ਓਡੀਸ਼ਾ: ਬੱਕਰੀ ਚੋਰੀ ਕਰਨ ਦੇ ਸ਼ੱਕ ‘ਚ 50 ਸਾਲਾ ਵਿਅਕਤੀ ਨਾਲ ਕੀਤੀ ਗਈ ਕੁੱਟਮਾਰ, ਪੀੜਤ ਦੀ ਮੌਤ
ਏਬੀਪੀ ਸਾਂਝਾ | 06 Jun 2020 10:52 AM (IST)
ਬੱਕਰੀ ਚੋਰੀ ਕਰਨਾ ਇੱਕ ਆਦਮੀ ਨੂੰ ਇੰਨਾ ਮਹਿੰਗਾ ਪੈਂਦਾ ਹੈ ਕਿ ਉਸ ਨੂੰ ਕੀਮਤ ਵਿਅਕਤੀ ਨੂੰ ਆਪਣੀ ਜਾਨ ਦੇ ਕੇ ਅਦਾ ਕਰਨੀ ਪਈ। ਪਿੰਡ ਵਾਸੀਆਂ ਨੇ ਬੱਕਰੀ ਚੋਰੀ ਦੇ ਸ਼ੱਕ ‘ਚ ਇੱਕ 50 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ।
ਬਾਰੀਪਦਾ: ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ‘ਚ ਬੱਕਰੀ ਦੀ ਚੋਰੀ ਇੱਕ ਵਿਅਕਤੀ ਨੂੰ ਮਹਿੰਗੀ ਪੈ ਗਈ। ਜਿਸ ਦੀ ਕੀਮਤ ਉਸ ਨੇ ਆਪਣੀ ਜਾਨ ਦੇ ਕੇ ਚੁਕਾਈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸ਼ੁੱਕਰਵਾਰ ਨੂੰ ਕੁਝ ਲੋਕਾਂ ਨੇ ਬੱਕਰੇ ਚੋਰੀ ਕਰਨ ਦੇ ਸ਼ੱਕ ਵਿੱਚ ਇੱਕ 50 ਸਾਲਾ ਵਿਅਕਤੀ ਨੂੰ ਕੁੱਟਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਰਬੀ ਕਲੰਦੀ ਨੂੰ ਉਸਦੇ ਪਿੰਡ ਦੇ ਕੁਝ ਲੋਕਾਂ ਨੇ ਡੰਡੇ ਨਾਲ ਕੁੱਟਿਆ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਰਬੀ ਨੂੰ ਮਾਰਿਆ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੀ ਬੱਕਰੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਰੀਪਦਾ ਥਾਣੇ ਦੇ ਇੰਚਾਰਜ ਇੰਸਪੈਕਟਰ ਬੀਕੇ ਸੈਨਾਪਤੀ ਨੇ ਦੱਸਿਆ ਕਿ ਛੰਛਾ ਪਿੰਡ ਦੇ ਲੋਕਾਂ ਨੇ ਉਸ ‘ਤੇ ਬੱਕਰੀ ਚੋਰੀ ਕਰਨ ਦਾ ਇਲਜ਼ਾਮ ਲੱਗਾ ਕੇ ਉਸਦੀ ਕੁੱਟਮਾਰ ਕੀਤੀ। ਜਿਸ ਕਾਰਨ ਰਬੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧੀ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੇ ਸਿਲਸਿਲੇ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904