ਨੋਇਡਾ: ਗ੍ਰੇਟਰ ਨੋਇਡਾ ਦੇ ਦਾਦਰੀ ਵਿੱਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਤਨੀ ਨੇ ਆਪਣੇ ਵੱਡੇ ਪੁੱਤਰ 'ਤੇ ਕਤਲ ਦਾ ਦੋਸ਼ ਲਗਾਇਆ ਹੈ। ਉਸ ਦਾ ਕਹਿਣਾ ਹੈ ਕਿ ਵੱਡੇ ਪੁੱਤਰ ਨੇ ਆਪਣੇ ਪਿਤਾ ਦੀ ਜਾਇਦਾਦ ਹੜੱਪਣ ਲਈ ਇਸ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਔਰਤ ਅਨੁਸਾਰ ਉਸ ਦਾ ਪੁੱਤਰ ਜਾਇਦਾਦ ਵਿੱਚ ਹਿੱਸੇਦਾਰੀ ਨੂੰ ਲੈ ਕੇ ਆਪਣੇ ਪਿਤਾ ਨਾਲ ਲੰਬੇ ਸਮੇਂ ਤੋਂ ਝਗੜਾ ਕਰ ਰਿਹਾ ਸੀ ਤੇ ਉਸ ਦੀ ਕੁੱਟਮਾਰ ਵੀ ਕੀਤੀ ਸੀ।
ਪੁੱਤਰ 'ਤੇ ਲਗਾਇਆ ਕਤਲ ਦਾ ਦੋਸ਼
ਇਹ ਮਾਮਲਾ ਗ੍ਰੇਟਰ ਨੋਇਡਾ ਦੇ ਪੱਲਾ ਪਿੰਡ ਦਾ ਹੈ। ਜਿੱਥੇ ਸਵੇਰੇ ਰਹਿਣ ਵਾਲਾ ਵਿਪਤਰਾਮ ਆਪਣੀ ਸਕੂਟੀ 'ਤੇ ਘਰੋਂ ਨਿਕਲਿਆ। ਫਿਰ ਕਿਸੇ ਨੇ ਉਸ ਦਾ ਗੋਲੀ ਮਾਰ ਕੇ ਕਤਲ ਦਿੱਤਾ। ਮ੍ਰਿਤਕ ਦੀ ਪਤਨੀ ਨੇ ਆਪਣੇ ਹੀ ਵੱਡੇ ਪੁੱਤਰ 'ਤੇ ਕਤਲ ਦਾ ਦੋਸ਼ ਲਗਾਇਆ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਉਹ ਵਿਪਤਰਾਮ ਸਕੂਟੀ ਤੋਂ ਬਾਹਰ ਨਿਕਲਿਆ ਤਾਂ ਉਸ ਦਾ ਲੜਕਾ ਵੀ ਆਪਣੀ ਸੈਂਟਰੋ ਕਾਰ ਵਿੱਚ ਉਸ ਦੇ ਪਿੱਛੇ ਆ ਗਿਆ। ਉਸ ਨੇ ਆਪਣੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਸ ਨੇ ਇਸ ਮਾਮਲੇ ਵਿੱਚ ਦਾਦਰੀ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਪੁਲਿਸ ਨੇ ਕੀਤਾ ਮਾਮਲਾ ਦਰਜ
ਪੁਲੀਸ ਨੇ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਇਸ ਮਾਮਲੇ ਵਿੱਚ ਲੜਕੇ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ। ਕਤਲ ਤੋਂ ਬਾਅਦ ਵੱਡਾ ਬੇਟਾ ਫਰਾਰ ਹੈ, ਉਸ ਦਾ ਫੋਨ ਵੀ ਬੰਦ ਆ ਰਿਹਾ ਹੈ। ਏਸੀਪੀ ਨਿਤਿਨ ਕੁਮਾਰ ਸਿੰਘ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਸਾਰਾ ਮਾਮਲਾ ਜਾਇਦਾਦ ਵਿਵਾਦ ਨਾਲ ਜੁੜਿਆ ਹੋਇਆ ਹੈ। ਅਸਲ 'ਚ ਮ੍ਰਿਤਕ ਨੂੰ ਜ਼ਮੀਨ ਦੇ ਮੁਆਵਜ਼ੇ 'ਚ ਕਰੀਬ 5 ਕਰੋੜ ਰੁਪਏ ਮਿਲੇ ਸਨ, ਜਿਸ ਤੋਂ ਬਾਅਦ ਉਸ ਦੇ ਦੋਵੇਂ ਪੁੱਤਰ ਲਗਾਤਾਰ ਜਾਇਦਾਦ 'ਚ ਹਿੱਸੇਦਾਰੀ ਦੀ ਗੱਲ ਕਰ ਰਹੇ ਸਨ। ਪੈਸਿਆਂ ਨੂੰ ਲੈ ਕੇ ਹਰ ਰੋਜ਼ ਘਰ ਵਿੱਚ ਲੜਾਈ ਹੁੰਦੀ ਸੀ।
ਪੁੱਤ ਬਣਿਆ ਕਪੁੱਤ, ਜਾਇਦਾਦ ਹੜੱਪਣ ਲਈ ਬੇਟੇ ਨੇ ਕੀਤੀ ਪਿਤਾ ਦੀ ਹੱਤਿਆ, ਮਾਂ ਨੇ ਲਾਏ ਇਹ ਇਲਜ਼ਾਮ
ਏਬੀਪੀ ਸਾਂਝਾ | Edited By: shankerd Updated at: 27 Jan 2022 03:54 PM (IST)
ਗ੍ਰੇਟਰ ਨੋਇਡਾ ਦੇ ਦਾਦਰੀ ਵਿੱਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਤਨੀ ਨੇ ਆਪਣੇ ਵੱਡੇ ਪੁੱਤਰ 'ਤੇ ਕਤਲ ਦਾ ਦੋਸ਼ ਲਗਾਇਆ ਹੈ।
father shot
NEXT PREV
Published at: 27 Jan 2022 03:54 PM (IST)