ਵਿਕਰਮ ਕੁਮਾਰ
ਬਠਿੰਡਾ: ਸਪੈਸ਼ਲ ਟਾਸਕ ਫੋਰਸ (STF) ਨੇ ਪੰਜਾਬ ਪੁਲਿਸ ਦੇ ਏਐਸਆਈ ਨੂੰ 121 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ।ਏਐਸਆਈ ਤੇ ਨਸ਼ਾ ਤਸਕਰੀ ਦੇ ਦੋਸ਼ ਹਨ।ਉਸਨੂੰ ਪਰਿਵਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸਟੀਐਫ ਦੇ ਡੀਐੱਸਪੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਬਠਿੰਡਾ ਗੋਨਿਆਣਾ ਹਾਈਵੇਅ ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ।ਇਸ ਦੌਰਾਨ ਨਸ਼ਾ ਤਸਕਰ ਪੁਲਿਸ ਕਰਮੀ ਦਿੱਲੀ ਨੰਬਰ ਕਾਰ ਤੋਂ ਉੱਥੋਂ ਗੁਜਰ ਰਿਹਾ ਸੀ ਤਾਂ ਐਸਟੀਐਫ ਦੀ ਟੀਮ ਨੇ ਉਸ ਦੀ ਕਾਰ ਨੂੰ ਰੋਕਿਆ ਅਤੇ ਤਲਾਸ਼ੀ ਲਈ।ਜਿਸ ਦੌਰਾਨ ਉਸ ਪਾਸੋਂ 121 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁੱਛਗਿੱਛ ਵਿੱਚ ਪਤਾ ਆਰੋਪੀ ਨਸ਼ਾ ਤਸਕਰ ਦਾ ਨਾਮ ਰਾਜਵਿੰਦਰ ਸਿੰਘ ਪਤਾ ਲੱਗਾ ਹੈ।ਮੁਲਜ਼ਮ ਏਐਸਆਈ ਦੇ ਤੌਰ ਤੇ ਬਠਿੰਡਾ ਸਰਕਟ ਹਾਊਸ ਦੇ ਵਿੱਚ ਤਾਇਨਾਤ ਹੈ।ਪੁਲਿਸ ਨੇ ਕਾਰ ਵਿੱਚ ਸਵਾਰ ਮੁਲਜ਼ਮ ਏਐਸਆਈ ਦੀ ਪਤਨੀ ਅਤੇ ਉਸਦੇ ਲੜਕੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।ਦੱਸਿਆ ਜਾ ਰਿਹਾ ਹੈ ਕਿ ਏਐਸਆਈ ਦਾ ਲੜਕਾ ਵੀ ਨਸ਼ੇ ਦਾ ਆਦੀ ਹੈ ਅਤੇ ਉਸ ਦੀ ਪਤਨੀ ਅੱਗੇ ਨਸ਼ੇ ਦੇ ਸੌਦੇ ਤੈਅ ਕਰਦੀ ਸੀ।ਇਹ ਦਿੱਲੀ ਤੋਂ ਨਸ਼ਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ।
ਇਹ ਵੀ ਪੜ੍ਹੋ: ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ
ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਪੰਜਾਬ ਪੁਲਿਸ ਦਾ ਏਐਸਆਈ ਨਸ਼ਾ ਤਸਕਰੀ ਮਾਮਲੇ 'ਚ ਕਾਬੂ
ਏਬੀਪੀ ਸਾਂਝਾ
Updated at:
22 Jul 2020 05:54 PM (IST)
ਸਪੈਸ਼ਲ ਟਾਸਕ ਫੋਰਸ (STF) ਨੇ ਪੰਜਾਬ ਪੁਲਿਸ ਦੇ ਏਐਸਆਈ ਨੂੰ 121 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ।ਏਐਸਆਈ ਤੇ ਨਸ਼ਾ ਤਸਕਰੀ ਦੇ ਦੋਸ਼ ਹਨ।ਉਸਨੂੰ ਪਰਿਵਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
- - - - - - - - - Advertisement - - - - - - - - -