ਵਾਸ਼ਿੰਗਟਨ: ਅਮਰੀਕਾ ਵਿੱਚ ਭਾਰਤੀ ਨਾਗਰਿਕ ਨੌਜਵਾਨ ਨੂੰ ਵੱਡੀ ਮਾਤਰਾ ਵਿੱਚ ਮੈਰੀਜੁਆਨਾ ਯਾਨੀ ਕਿ ਭੰਗ ਦੀ ਤਸਕਰੀ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਸ਼ਨਾਖ਼ਤ 21 ਸਾਲਾ ਅਰਸ਼ਦੀਪ ਸਿੰਘ ਵਜੋਂ ਹੋਈ ਹੈ। ਉਸ ਕੋਲੋਂ ਬਰਾਮਦ ਨਸ਼ੇ ਦੀ ਕੀਮਤ ਤਕਰੀਬਨ 25,00,000 ਅਮਰੀਕੀ ਡਾਲਰ ਹੈ।


ਸਹਾਇਕ ਅਟਾਰਨੀ ਮਾਈਕਲ ਐਡਲਰ ਨੇ ਦੱਸਿਆ ਕਿ ਨਿਊਯਾਰਕ ਦੇ ਨਿਆਗਰਾ ਫਾਲਜ਼ 'ਚ ਸ਼ਾਂਤੀ ਬ੍ਰਿਜ ਪੋਰਟ ਆਫ ਐਂਟਰੀ ਰਾਹੀਂ ਦਾਖ਼ਲ ਹੁੰਦੇ ਸਮੇਂ ਇੱਕ ਟਰੱਕ ਨੂੰ ਫੜਿਆ ਗਿਆ। ਜਾਂਚ ਦੌਰਾਨ ਅਧਿਕਾਰੀਆਂ ਨੇ ਪਾਇਆ ਕਿ ਟਰਾਲੇ ਦੇ ਪਿਠਲੇ ਦਰਵਾਜ਼ਿਆਂ ਨੂੰ ਸੀਲ ਨਹੀਂ ਸੀ ਕੀਤਾ ਹੋਇਆ। ਸ਼ੱਕ ਹੋਣ 'ਤੇ ਪ੍ਰੀਖਣ ਲਈ ਇਸ ਟਰਾਲੇ ਨੂੰ ਗੁਦਾਮ ਵਿੱਚ ਲਿਆਂਦਾ ਗਿਆ।


ਮੁਢਲੀ ਜਾਂਚ ਦੌਰਾਨ ਅਧਿਕਾਰੀਆਂ ਨੇ ਦੇਖਿਆ ਕਿ ਟਰਾਲੇ ਵਿੱਚ ਸਮਾਨ ਦਾ ਵਜ਼ਨ ਵੱਖ-ਵੱਖ ਸੀ। ਟਰੱਕ ਵਿੱਚ ਲੱਦੀਆਂ ਚਾਰ ਸਕਿੱਡ ਪਲੇਟਾਂ ਵਿੱਚ 1,800 ਪੌਂਡ ਵਜ਼ਨ ਦੇ ਬਰਾਬਰ ਮੈਰੀਜੁਆਨਾ ਬਰਾਮਦ ਕੀਤਾ ਗਿਆ।


ਇਹ ਵੀ ਪੜ੍ਹੋ: ਪੰਜਾਬ ਬੀਜ ਘੁਟਾਲੇ 'ਚ ਵੱਡਾ ਖੁਲਾਸਾ, ਕਾਂਗਰਸ ਮਗਰੋਂ ਅਕਾਲੀ ਦਲ ਦੇ ਵੀ ਜੁੜੇ ਤਾਰ


ਇੱਕ ਅਮਰੀਕੀ ਵਕੀਲ ਮੁਤਾਬਕ ਟਰੱਕ ਚਾਲਕ ਅਰਸ਼ਦੀਪ ਸਿੰਘ ਨੂੰ ਜੇਕਰ ਨਸ਼ਾ ਤਸਕਰੀ ਦੇ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 40 ਸਾਲ ਤੱਕ ਦੀ ਜੇਲ੍ਹ ਅਤੇ 50 ਲੱਖ ਅਮਰੀਕੀ ਡਾਲਰ ਦਾ ਜ਼ੁਰਮਾਨਾ ਹੋ ਸਕਦਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



ਇਹ ਵੀ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਦੇ ਝਟਕੇ ਮਗਰੋਂ ਕੈਪਟਨ ਦੇ ਬਦਲੇ ਤੇਵਰ, ਹੁਣ ਖੁਦ ਹੀ ਸੰਭਾਲੀ ਕਮਾਨ, ਸਿੱਧੂ ਬਾਰੇ ਚਰਚਾ

ਸੋਨੂੰ ਸੂਦ ਸਿਆਸਤ 'ਚ ਰੱਖਣਗੇ ਕਦਮ! ਬੀਜੇਪੀ ਨਾਲ ਜੋੜੇ ਜਾ ਰਹੇ ਸਬੰਧ

ਚੀਨ ਤੋਂ ਨਹੀਂ ਸਗੋਂ ਇਨ੍ਹਾਂ ਦੇਸ਼ਾਂ 'ਚੋਂ ਆਇਆ ਕੋਰੋਨਾ ਵਾਇਰਸ, ਖੋਜ 'ਚ ਵੱਡਾ ਖੁਲਾਸਾ


ਕੁਵੈਤ 'ਚ ਫਸੇ ਪੰਜਾਬੀਆਂ ਦਾ ਬੁਰਾ ਹਾਲ, ਦਰਦਨਾਕ ਵੀਡੀਓ ਆਈ ਸਾਹਮਣੇ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ