ਅਬੋਹਰ: ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਤੋਂ ਇੱਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ ਜਿੱਥੇ ਪੰਜਾਬ ਪੁਲਿਸ ਦੇ ਸਬ ਇੰਨਸਪੈਕਟਰ ਨੂੰ ਬੱਧਵਾਰ ਰਾਤ ਕਥਿਤ ਤੌਰ ਤੇ ਇੱਕ ਕਾਰ ਸਵਾਰ ਵਲੋਂ ਗੋਲੀ ਮਾਰ ਕਤਲ ਕਰ ਦਿੱਤਾ ਗਿਆ।

ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ ਜੋ ਬੱਧਵਾਰ ਰਾਤ ਕਰੀਬ ਸਵਾ 10 ਵਜੇ ਆਪਣੇ ਬਸੰਤ ਨਗਰੀ ਵਲੋਂ ਘਰ ਤੋਂ ਨਿਕਲਿਆ ਤੇ ਅਚਾਨਕ ਇੱਕ ਕਾਰ ਉਸ ਕੋਲ ਆ ਕੇ ਰੁਕੀ ਫਾਇਰਿੰਗ ਕਰ ਦਿੱਤੀ। ਅਣਪਛਾਤੇ ਮੁਲਜ਼ਮ ਵੱਲੋਂ ਤਿੰਨ ਫਾਇਰ ਕੀਤੇ ਗਏ ਜਿਸ ਵਿੱਚੋ ਇੱਕ ਗੋਲੀ ਗੁਰਵਿੰਦਰ ਦੇ ਸਿਰ ਵਿੱਚ ਲੱਗੀ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।

ਐਪਲ ਨੇ iOs 14 ਦਾ ਕੀਤਾ ਐਲਾਨ, ਇਹ ਸਭ ਕੁਝ ਹੋਵੇਗਾ ਨਵਾਂ


ਪੁਲਿਸ ਮੁਤਾਬਿਕ ਇਹ ਇੱਕ ਸਾਜਿਸ਼ ਨਾਲ ਕੀਤਾ ਗਿਆ ਕੱਤਲ ਹੈ। ਉਧਰ ਪਰਿਵਾਰਕ ਮੈਂਬਰਾ ਦਾ ਕਹਿਣਾ ਹੈ ਕਿ ਗੁਰਵਿੰਦਰ ਦੀ ਕਿਸੇ ਨਾਲ ਵੀ ਕੋਈ ਲਾਗ ਡਾਟ ਨਹੀਂ ਸੀ।




ਗੁਰਵਿੰਦਰ ਸਿੰਘ ਜ਼ਿਲ੍ਹਾ ਫਾਜ਼ਿਲਕਾ ਹੈੱਡਕੁਆਟਰ ਦੀ ਸੀਆਈਡੀ ਵਿੰਗ 'ਚ ਤਾਇਨਾਤ ਸੀ। ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ ਹੈ।ਵਾਰਦਾਤ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਵੀ ਜਾਂਚੇ ਜਾ ਰਹੇ ਹਨ।


ਇਹ ਵੀ ਪੜ੍ਹੋ:   ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ