ਕਰਾਚੀ: ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ 'ਚ ਮੰਗਲਵਾਰ ਰਾਤ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਕਰਾਚੀ ਤੇ ਬਹਾਵਲਪੁਰ ਦੇ ਕਰੀਬ ਇਲਾਕੇ 'ਚ ਉਡਾਣ ਭਰ ਰਹੇ ਸਨ। ਦਾਅਵਾ ਇੱਥੋਂ ਤੱਕ ਸੀ ਕਿ ਕਰਾਚੀ ਵਿੱਚ ਭਾਰਤ ਦੇ ਹਮਲੇ ਦੇ ਡਰ ਕਾਰਨ ਬਲੈਕ ਆਊਟ ਕਰ ਦਿੱਤਾ ਗਿਆ। ਹਮਲੇ ਦੀਆਂ ਇਹ ਅਫਵਾਹਾਂ ਬੁੱਧਵਾਰ ਸਵੇਰ ਤੱਕ ਜਾਰੀ ਰਹੀਆਂ। ਨਿਊਜ਼ ਏਜੰਸੀ ਅਨੁਸਾਰ, ਭਾਰਤੀ ਹਵਾਈ ਸੈਨਾ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ।

ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਪਾਕਿਸਤਾਨ ਵਿੱਚ ਐਨਬੀਸੀ ਦੇ ਸਾਬਕਾ ਰਿਪੋਰਟਰ ਵਾਜ ਖਾਨ ਨੇ ਟਵਿੱਟਰ 'ਤੇ ਲਿਖਿਆ,' ਪਿਆਰੇ, ਭਾਰਤ ਤੇ ਪਾਕਿਸਤਾਨ, ਅਜਿਹੀਆਂ ਅਫਵਾਹਾਂ ਹਨ ਕਿ ਭਾਰਤੀ ਹਵਾਈ ਸੈਨਾ ਨੇ ਪੀਓਕੇ ਤੇ ਸਿੰਧ-ਰਾਜਸਥਾਨ ਸੈਕਟਰਾਂ ਵਿੱਚ ਘੁਸਪੈਠ ਕੀਤੀ ਹੈ। ਦੋਵਾਂ ਦੇਸ਼ਾਂ ਨੂੰ ਇਸ ਕੇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਸ਼ਾਂਤ ਰਹੋ ਤੇ ਇਸ ਹਫਤੇ ਦਾ ਅਨੰਦ ਲਓ।






ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ