇ ਸੋਫੇ ਵਾਲੀ ਸੀਟ ਤੇ ਬੈਠ ਘੁੰਮ ਰਹੇ ਸੀ। ਉਨ੍ਹਾਂ ਨੂੰ ਕਿਸਾਨੀ ਬਾਰੇ ਕੋਈ ਇਲਮ ਨਹੀਂ ਹੈ। ਉਨ੍ਹਾਂ ਮਜ਼ਾਕ ਉਡਾਉਂਦੇ ਹੋਏ ਕਿ ਰਾਹੁਲ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਪਿਆਜ਼ ਮਿੱਟੀ ਦੇ ਅੰਦਰ ਹੁੰਦਾ ਹੈ ਜਾਂ ਬਾਹਰ। ਦੱਸ ਦੇਈਏ ਕਿ ਪੰਜਾਬ ਵਿਚ ਰੈਲੀ ਦੌਰਾਨ ਰਾਹੁਲ ਨੇ ਕਿਹਾ ਸੀ ਕਿ ਇਨ੍ਹਾਂ ਕਾਨੂੰਨਾਂ ਦੀ ਮਦਦ ਨਾਲ 23 ਅਰਬਪਤੀਆਂ ਦੀ ਨਜ਼ਰ ਕਿਸਾਨਾਂ ਦੀ ਜ਼ਮੀਨ ਤੇ ਫਸਲਾਂ 'ਤੇ ਹੈ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੌਜੂਦਾ ਪ੍ਰਣਾਲੀ ਵਿੱਚ ਕੁਝ ਖਾਮੀਆਂ ਹਨ। ਇਨ੍ਹਾਂ ਨੂੰ ਬਦਲਣ ਦੀ ਜ਼ਰੂਰਤ ਹੈ, ਪਰ ਨਸ਼ਟ ਕਰਨ ਦੀ ਜ਼ਰੂਰਤ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਰਾਹੁਲ ਰੈਲੀ ਦੌਰਾਨ ਜਿਸ ਟਰੈਕਟਰ ਤੇ ਬੈਠੇ ਸੀ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਚਲਾ ਰਹੇ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਬੈਠੇ ਨਜ਼ਰ ਆਏ ਸੀ। ਨਵਜੋਤ ਸਿੱਧੂ 'ਤੇ ਰੰਧਾਵਾਂ ਨੇ ਵੀ ਕੱਢੀ ਭੜਾਸ