ਕਰਫਿਊ 'ਚ ਵੀ ਸ਼ਰੇਆਮ ਨਸ਼ਾ ਤਸਕਰੀ, 18 ਕਿਲੋ ਅਫੀਮ ਦੀ ਖੇਪ ਫੜੀ
ਏਬੀਪੀ ਸਾਂਝਾ | 28 Apr 2020 04:26 PM (IST)
ਕੋਰੋਨਾਵਾਇਰਸ ਮਹਾਮਾਰੀ ਕਾਰਨ ਸੂਬੇ 'ਚ ਲੱਗੇ ਕਰਫਿਊ ਦੌਰਾਨ ਵੀ ਨਸ਼ਾ ਤਸਕਰੀ ਧੜੱਲੇ ਨਾਲ ਚੱਲ ਰਹੀ ਹੈ। ਇਸ ਦੇ ਚੱਲਦੇ ਖੰਨਾ ਪੁਲਿਸ ਨੇ 3 ਮੁਲਜ਼ਮਾਂ ਨੂੰ 18 ਕਿਲੋ ਅਫੀਮ ਸਣੇ ਕਾਬੂ ਕੀਤਾ ਹੈ।
ਖੰਨਾ: ਕੋਰੋਨਾਵਾਇਰਸ ਮਹਾਮਾਰੀ ਕਾਰਨ ਸੂਬੇ 'ਚ ਲੱਗੇ ਕਰਫਿਊ ਦੌਰਾਨ ਵੀ ਨਸ਼ਾ ਤਸਕਰੀ ਧੜੱਲੇ ਨਾਲ ਚੱਲ ਰਹੀ ਹੈ। ਇਸ ਦੇ ਚੱਲਦੇ ਖੰਨਾ ਪੁਲਿਸ ਨੇ 3 ਮੁਲਜ਼ਮਾਂ ਨੂੰ 18 ਕਿਲੋ ਅਫੀਮ ਸਣੇ ਕਾਬੂ ਕੀਤਾ ਹੈ। ਐਸਐਸਪੀ ਖੰਨਾ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਰਾਲਾ ਦੇ ਮਾਛੀਵਾੜਾ 'ਚ ਅਫੀਮ ਦੀ ਤਸਕਰੀ ਚਲ ਰਹੀ ਹੈ। ਇਸ ਤੇ ਨੋਟਿਸ ਲੈਂਦੇ ਹੋਏ ਸਮਰਾਲਾ ਪੁਲਿਸ ਨੇ ਨਾਕੇ ਦੌਰਾਨ 2 ਨੌਜਵਾਨਾਂ ਨੂੰ 3 ਕਿਲੋ ਅਫੀਮ ਸਮੇਤ ਕਾਬੂ ਕਰ ਸੀਏ ਸਟਾਫ ਕੋਲ ਭੇਜ ਦਿੱਤਾ। ਸੀਆਈ ਸਟਾਫ ਖੰਨਾ ਨੇ ਅੱਗੇ ਛਾਪੇਮਾਰੀ ਕਰ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ਕੀਤੇ ਗਏ ਤਿੰਨਾਂ ਵਿਅਕਤੀਆਂ ਕੋਲੋਂ 18 ਕਿੱਲੋ ਅਫੀਮ ਬਰਾਮਦ ਹੋਈ। ਇਨ੍ਹਾਂ ਵਿਅਕਤੀਆਂ ਚੋਂ ਇਕ ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਬਾਕੀ ਪੁੱਛਗਿੱਛ ਜਾਰੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।