ਚੰਡੀਗੜ੍ਹ: ਪੰਜਾਬ ਪੁਲਿਸ ਨੇ ਹੁਣ ਤੱਕ ਦੇ ਸਭ ਤੋਂ ਵੱਡੇ ਨਸ਼ੀਲੀ ਦਵਾਈਆਂ ਦੇ ਗੈਰ ਕਾਨੂੰਨੀ ਕਾਰੋਬਾਰ ਨਾਲ ਜੁੜੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 40 ਲੱਖ ਨਸ਼ੀਲੀਆਂ ਗੋਲੀਆਂ / ਕੈਪਸੂਲ / ਟੀਕੇ ਜ਼ਬਤ ਕੀਤੇ ਗਏ, ਜਿਸਦੀ ਕੀਮਤ ਲੱਗਭਗ 4-5 ਕਰੋੜ ਰੁਪਏ ਹੈ।

ਡੀਜੀਪੀ ਪੰਜਾਬ, ਦਿਨਕਰ ਗੁਪਤਾ ਨੇ ਸ਼ੁੱਕਰਵਾਰ ਨੂੰ ਇਥੇ ਦੱਸਿਆ ਕਿ ਮਸਾਣੀ ਬਾਈਪਾਸ ਲਿੰਕ ਰੋਡ, ਸਰਸਵਤੀ ਕੁੰਡ, ਮਥੁਰਾ (ਯੂ.ਪੀ.) ਵਿਖੇ ਸਥਿਤ ਇੱਕ ਗੋਦਾਮ ਦਾ ਵੀ ਬਰਨਾਲਾ ਪੁਲਿਸ ਦੀ ਟੀਮ ਨੇ ਪਰਦਾਫਾਸ਼ ਕੀਤਾ ਹੈ। ਡੀਜੀਪੀ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਬਰਨਾਲਾ ਤੋਂ ਗ੍ਰਿਫਤਾਰ ਕੀਤਾ ਗਿਆ, ਜਦਕਿ ਚੌਥੇ ਨੂੰ ਮਥੁਰਾ ਵਿੱਚ ਹੀ ਕਾਬੂ ਕਰ ਲਿਆ ਗਿਆ।

ਗੁਪਤਾ ਨੇ ਦੱਸਿਆ ਕਿ ਮੋਹਨ ਲਾਲ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਉੱਪਲੀ ਨੂੰ ਪਹਿਲਾਂ 800 ਨਸ਼ੀਲੇ ਪਦਾਰਥਾਂ (ਅਲਪਰਾਸੇਫ 0.5 ਮਿਲੀਗ੍ਰਾਮ) ਨਾਲ ਫੜਿਆ ਗਿਆ ਸੀ। ਉਸਦੀ ਪੜਤਾਲ ਦੌਰਾਨ ਦੋ ਹੋਰ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ, ਜਿਨ੍ਹਾਂ ਦੀ ਪਛਾਣ ਬਲਵਿੰਦਰ ਕੁਮਾਰ ਪੁੱਤਰ ਬਸੰਤ ਲਾਲ ਵਾਸੀ ਕਿਲਾ ਮੁਹੱਲਾ, ਬਰਨਾਲਾ (ਓਮ ਸ਼ਿਵਾ ਮੈਡੀਕਲ ਹਾਲ, ਬਰਨਾਲਾ) ਵਜੋਂ ਹੋਈ; ਅਤੇ ਨਰੇਸ਼ ਮਿੱਤਲ ਉਰਫ ਰਿੰਕੂ ਪੁੱਤਰ ਪ੍ਰੇਮ ਚੰਦ (ਬੀਰੂ ਰਾਮ ਠਾਕੁਰ ਦਾਸ ਮੈਡੀਕਲ ਸਟੋਰ, ਸਦਰ ਬਾਜ਼ਾਰ, ਬਰਨਾਲਾ), 1700 ਇਨਟੈਕਸੀਕੇਟਿੰਗ ਟੇਬਲੇਟਸ (ਕਲੋਵਿਡੋਲ 100 ਐਸਆਰ) ਦੇ ਨਾਲ ਹੋਈ।



ਪੁਲਿਸ ਦੀ ਇਸ ਸਫਲਤਾ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕੀਤਾ-