ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਦੌਰਾਨ ਕੁਵੈਤ ’ਚ ਫਸੇ ਬੇਰੁਜ਼ਗਾਰ ਸੈਂਕੜੇ ਪੰਜਾਬੀ ਵਤਨ ਵਾਪਸੀ ਲਈ ਭਾਰਤੀ ਸਰਕਾਰ ਤੋਂ ਆਸ ਲਾਈ ਬੈਠੇ ਹਨ ਪਰ ਹਾਲੇ ਤੱਕ ਕਿਸੇ ਵੱਲੋਂ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਗਈ। ਇਨ੍ਹਾਂ ਦੀਆਂ ਮੁਸ਼ਕਲਾਂ ਇੰਨੀਆਂ ਵਧ ਗਈਆਂ ਹਨ ਕਿ ਉੱਥੋਂ ਦੀਆਂ ਕੰਪਨੀਆਂ ਧਮਕਾ ਰਹੀਆਂ ਹਨ।


ਕੁਵੈਤ ’ਚ ਫਸੇ ਇਨ੍ਹਾਂ ਪੰਜਾਬੀ ਨੌਜਵਾਨਾਂ ਨੇ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਜਦੋਂ ਉਹ ਕੰਪਨੀ ਅਧਿਕਾਰੀਆਂ ਤੋਂ ਆਪਣਾ ਪਾਸਪੋਰਟ ਵਾਪਸ ਮੰਗਦੇ ਹਨ ਤਾਂ ਅੱਗੋਂ ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ। ਫਾਰਮਾਂ ’ਤੇ ਜ਼ਬਰਦਸਤੀ ਦਸਤਖ਼ਤ ਕਰਵਾਏ ਜਾ ਰਹੇ ਹਨ ਤਾਂ ਜੋ ਇੱਥੇ ਫਸੇ ਨੌਜਵਾਨ ਆਪਣੀ ਤਨਖ਼ਾਹ ਲਈ ਕੋਈ ਕਲੇਮ ਨਾ ਕਰ ਸਕਣ।


ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਭਾਰਤ ਵਾਪਸੀ ਲਈ ਤੇ ਇੱਥੇ ਕੰਪਨੀ ਤੋਂ ਤਨਖਾਹ ਲੈਣ ਲਈ ਆਵਾਜ਼ ਉਠਾ ਰਹੇ ਹਨ ਪਰ ਨਾ ਤਾਂ ਭਾਰਤੀ ਸਰਕਾਰ ਉਨ੍ਹਾਂ ਦੀ ਸੁਣ ਰਹੀ ਹੈ ਤੇ ਨਾ ਹੀ ਸਥਾਨਕ ਕੰਪਨੀ ਵੱਲੋਂ ਕੋਈ ਸਾਰ ਲਈ ਜਾ ਰਹੀ।


ਨੌਜਵਾਨਾਂ ਨੇ ਆਪਣਾ ਦਰਦ ਬਿਆਨਦਿਆਂ ਦੱਸਿਆ ਕਿ ਕੰਪਨੀ ਦੇ ਨੁਮਾਇੰਦੇ ਉਨ੍ਹਾਂ ’ਤੇ ਅਣਮਨੁੱਖੀ ਤਸ਼ੱਦਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਦੌਰਾਨ ਪਹਿਲਾਂ ਤਾਂ ਕੰਪਨੀ ਵਧੀਆ ਖਾਣਾ ਦਿੰਦੀ ਰਹੀ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਸਿਰਫ਼ ਇਕ ਵਾਰ ਖਾਣਾ ਦਿੱਤਾ ਜਾਂਦਾ ਹੈ, ਜਿਸ ਦਾ ਕੋਈ ਸਮਾਂ ਨਹੀਂ। ਸਾਰੇ ਨੌਜਵਾਨ ਰਾਤ ਨੂੰ ਭੁੱਖੇ ਸੌਂਦੇ ਹਨ।


ਇੱਥੋਂ ਤਕ ਕਿ ਕੰਪਨੀ ਵੱਲੋਂ ਕਿਸੇ ਵੀ ਬਿਮਾਰ ਨੌਜਵਾਨ ਨੂੰ ਮੈਡੀਕਲ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ। ਇਨ੍ਹਾਂ ਨੌਜਵਾਨਾਂ ਕੋਲ ਜੋ ਪੈਸੇ ਸਨ ਉਹ ਖ਼ਤਮ ਹੋ ਚੁੱਕੇ ਹਨ, ਇਸ ਕਾਰਨ ਉਨ੍ਹਾਂ ਦੇ ਹਾਲਾਤ ਬਦਤਰ ਹੋ ਰਹੇ ਹਨ।


ਇਹ ਵੀ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਦੇ ਝਟਕੇ ਮਗਰੋਂ ਕੈਪਟਨ ਦੇ ਬਦਲੇ ਤੇਵਰ, ਹੁਣ ਖੁਦ ਹੀ ਸੰਭਾਲੀ ਕਮਾਨ, ਸਿੱਧੂ ਬਾਰੇ ਚਰਚਾ


ਸੋਨੂੰ ਸੂਦ ਸਿਆਸਤ 'ਚ ਰੱਖਣਗੇ ਕਦਮ! ਬੀਜੇਪੀ ਨਾਲ ਜੋੜੇ ਜਾ ਰਹੇ ਸਬੰਧ

ਚੀਨ ਤੋਂ ਨਹੀਂ ਸਗੋਂ ਇਨ੍ਹਾਂ ਦੇਸ਼ਾਂ 'ਚੋਂ ਆਇਆ ਕੋਰੋਨਾ ਵਾਇਰਸ, ਖੋਜ 'ਚ ਵੱਡਾ ਖੁਲਾਸਾ

ਇਨ੍ਹਾਂ ਨੌਜਵਾਨਾਂ ਨੇ ਸਰਕਾਰ ਤੇ ਇਲਜ਼ਾਮ ਲਾਇਆ ਕਿ ਕੁਵੈਤ 'ਚ ਫਸੇ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਨ੍ਹਾਂ ਨੂੰ ਇੱਥੋਂ ਕੱਢਣ ਲਈ ਕਿਸੇ ਨੇ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਹੈਰਾਨੀ ਜਤਾਈ ਕਿ ਸਾਡੇ ਪੰਜਾਬੀ ਹੋਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਐਮਪੀ ਭਗਵੰਤ ਮਾਨ ਤੇ ਭਾਰਤੀ ਦੂਤਾਵਾਸ ਨੂੰ ਉਨ੍ਹਾਂ ਦੀ ਤਰਸਯੋਗ ਹਾਲਤ ਕਿਉਂ ਨਹੀਂ ਦਿਖਾਈ ਦੇ ਰਹੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ