ਪਹਿਲਾਂ ਦੋਸਤ ਨਾਲ ਕਰਵਾਇਆ ਪ੍ਰੇਮਿਕਾ ਦਾ ਵਿਆਹ, ਬਾਅਦ 'ਚ ਦੋਸਤ ਨੂੰ ਕੀਤਾ ਕਤਲ
ਏਬੀਪੀ ਸਾਂਝਾ | 04 Jun 2020 06:30 PM (IST)
ਇੱਕ ਨੌਜਵਾਨ ਨੇ ਆਪਣੇ ਦੋਸਤ ਦੀ ਜਾਇਦਾਦ ਹੜੱਪਣ ਲਈ ਪਹਿਲਾਂ ਆਪਣੀ ਪ੍ਰੇਮਿਕਾ ਨਾਲ ਉਸ ਦਾ ਵਿਆਹ ਕਰਵਾ ਦਿੱਤਾ ਤੇ ਫਿਰ ਉਸ ਨੂੰ ਕਤਲ ਕਰ ਦਿੱਤਾ।
ਸੰਕੇਤਕ ਤਸਵੀਰ
ਗਾਜ਼ੀਆਬਾਦ: ਇੱਕ ਨੌਜਵਾਨ ਨੇ ਆਪਣੇ ਦੋਸਤ ਦੀ ਜਾਇਦਾਦ ਹੜੱਪਣ ਲਈ ਪਹਿਲਾਂ ਆਪਣੀ ਪ੍ਰੇਮਿਕਾ ਨਾਲ ਉਸ ਦਾ ਵਿਆਹ ਕਰਵਾ ਦਿੱਤਾ ਤੇ ਫਿਰ ਉਸ ਨੂੰ ਕਤਲ ਕਰ ਦਿੱਤਾ। ਮਾਮਲਾ ਗਾਜ਼ੀਆਬਾਦ ਜ਼ਿਲ੍ਹੇ ਦੇ ਮੁਰਾਦਨਗਰ ਦੀ ਸ਼ੰਕਰ ਵਿਹਾਰ ਕਲੋਨੀ ਦਾ ਹੈ ਜਿੱਥੇ ਮੁਲਜ਼ਮ ਨੇ ਜਾਇਦਾਦ ਆਪਣੇ ਨਾਂ ਹੋਣ ਤੋਂ ਬਾਅਦ ਆਪਣੇ ਦੋਸਤ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੇ ਕ੍ਰਾਇਮ ਸ਼ੋਅ ਵੇਖ ਕੇ ਕਤਲ ਦੀ ਯੋਜਨਾ ਬਣਾਈ ਸੀ। 29 ਮਈ ਨੂੰ ਸ਼ੰਕਰ ਵਿਹਾਰ ਕਲੋਨੀ ਦੇ ਵਸਨੀਕ 48 ਸਾਲਾ ਅਸ਼ੋਕ ਸ਼ਰਮਾ ਦੀ ਲਾਸ਼ ਘਰ ਦੇ ਬਾਥਰੂਮ ਵਿੱਚ ਪਈ ਮਿਲੀ। ਉਸ ਦੀ ਪਤਨੀ ਸ਼ਾਲੂ ਨੇ ਦੱਸਿਆ ਕਿ ਅਸ਼ੋਕਾ ਦੀ ਮੌਤ ਨਹਾਉਣ ਵੇਲੇ ਕਰੰਟ ਲੱਗਣ ਨਾਲ ਹੋਈ ਹੈ। ਜਦੋਂ ਕਿ ਮ੍ਰਿਤਕ ਦੇ ਭਰਾਵਾਂ ਨੂੰ ਉਸ ਦੇ ਕਤਲ ਦਾ ਡਰ ਸੀ। ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ ਥਾਣਾ ਇੰਚਾਰਜ ਓਮਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਗਲਾ ਘੁੱਟਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੀ ਪਤਨੀ ਤੇ ਇੱਕ ਨੌਜਵਾਨ ਨੂੰ ਹਿਰਾਸਤ ‘ਚ ਲੈ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦੋਵਾਂ ਨੇ ਖੁਲਾਸਾ ਕੀਤਾ ਕਿ ਅਸ਼ੋਕ ਨੂੰ ਜਾਇਦਾਦ ਹੜੱਪਣ ਲਈ ਮਾਰਿਆ ਗਿਆ ਸੀ। ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਪਤਨੀ ਸ਼ਾਲੂ ਨਿਵਾਸੀ ਜ਼ਿਲ੍ਹਾ ਸੁਲਤਾਨਪੁਰ ਤੇ ਕਪਿਲ ਕੁਮਾਰ ਨਿਵਾਸੀ ਦਸਨਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਭਾਰਤੀ ਨੇ ਕੀਤੀਆਂ ਸਭ ਤੋਂ ਵੱਧ ਡਿਗਰੀਆਂ, ਗਿਣਤੀ ਜਾਣ ਹੋ ਜਾਓਗੇ ਹੈਰਾਨ ਪਹਿਲਾਂ ਕਪਿਲ ਨੇ ਆਪਣੀ ਪ੍ਰੇਮੀਕਾ ਦਾ ਆਪਣੇ ਦੋਸਤ ਨਾਲ ਵਿਆਹ ਕਰਵਾਇਆ ਤੇ ਫਿਰ ਵਿਆਹ ਤੋਂ ਬਾਅਦ ਉਸ ਨੇ ਅਸ਼ੋਕ ਸ਼ਰਮਾ ਦੇ ਘਰ ਜਾਣਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਪਰਿਵਾਰ ਦੇ ਇਤਰਾਜ਼ 'ਤੇ, ਕਪਿਲ ਨੇ ਆਉਣਾ ਬੰਦ ਕਰ ਦਿੱਤਾ ਅਤੇ ਦਾਸਨਾ ਵਿੱਚ ਇੱਕ ਚਾਹ ਦੀ ਦੁਕਾਨ ਖੋਲ੍ਹ ਦਿੱਤੀ। ਇਸ ਤੋਂ ਬਾਅਦ ਸ਼ਾਲੂ ਬਹਾਨਾ ਬਣਾ ਦਾਸਨਾ ਜਾਣ ਲੱਗੀ। ਅਸ਼ੋਕ ਸ਼ਰਮਾ ਇਸਦਾ ਵਿਰੋਧ ਕਰਦਾ ਸੀ ਜਿਸ ਤੋਂ ਬਾਅਦ ਕਪਿਲ ਤੇ ਸ਼ਾਲੂ ਨੇ ਇੱਕ ਕ੍ਰਾਇਮ ਸ਼ੋਅ ਦੇਖ ਅਸ਼ੋਕ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ। ਇਹ ਵੀ ਪੜ੍ਹੋ: ਕੋਰੋਨਾ ਦੇ ਕਹਿਰ 'ਚ ਕੈਪਟਨ ਨੇ ਪੰਜਾਬੀਆਂ ਨੂੰ ਕੀਤਾ ਸਾਵਧਾਨ! ਹੁਣ ਤੱਕ ਦੀ ਦੱਸੀ ਹਕੀਕਤ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ