ਲਾਹੌਰ: ਹਾਲ ਹੀ ਵਿੱਚ ਇੱਕ ਅਧਿਐਨ 'ਚ ਇਹ ਪਤਾ ਲੱਗਾ ਹੈ ਕਿ ਮਾਰਚ ਵਿੱਚ ਪਾਕਿਸਤਾਨ ਵਿੱਚ ਔਰਤਾਂ ਤੇ ਬੱਚਿਆਂ ਵਿਰੁੱਧ ਅਪਰਾਧ ਵਿੱਚ 200 ਫੀਸਦ ਦਾ ਵਾਧਾ ਹੋਇਆ ਹੈ। ਇਹ ਅਪਰਾਧ ਉਸ ਸਮੇਂ ਹੋਏ ਜਦੋਂ ਦੇਸ਼ ਵਿੱਚ ਕੋਰੋਨਾਵਾਇਰਸ ਮਹਾਮਾਰੀ ਫੈਲੀ ਹੋਈ ਸੀ। ਇਹ ਅਧਿਐਨ ਦੇਸ਼ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਤੋਂ ਤੁਰੰਤ ਬਾਅਦ ਹੋਇਆ ਹੈ।


ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ

ਜਾਣਕਾਰੀ ਮੁਤਾਬਿਕ ਜਨਵਰੀ ਦੇ ਮੁਕਾਬਲੇ ਮਾਰਚ 'ਚ ਮਹਿਲਾਵਾਂ ਖਿਲਾਫ ਹਿੰਸਾ ਦੇ ਮਾਮਲੇ 200 ਫੀਸਦ ਵੱਧੇ ਹਨ। ਇਸਲਾਮਾਬਾਦ ਸਥਿਤ ਇੱਕ ਗੈਰ-ਸਰਕਾਰੀ ਸੰਗਠਨ ਨੇ ਕਿਹਾ ਕਿ ਇਸੇ ਤਰ੍ਹਾਂ ਨਾਲ ਬਾਲ ਸ਼ੋਸ਼ਣ, ਘਰੇਲੂ ਹਿੰਸਾ, ਅਗਵਾ ਕਰਨਾ ਤੇ ਬਲਾਤਕਾਰ ਵਰਗੇ ਮਾਮਲਿਆਂ 'ਚ ਵੀ ਮਹੱਤਵਪੂਰਨ ਵਾਧਾ ਹੋਇਆ ਹੈ। ਐਸਐਸਡੀਓ ਨੇ ਅਪਰਾਧ ਦਾ ਇਹ ਅੰਕੜਾ ਪਾਕਿਸਤਾਨ ਦੇ ਕਈ ਅਖਬਾਰਾਂ 'ਚ ਵੀ ਪ੍ਰਕਾਸ਼ਿਤ ਕੀਤਾ ਹੈ। ਇਸ ਦੇ ਨਾਲ ਹੀ ਅਪਰਾਧ ਨੂੰ ਅੱਠ ਸ਼੍ਰੇਣੀਆਂ ਜਿਵੇਂ ਕਿ ਬਾਲ ਵਿਆਹ, ਬਾਲ ਸ਼ੋਸ਼ਣ, ਬਾਲ ਮਜ਼ਦੂਰੀ, ਘਰੇਲੂ ਹਿੰਸਾ, ਬਲਾਤਕਾਰ, ਮਹਿਲਾਵਾਂ ਖਿਲਾਫ ਹਿੰਸਾ ਤੇ ਹੱਤਿਆ ਦੇ ਮਾਮਲੇ ਵਿੱਚ ਵੰਡਿਆ ਗਿਆ ਹੈ।

ਮਾਰਚ ਵਿੱਚ ਬਲਾਤਕਾਰ ਦੇ 25 ਮਾਮਲੇ ਦਰਜ ਹੋਏ, ਜੋ ਫਰਵਰੀ ਵਿੱਚ 24 ਤੇ ਜਨਵਰੀ ਵਿੱਚ 9 ਸੀ। ਉਸੇ ਸਮੇਂ, ਔਰਤਾਂ ਵਿਰੁੱਧ ਹਿੰਸਾ ਦੀਆਂ ਹੋਰ ਘਟਨਾਵਾਂ ਵੀ ਜਨਵਰੀ ਵਿੱਚ 10 ਤੇ ਫਰਵਰੀ ਵਿੱਚ ਸਿਫਰ ਸਨ, ਪਰ ਮਾਰਚ ਵਿੱਚ ਵੱਧ ਕੇ 36 ਹੋ ਗਈਆਂ।

ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ