ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਧੋਖਾਧੜੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਨੇ ਅਦਾਕਾਰ ਅਮਿਤਾਭ ਬੱਚਨ ਦੇ ਸ਼ੋਅ 'ਕੌਨ ਬਨੇਗਾ ਕਰੋੜਪਤੀ' (ਕੇਬੀਸੀ) ਦੇ ਨਾਂ 'ਤੇ ਧੋਖਾਧੜੀ ਕੀਤੀ ਹੈ। ਠੱਗੀ ਦਾ ਇਹ ਅੱਡਾ ਦਿੱਲੀ ਜਾਂ ਭਾਰਤ ਤੋਂ ਨਹੀਂ, ਪਾਕਿਸਤਾਨ ਤੋਂ ਚਲਾਇਆ ਜਾ ਰਹਾ ਸੀ। ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਗਰੋਹ ਦੇ ਤਿੰਨ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਆਈਏਐਨਐਸ ਨੂੰ ਦੱਸਿਆ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਕੇਬੀਸੀ ਦੇ ਨਾਮ ‘ਤੇ ਧੋਖਾਧੜੀ ਦਾ ਕੋਈ ਰੈਕੇਟ ਫੜਿਆ ਗਿਆ ਹੋਵੇ। ਦੇਸ਼ ਵਿੱਚ ਇਸ ਤੋਂ ਪਹਿਲਾਂ ਵੀ ‘ਕੌਣ ਬਨੇਗਾ ਕਰੋੜਪਤੀ’ 'ਚ ਮਹਿਮਾਨ ਵਜੋਂ ਸ਼ਾਮਲ ਕਰਾਉਣ ਲਈ ਵੱਡੀ ਰਕਮ ਇਕੱਠੀ ਕੀਤੀ ਜਾਂਦੀ ਰਹੀ ਹੈ।
ਪੁਲਿਸ ਅਨੁਸਾਰ ਇਹ ਪਹਿਲਾ ਮੌਕਾ ਹੈ ਜਦੋਂ ਠੱਗਾਂ ਨੇ ਕੇਬੀਸੀ ਦੇ ਨਾਮ ਤੇ ਠੱਗੀ ਮਾਰਨ ਲਈ ਪਾਕਿਸਤਾਨ ਵਿੱਚ ਇੱਕ ਟਿਕਾਣਾ ਸਥਾਪਤ ਕੀਤਾ ਹੋਵੇ। ਫਿਲਹਾਲ, ਦਿੱਲੀ ਪੁਲਿਸ ਦੀ ਸਾਈਬਰ ਕ੍ਰਾਈਮ ਕੰਟਰੋਲ ਸ਼ਾਖਾ ਨੇ ਪਾਕਿਸਤਾਨ ਤੋਂ ਧੋਖਾਧੜੀ ਕਰਕੇ ਇਸ ਗਰੋਹ ਨੂੰ ਚਲਾਉਣ ਦਾ ਪਰਦਾਫਾਸ਼ ਕੀਤਾ ਹੈ।
ਅਮਿਤਾਬ ਬੱਚਨ ਦੇ ਨਾਂ 'ਤੇ ਪਾਕਿਸਤਾਨੀ ਗਰੋਹ ਦੀਆਂ ਠੱਗੀਆਂ
ਏਬੀਪੀ ਸਾਂਝਾ
Updated at:
06 Mar 2020 06:33 PM (IST)
ਦਿੱਲੀ ਪੁਲਿਸ ਨੇ ਧੋਖਾਧੜੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਨੇ ਅਦਾਕਾਰ ਅਮਿਤਾਭ ਬੱਚਨ ਦੇ ਸ਼ੋਅ 'ਕੌਨ ਬਨੇਗਾ ਕਰੋੜਪਤੀ' (ਕੇਬੀਸੀ) ਦੇ ਨਾਂ 'ਤੇ ਧੋਖਾਧੜੀ ਕੀਤੀ ਹੈ।
- - - - - - - - - Advertisement - - - - - - - - -