Gangwar in Haryana: ਹਰਿਆਣਾ 'ਚ ਗੈਂਗਵਾਰ ਮੁੜ ਤੇਜ਼ ਹੋ ਗਈ ਹੈ। ਭਿਵਾਨੀ 'ਚ ਇੱਕ ਦਿਨ ਪਹਿਲਾਂ ਹਰੀਕਿਸ਼ਨ ਉਰਫ ਹਰੀਆ 'ਤੇ ਹੋਏ ਕਾਤਲਾਨਾ ਹਮਲੇ 'ਚ ਲਾਰੈਂਸ ਬਿਸ਼ਨੋਈ ਦੇ ਸ਼ੂਟਰ ਸਚਿਨ ਭਿਵਾਨੀ ਦਾ ਨਾਂ ਸਾਹਮਣੇ ਆਇਆ ਹੈ। ਸਚਿਨ ਭਿਵਾਨੀ ਉਹੀ ਵਿਅਕਤੀ ਹੈ ਜਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇੰਨਾ ਹੀ ਨਹੀਂ ਸਚਿਨ ਨੇ ਤਿੰਨ ਮਹੀਨੇ ਪਹਿਲਾਂ ਵੀ ਹਰੀਆ ਨੂੰ ਮਾਰਨ ਦੀ ਯੋਜਨਾ ਵੀ ਬਣਾਈ ਸੀ, ਪਰ ਕਾਮਯਾਬ ਨਹੀਂ ਹੋ ਸਕਿਆ।


ਪੁਲਿਸ ਮੁਤਾਬਕ ਸਚਿਨ ਜੇਲ੍ਹ ਵਿੱਚ ਬੈਠ ਕੇ ਹੀ ਹਰੀਆ ਦੇ ਕਤਲ ਦੀ ਸਾਜ਼ਿਸ਼ ਰਚ ਰਿਹਾ ਸੀ। ਇਸ ਵਾਰ ਉਹ ਉਸ 'ਤੇ ਗੋਲੀਆਂ ਚਲਾਉਣ 'ਚ ਸਫਲ ਹੋਏ। ਹਰੀਆ ਦੀ ਹਾਲਤ ਫਿਲਹਾਲ ਨਾਜ਼ੁਕ ਬਣੀ ਹੋਈ ਹੈ। ਉਸ ਦਾ ਐਫਜੀਆਈਐਮਐਸ ਵਿੱਚ ਇਲਾਜ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਗੈਂਗਸਟਰ ਸਚਿਨ ਭਿਵਾਨੀ ਤੇ ਰਵੀ ਬਾਕਸਰ ਦੋਵੇਂ ਚੰਗੇ ਦੋਸਤ ਸਨ। ਰਵੀ ਬਾਕਸਰ ਦੀ ਸਾਲ 2022 ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਹਰੀਕਿਸ਼ਨ ਉਰਫ ਹਰੀਆ 'ਤੇ ਇਸ ਕਤਲ ਦਾ ਦੋਸ਼ ਸੀ।


ਸੂਤਰਾਂ ਮੁਤਾਬਕ ਹਰੀਆ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਵੀ ਬਾਕਸਰ ਨੂੰ ਅਗਵਾ ਕੀਤੀ ਸੀ ਤੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਮਗਰੋਂ ਸੁੱਟ ਕੇ ਭੱਜ ਗਏ ਸੀ। ਜਦੋਂ ਰਵੀ ਦੇ ਕਤਲ ਦੀ ਖ਼ਬਰ ਸਚਿਨ ਭਿਵਾਨੀ ਤੱਕ ਪਹੁੰਚੀ ਤਾਂ ਉਸ ਨੇ ਕਤਲ ਦਾ ਬਦਲਾ ਲੈਣ ਦੀ ਸਾਜ਼ਿਸ਼ ਰਚੀ। ਉਸ ਸਮੇਂ ਸਚਿਨ ਰਾਜਸਥਾਨ ਦੀ ਭਿਵਾਨੀ ਜੇਲ੍ਹ ਵਿੱਚ ਬੰਦ ਸੀ। ਉਸ ਨੇ ਹਰੀਆ ਦੀ ਹੱਤਿਆ ਕਰਨ ਲਈ 15 ਅਗਸਤ, 2023 ਨੂੰ ਇੱਕ ਸ਼ੂਟਰ ਨੂੰ ਭਿਵਾਨੀ ਭੇਜਣ ਦਾ ਪ੍ਰਬੰਧ ਕੀਤਾ, ਪਰ ਸ਼ੂਟਰ ਨੂੰ ਪਹਿਲਾਂ ਹੀ ਪੁਲਿਸ ਨੇ ਫੜ ਲਿਆ।


ਇਹ ਵੀ ਪੜ੍ਹੋ: Farmers Protest: ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਡਰੀ ਪੰਜਾਬ ਸਰਕਾਰ, ਖੇਤੀਬਾੜੀ ਮੰਤਰੀ ਨਾਲ ਮੀਟਿੰਗ, ਹੁਣ ਸੀਐਮ ਨਾਲ 19 ਦਸੰਬਰ ਨੂੰ ਮੁਲਾਕਾਤ


ਪੇਸ਼ੇ ਤੋਂ ਜਿੰਮ ਟ੍ਰੇਨਰ ਰਵੀ ਬਾਕਸਰ ਤੇ ਹਰੀਕ੍ਰਿਸ਼ਨ ਉਰਫ ਹਰੀਆ ਵਿਚਕਾਰ 2015 ਵਿੱਚ ਦੁਸ਼ਮਣੀ ਸ਼ੁਰੂ ਹੋਈ ਸੀ। ਉਸ ਸਮੇਂ ਰਵੀ ਨੇ ਹਰੀਆ ਦੀ ਲੱਤ ਤੋੜ ਦਿੱਤੀ ਸੀ। ਇਸ ਦਾ ਬਦਲਾ ਲੈਣ ਲਈ ਹਰੀਆ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਬੈਠੇ ਰਵੀ ਨੂੰ ਅਗਵਾ ਕਰ ਲਿਆ ਸੀ। ਰਵੀ ਨੂੰ ਡੰਡਿਆਂ ਨਾਲ ਕੁੱਟਣ ਤੋਂ ਇਲਾਵਾ ਚਾਕੂ ਤੇ ਬਰਫ਼ ਵਾਲੇ ਸੂਏ ਨਾਲ ਵੀ ਹਮਲਾ ਕੀਤਾ ਗਿਆ ਸੀ। ਬਾਅਦ ਵਿੱਚ ਰਵੀ ਨੂੰ ਕਾਰ ਵਿੱਚ ਬਿਠਾ ਕੇ ਪਿੰਡ ਲੋਹਾਨੀ ਨੇੜੇ ਸੁੱਟ ਦਿੱਤਾ ਸੀ। ਇਸ ਕਾਰਨ ਉਸ ਦੀ ਮੌਤ ਹੋ ਗਈ ਸੀ।


ਇਹ ਵੀ ਪੜ੍ਹੋ: Jalandhar News: ਪੰਜਾਬੀਆਂ ਲਈ ਖੁਸ਼ਖਬਰੀ! ਹੁਣ 60 ਰੁਪਏ ਕਿਲੋ ਮਿਲੇਗੀ 100 ਰੁਪਏ ਵਾਲੀ ਦਾਲ, ਅਧਾਰ ਕਾਰਡ ਜ਼ਰੂਰੀ