ਇੰਦੂਰ ਦੇ ਰਾਜਾ ਰਘੁਵੰਸ਼ੀ ਦੀ ਹੱਤਿਆ ਦੇ ਮਾਮਲੇ ਵਿੱਚ ਮੇਘਾਲਿਆ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਰਾਜਾ ਦੀ ਪਤਨੀ ਸੋਨਮ ਸਮੇਤ ਤਿੰਨ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਜੀਪੀ ਨੇ ਦੱਸਿਆ ਕਿ ਰਾਜਾ ਰਘੁਵੰਸ਼ੀ ਦੀ ਹੱਤਿਆ ਲਈ ਕਤਲ ਕਰਨ ਵਾਲੇ ਹਾਇਰ ਕੀਤੇ ਗਏ ਸਨ।

ਡੀਜੀਪੀ ਆਈ ਨੋਂਗਰਾਂਗ ਨੇ ਕਿਹਾ, "ਇੱਕ ਦੋਸ਼ੀ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਹੋਰ ਦੋ ਲੋਕਾਂ ਨੂੰ ਐਸਆਈਟੀ ਵੱਲੋਂ ਇੰਦੌਰ ਤੋਂ ਫੜਿਆ ਗਿਆ।" ਉਨ੍ਹਾਂ ਅੱਗੇ ਦੱਸਿਆ, "ਸੋਨਮ ਨੇ ਉੱਤਰ ਪ੍ਰਦੇਸ਼ ਦੇ ਨੰਦਗੰਜ ਥਾਣੇ ਵਿੱਚ ਆਤਮਸਮਰਪਣ ਕੀਤਾ ਸੀ ਅਤੇ ਬਾਅਦ ਵਿੱਚ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।"

ਟੂਰ ਗਾਈਡ ਨੇ ਦਿੱਤੀ ਸੀ ਇਹ ਜਾਣਕਾਰੀ

ਸ਼ਨੀਵਾਰ ਯਾਨੀਕਿ 07 ਜੂਨ ਨੂੰ ਇੱਕ ਟੂਰ ਗਾਈਡ ਨੇ ਦੱਸਿਆ ਸੀ ਕਿ ਇੰਦੂਰ ਦੇ ਹਨੀਮੂਨ ਜੋੜੇ ਰਾਜਾ ਰਘੁਵੰਸ਼ੀ ਅਤੇ ਉਹਨਾਂ ਦੀ ਪਤਨੀ ਸੋਨਮ, ਜਦੋਂ ਮੇਘਾਲਿਆ ਦੇ ਸੋਹਰਾ ਇਲਾਕੇ ਤੋਂ ਗਾਇਬ ਹੋਏ, ਉਸ ਦਿਨ ਤਿੰਨ ਹੋਰ ਲੋਕ ਵੀ ਮੌਜੂਦ ਸਨ। ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਗਾਈਡ ਨੇ ਇਹ ਜਾਣਕਾਰੀ ਪੁਲਿਸ ਨੂੰ ਦਿੱਤੀ ਸੀ।

 

ਮੇਘਾਲਿਆ ਦੇ ਮੁੱਖ ਮੰਤਰੀ ਨੇ ਵੀ ਕੀਤਾ ਟਵੀਟ

ਮੇਘਾਲਿਆ ਦੇ ਮੁੱਖ ਮੰਤਰੀ ਕਾਨਰਾਡ ਕੇ ਸੰਗਮਾ ਨੇ ਟਵੀਟ ਕਰ ਕੇ ਕਿਹਾ ਹੈ ਕਿ ਇੰਦੌਰ ਦੇ ਰਾਜਾ ਕਤਲਕਾਂਡ ਵਿਚ ਮੇਘਾਲਿਆ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਮਾਮਲੇ 'ਚ ਮੱਧ ਪ੍ਰਦੇਸ਼ ਦੇ ਤਿੰਨ ਹਮਲਾਵਰ ਗ੍ਰਿਫ਼ਤਾਰ ਕਰ ਲਏ ਗਏ ਹਨ, ਮਹਿਲਾ ਨੇ ਆਤਮਸਮਰਪਣ ਕਰ ਦਿੱਤਾ ਹੈ ਅਤੇ ਇਕ ਹੋਰ ਹਮਲਾਵਰ ਦੀ ਗ੍ਰਿਫ਼ਤਾਰੀ ਲਈ ਮੁਹਿੰਮ ਅਜੇ ਵੀ ਜਾਰੀ ਹੈ।

ਜਾਣੋ ਪੂਰਾ ਮਾਮਲਾ

ਇੰਦੌਰ ਦਾ ਇਹ ਜੋੜਾ 11 ਮਈ 2025 ਨੂੰ ਵਿਆਹ ਤੋਂ ਬਾਅਦ ਹਨੀਮੂਨ ਮਨਾਉਣ ਲਈ ਸ਼ਿਲਾਂਗ ਗਿਆ ਸੀ। 20 ਮਈ ਨੂੰ ਉਹ ਮੇਘਾਲਿਆ ਪਹੁੰਚੇ ਅਤੇ 23 ਮਈ ਨੂੰ ਪਰਿਵਾਰ ਨਾਲ ਆਖ਼ਰੀ ਵਾਰ ਗੱਲਬਾਤ ਹੋਈ। ਇਸ ਤੋਂ ਬਾਅਦ ਦੋਹਾਂ ਦੇ ਫ਼ੋਨ ਬੰਦ ਹੋ ਗਏ।

ਕੱਪਲ ਦੀ ਕਿਰਾਏ ਦੀ ਸਕੂਟੀ ਸੋਹਰਾਰਿਮ ਇਲਾਕੇ ਵਿੱਚ ਬੇਸਾਹਾਰਾ ਹਾਲਤ ਵਿੱਚ ਮਿਲੀ। ਫਿਰ 2 ਜੂਨ ਨੂੰ ਵੇਈ ਸੌਡੋਂਗ ਝਰਨੇ ਦੇ ਕੋਲ ਇਕ ਖੱਡ ਵਿੱਚ ਰਾਜਾ ਰਘੁਵੰਸ਼ੀ ਦੀ ਗਲੀ-ਸੜੀ ਹੋਈ ਲਾਸ਼ ਮਿਲੀ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ। ਪਤਨੀ ਸੋਨਮ ਦੀ ਕੋਈ ਖਬਰ ਨਹੀਂ ਸੀ, ਜਿਸ ਕਾਰਨ ਪਰਿਵਾਰ ਨੂੰ ਅਗਵਾ ਜਾਂ ਤਸਕਰੀ ਦੀ ਆਸ਼ੰਕਾ ਹੋਣ ਲੱਗੀ।

ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੁਵੰਸ਼ੀ ਦੀ ਸ਼ਾਦੀ 11 ਮਈ ਨੂੰ ਸੋਨਮ ਰਘੁਵੰਸ਼ੀ ਨਾਲ ਹੋਈ ਸੀ। ਰਾਜਾ ਦੀ ਲਾਸ਼ ਮਿਲਣ ਤੋਂ ਬਾਅਦ ਤੋਂ ਹੀ ਪੁਲਿਸ ਸੋਨਮ ਦੀ ਤਲਾਸ਼ ਕਰ ਰਹੀ ਸੀ। ਹੁਣ ਸੋਨਮ ਦੇ ਗਾਜੀਪੁਰ ਵਿੱਚ ਮਿਲਣ ਤੋਂ ਬਾਅਦ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਜਲਦੀ ਇਹ ਪਤਾ ਲੱਗ ਜਾਵੇਗਾ ਕਿ ਸ਼ਿਲਾਂਗ ਵਿੱਚ ਇਸ ਜੋੜੇ ਦੇ ਨਾਲ ਕੀ ਹੋਇਆ ਸੀ ਅਤੇ ਰਾਜਾ ਦੀ ਮੌਤ ਕਿਵੇਂ ਹੋਈ।