Jalandhar Commissionerate Police solves robbery case within 72 hours


ਜਲੰਧਰ: ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਸ਼ਹਿਰ ਵਿੱਚ ਹੋਈ ਲੁੱਟ-ਖੋਹ ਦੀ ਵਾਰਦਾਤ ਨੂੰ 72 ਘੰਟਿਆਂ ਦੇ ਵਿੱਚ-ਵਿੱਚ ਹੀ ਸੁਲਝਾ ਲਿਆ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਇਹ ਲੁੱਟ-ਖੋਹ ਦੀ ਵਾਰਦਾਤ ਸ਼ਹਿਰ ਦੀ ਨਿਊ ਡਿਫੈਂਸ ਕਾਨੂੰਨੀ-2 ਵਿਖੇ ਵਾਪਰੀ ਸੀ ਜਿਸ ਦੌਰਾਨ ਅਣਪਛਾਤੇ ਵਅਕਤੀਆਂ ਵਲੋਂ ਹਥਿਆਰਾਂ ਦੀ ਨੋਕ ’ਤੇ ਜਾਗ੍ਰਿਤ ਨੂੰ ਬੰਦਕ ਬਣਾ ਕੇ ਸੋਨਾ ਲੁੱਟ ਲਿਆ ਗਿਆ ਸੀ।


ਉਨ੍ਹਾਂ ਦੱਸਿਆ ਕਿ ਨਕਾਬਧਾਰੀ ਦੋ ਲੁਟੇਰਿਆਂ ਨੇ ਜਾਗ੍ਰਿਤ ਨੂੰ ਬੰਦੂਕ ਦੀ ਨੋਕ (ਏਅਰ ਪਿਸਟਲ) ’ਤੇ ਉਸ ਦਾ ਮੂੰਹ ਤੇ ਹੱਥ ਬੰਨ ਕੇ ਉਸ ਦੇ ਘਰ ਵਿੱਚ ਪਏ ਸਾਰੇ ਸੋਨੇ ਲੁੱਟ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਜਲੰਧਰ ਕੈਂਟ ਪੁਲਿਸ ਸਟੇਸ਼ਨ ਵਿਖੇ ਐਫ.ਆਰ.ਆਈ.ਦਰਜ ਹੋਣ ਉਪਰੰਤ ਜਾਂਚ-ਪੜਤਾਲ ਸ਼ੁਰੂ ਕੀਤੀ ਗਈ।


ਪੁਲਿਸ ਕਮਿਸ਼ਨਰ ਨੇ ਦੱਸਿਅ ਕਿ ਏ.ਸੀ.ਪੀ. ਰਵਿੰਦਰ ਕੁਮਾਰ ਅਤੇ ਐਸ.ਐਚ.ਓ. ਰਜਵੰਤ ਕੌਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵਲੋਂ ਬਹੁਤ ਹੀ ਬਾਰੀਕੀ ਨਾਲ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋਸੀਆਂ ਦੀ ਸੁਮਿਤ ਪੁੱਤਰ ਵਰਿੰਦਰ ਰਾਏ ਵਾਸੀ ਬਿਹਾਰ ਅਤੇ ਬਿਕਰਮ ਦੱਤ ਪੁੱਤਰ ਵਿਸ਼ਵਜੀਤ ਦੱਤ ਵਾਸੀ ਬਦਰਪੁਰ ਨਿਊ ਦਿੱਲੀ ਵਜੋਂ ਪਹਿਚਾਣ ਹੋਣ ਉਪਰੰਤ ਪੁਲਿਸ ਵਲੋਂ ਇਨ੍ਹਾਂ ਨੂੰ ਫੜਨ ਲਈ ਅਪਰੇਸ਼ਨ ਚਲਾਇਆ ਗਿਆ। ਉਨ੍ਹਾਂ ਕਿਹਾ ਕਿ ਘਟਨਾ ਦੇ 72 ਘੰਟਿਆਂ ਦੇ ਵਿੱਚ ਵਿੱਚ ਦੋਵੇਂ ਮੁਲਜ਼ਮ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਏ ਗਏ ਹਨ।


ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੁਲਿਸ ਵਲੋਂ ਘਰ ਵਿਚੋਂ ਲੁੱਟਿਆ ਹੋਇਆ ਸਾਰਾ ਸੋਨਾ ਜਿਸ ਵਿੱਚ ਤਿੰਨ ਸੋਨੇ ਦੀਆਂ ਚੇਨਾਂ, ਤਿੰਨ ਮੁੰਦਰੀਆਂ, ਸੋਨੇ ਦੀਆਂ ਦੋ ਚੂੜੀਆ, ਪੰਜ ਕੰਨਾਂ ਦੀਆਂ ਵਾਲੀਆ ਅਤੇ ਦੋ ਸੋਨੇ ਦੇ ਲੋਕਿਟ ਸ਼ਾਮਿਲ ਹਨ ਨੂੰ ਬਰਾਮਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਹੋਰ ਪੁੱਛਗਿਛ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਪਹਿਲਾਂ ਹੀ ਅਮਨ-ਕਾਨੂੰਨ ਦੀ ਸਥਿਤੀ ’ਤੇ ਮੁਸ਼ਤੈਦੀ ਨਾਲ ਨਿਗ੍ਹਾ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਪੁਲਿਸ ਅਤੇ ਲੋਕਾਂ ਵਿੱਚ ਬਹਿਤਰ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਸਾਂਝੇ ਅਤੇ ਵਿਅਕਤੀਗਤ ਤੌਰ ’ਤੇ ਸੀ.ਸੀ.ਟੀ.ਵੀ.ਕੈਮਰੇ ਲਗਾਉਣ ਲਈ ਕਿਹਾ ਗਿਆ।


ਇਹ ਵੀ ਪੜ੍ਹੋ: Sugar Price Hike: ਮਹਿੰਗੀ ਚੀਨੀ ਨਾਲ ਕੌੜੀ ਹੋਈ ਮਿਠਾਸ, ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ