ਹੁਸ਼ਿਆਰਪੁਰ: ਪੰਜਾਬ ਸਰਹੱਦ 'ਤੇ ਪੰਜਾਬ ਖੇਤਰ 'ਚ ਇੱਕ ਅਣਪਛਾਤੇ ਵਿਅਕਤੀ ਨੇ ਪੰਜ ਰਾਉਂਡ ਫਾਇਰ ਕਰਕੇ ਇੱਕ ਔਰਤ ਤੇ ਇੱਕ ਨੌਜਵਾਨ 'ਤੇ ਗੋਲੀਆਂ ਚਲਾ ਦਿੱਤੀਆਂ। ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਨੌਜਵਾਨ ਨੂੰ ਹਿਮਾਚਲ ਦੇ ਟਾਂਡਾ ਲਈ ਰੈਫਰ ਕਰ ਦਿੱਤਾ ਗਿਆ ਹੈ।



ਪ੍ਰਾਪਤ ਜਾਣਕਾਰੀ ਅਨੁਸਾਰ ਰਕਸ਼ਾ ਦੇਵੀ ਪਤਨੀ ਤਰਸੇਮ ਲਾਲ ਵਾਸੀ ਢੋਲਵਾਹਾ ਤੇ ਰਜਨੀਸ਼ ਪੁੱਤਰ ਸੁਖਰਾਮ ਵਾਸੀ ਟੈਂਟਵਾ ਢੋਲਵਾਹਾ ਆਪਣੇ ਰਿਸ਼ਤੇਦਾਰੀ ਵਿੱਚ ਪੰਜਾਬ ਤੋਂ ਹਿਮਾਚਲ ਗੋਨਪੁਰ ਬਨੇਹਰਾ ਜਾ ਰਹੇ ਸਨ। ਹਿਮਾਚਲ ਪੰਜਾਬ ਦੀ ਸਰਹੱਦੀ ਸੁਰੰਗ ਦੇ 50 ਮੀਟਰ ਦੌਲਤਪੁਰ ਤੋਂ ਢੋਲਵਾਹਾ ਰੋਡ 'ਤੇ ਪੰਜਾਬ ਦੀ ਸਰਹੱਦ 'ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ।

ਇਸ ਦੌਰਾਨ ਔਰਤ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਪਰ ਨੌਜਵਾਨ ਦੇ ਗੋਲੀਆਂ ਲੱਗਣ ਨਾਲ ਨੌਜਵਾਨ ਜ਼ਖਮੀ ਹੋ ਗਿਆ ਹੈ। ਗੋਲੀਆਂ ਚਲਾਉਣ ਵਾਲਾ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਕੁਝ ਸਮੇਂ ਬਾਅਦ ਕੁਝ ਹੋਰ ਨੌਜਵਾਨ ਪੰਜਾਬ ਤੋਂ ਹਿਮਾਚਲ ਵੱਲ ਆ ਰਹੇ ਸਨ, ਉਨ੍ਹਾਂ ਦੇਖਿਆ ਕਿ ਨੌਜਵਾਨ ਜ਼ਖਮੀ ਸੀ, ਉਹ ਉਸ ਨੂੰ ਦੌਲਤਪੁਰ ਸਿਵਲ ਹਸਪਤਾਲ ਲੈ ਕੇ ਆਏ ਪਰ ਡਾਕਟਰ ਨੇ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਟਾਂਡਾ ਮੈਡੀਕਲ ਕਾਲਜ ਕਾਂਗੜਾ ਰੈਫਰ ਕਰ ਦਿੱਤਾ।

ਹਿਮਾਚਲ ਪੁਲਿਸ ਮੌਕੇ 'ਤੇ ਪਹੁੰਚ ਗਈ ਪਰ ਮਾਮਲਾ ਪੰਜਾਬ ਦਾ ਹੋਣ ਕਾਰਨ ਹਿਮਾਚਲ ਪੁਲਿਸ ਨੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਇਸ ਮੌਕੇ ਤੋਂ ਪੰਜ ਰਾਊਂਡ ਫਾਇਰ ਮਿਲਣ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਰੀਬ ਪੰਜ ਗੋਲੀਆਂ ਮੌਕੇ 'ਤੇ ਚਲਾਈਆਂ ਗਈਆਂ ਹਨ।
 
ਇਸ ਘਟਨਾ ਨੂੰ ਵੱਖ-ਵੱਖ ਤਰੀਕਿਆਂ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਜਗ੍ਹਾ ਬਹੁਤ ਹੀ ਸੁੰਨਸਾਨ ਹੈ ਤੇ ਇਸ ਜਗ੍ਹਾ 'ਤੇ ਲੁੱਟ-ਖੋਹ ਦੀ ਨੀਅਤ ਨਾਲ ਵੀ ਇਹ ਘਟਨਾ ਵਾਪਰ ਸਕਦੀ ਹੈ ਕਿਉਂਕਿ ਘਟਨਾ ਸਥਾਨ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਥੇ ਹੱਥੋਪਾਈ ਹੋਈ ਹੈ, ਜਦਕਿ ਕਿਸੇ ਰੰਜਿਸ਼ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਸਾਰੀ ਘਟਨਾ ਦਾ ਪਰਦਾਫਾਸ਼ ਪੰਜਾਬ ਪੁਲੀਸ ਦੀ ਜਾਂਚ ਤੋਂ ਬਾਅਦ ਹੀ ਹੋਵੇਗਾ ਫਿਲਹਾਲ ਹਿਮਾਚਲ ਪੁਲਿਸ ਨੇ ਮੌਕੇ 'ਤੇ ਲਾਸ਼ ਨੂੰ ਸੁਰੱਖਿਅਤ ਰੱਖ ਲਿਆ ਹੈ ਅਤੇ ਪੰਜਾਬ ਪੁਲਿਸ ਦੀ ਉਡੀਕ ਕੀਤੀ ਜਾ ਰਹੀ ਹੈ।


 


ਇਹ ਵੀ ਪੜ੍ਹੋ : ਮੰਤਰੀਆਂ ਲਈ ਅਸ਼ੁਭ ਸਾਬਤ ਹੋ ਰਿਹਾ ਸਰਕਾਰੀ ਬੰਗਲਾ ! ਜਿਹੜਾ ਮੰਤਰੀ ਵੀ ਰਹਿੰਦਾ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਪਾਉਂਦਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :