ਚਿੱਤਰਕੁਟ: ਉੱਤਰ ਪ੍ਰਦੇਸ਼ ਦੇ ਚਿੱਤਰਕੁਟ ਜ਼ਿਲ੍ਹੇ ਦੇ ਮਾਉ ਥਾਣਾ ਖੇਤਰ ਦੇ ਇੱਕ ਪਿੰਡ ਵਿਚੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ, ਇੱਕ ਨੌਜਵਾਨ ਨੇ ਇੱਕ 12 ਸਾਲ ਦੀ ਲੜਕੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਜੋ ਜੰਗਲ ਵਿੱਚ ਪਸ਼ੂਆਂ ਨੂੰ ਚਰਾਉਣ ਗਈ ਸੀ। ਜੁਰਮ ਕਰਨ ਤੋਂ ਬਾਅਦ ਦੋਸ਼ੀ ਨੌਜਵਾਨ ਮੌਕੇ ਤੋਂ ਫਰਾਰ ਹੈ। ਦੋਸ਼ੀ ਦੀ ਗ੍ਰਿਫਤਾਰੀ ਲਈ ਪੁਲਿਸ ਉਸਦੀ ਭਾਲ ਕਰ ਰਹੀ ਹੈ। ਨਾਲ ਹੀ ਪੀੜਤ ਨੂੰ ਐਤਵਾਰ ਨੂੰ ਮੈਡੀਕਲ ਜਾਂਚ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਕੋਰੋਨਾ ਦਾ ਸੱਚ ਜਾਣ ਖੜ੍ਹੇ ਹੋ ਜਾਣਗੇ ਰੌਂਗਟੇ, 1 ਅਰਬ ਤੋਂ ਜ਼ਿਆਦਾ ਲੋਕ ਗਰੀਬੀ ਦੀ ਦਲਦਲ 'ਚ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਉ ਖੇਤਰ ਦੇ ਇੱਕ ਪਿੰਡ ਦੀ 12 ਸਾਲਾ ਲੜਕੀ ਜੰਗਲ ਵਿੱਚ ਆਪਣੀਆਂ ਮੱਝਾਂ ਚਰਾਉਣ ਲਈ ਗਈ ਸੀ। ਜਿੱਥੇ ਜੰਗਲ ਵਿੱਚ ਪਹਿਲਾਂ ਤੋਂ ਹੀ ਮੌਜੂਦ ਉਸੇ ਪਿੰਡ ਦੇ ਇੱਕ 20 ਸਾਲਾ ਲੜਕੇ ਲਾਲਾ ਕੇਵਤ ਨੇ ਉਸਨੂੰ ਜਬਰੀ ਨਾਲੇ ਵਿੱਚ ਸੁੱਟ ਦਿੱਤਾ ਅਤੇ ਉਸਦੇ ਨਾਲ ਜਬਰ ਜਨਾਹ ਕੀਤਾ।ਇਸ ਤੋਂ ਬਾਅਦ ਕਿਸੇ ਨੂੰ ਘਟਨਾ ਬਾਰੇ ਦੱਸਣ ਤੇ ਉਸਨੇ ਲੜਕੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਕਾਫੀ ਸਮੇਂ ਬਾਅਦ ਜਦੋਂ ਲੜਕੀ ਘਰ ਪਹੁੰਚੀ ਤਾਂ ਉਸਦੀ ਹਾਲਤ ਨੂੰ ਵੇਖਦਿਆਂ ਉਸਦੇ ਪਰਿਵਾਰ ਵਾਲਿਆਂ ਨੇ ਉਸ ਤੋਂ ਪੁੱਛਗਿੱਛ ਕੀਤੀ, ਤਾਂ ਲੜਕੀ ਨੇ ਸਾਰੀ ਘਟਨਾ ਦੱਸੀ। 'ਅਨਲੌਕ-1' ਨੇ ਬੇਕਾਬੂ ਕੀਤਾ ਕੋਰੋਨਾ, ਪੰਜਾਬ ‘ਚ ਪਹਿਲੀ ਵਾਰ ਇੱਕ ਹੀ ਦਿਨ ‘ਚ 6 ਮੌਤਾਂ, 3170 ਹੋਏ ਸੰਕਰਮਿਤ ਇਹ ਵੀ ਪੜ੍ਹੋ: ਰਾਮਦੇਵ ਦੀ ਪਤੰਜਲੀ ਨੇ ਲੱਭ ਲਿਆ ਕੋਰੋਨਾ ਦਾ ਇਲਾਜ, ਕੀਤਾ ਵੱਡਾ ਦਾਅਵਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ