ਬਰਨਾਲਾ: ਜ਼ਿਲ੍ਹਾ ਬਰਨਾਲਾ 'ਚ ਚੋਰਾਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਹਨ।ਬੁੱਧਵਾਰ ਦੇ ਦਿਨ ਇੱਥੇ ਵਿੱਚ ਬਜ਼ਾਰੋਂ ਦੋ ਗੱਡੀਆਂ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਚੋਰੀ ਦੀ ਪੂਰ ਘਟਨਾ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੈ।ਪਿਛਲੇ 15 ਦਿਨਾਂ 'ਚ 4 ਮੋਟਰਸਾਇਕਲ ਅਤੇ ਦੋ ਕਾਰਾਂ ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਗਏ ਹਨ।ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲ ਖੜ੍ਹੇ ਹੁੰਦੇ ਹਨ।


ਪੁਲਿਸ ਕੋਲ ਇਨ੍ਹਾਂ ਚੋਰੀਆਂ ਦੀ ਸੀਸੀਟੀਵੀ ਫੁੱਟੇਜ ਵੀ ਪਹੁੰਚ ਚੁੱਕੀ ਹੈ ਪਰ ਫਿਲਹਾਲ ਪੁਲਿਸ ਇਨ੍ਹਾਂ ਵਿਚੋਂ ਕਿਸੇ ਵੀ ਕੇਸ ਨੂੰ ਸੁਲਝਾਉਣ 'ਚ ਕਾਮਯਾਬ ਨਹੀਂ ਹੋ ਸਕੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤਾਂ ਨੇ ਦੱਸਿਆ ਕਿ ਉਹਨਾਂ ਨੇ ਰੋਜ਼ਾਨਾਂ ਦੀ ਤਰ੍ਹਾਂ ਆਪਣੀਆਂ ਸਕਾਰਪੀਓ ਗੱਡੀਆਂ ਆਪਣੇ ਘਰਾਂ ਦੇ ਬਾਹਰ ਖੜੀਆਂ ਕੀਤੀਆਂ ਸੀ।ਸਵੇਰ ਵੇਲੇ ਉੱਠ ਕੇ ਦੇਖਿਆ ਤਾਂ ਗੱਡੀਆਂ ਗਾਇਬ ਸੀ। ਸੀਸੀਟੀਵੀ ਫੁੱਟੇਜ ਤੋਂ ਪਤਾ ਲੱਗਾ ਕੇ ਇੱਕ ਸਵਿਫਟ ਕਾਰ 'ਚ ਸਵਾਰ ਦੋ ਚੋਰ ਉਨ੍ਹਾਂ ਦੀਆਂ ਗੱਡੀਆਂ ਚੋਰੀ ਕਰਕੇ ਲੈ ਗਏ।
ਇਹ ਵੀ ਪੜ੍ਹੋ:ਆਖਰ ਪਾਕਿਸਤਾਨ ਨੇ ਮੰਨ ਹੀ ਲਈ ਭਾਰਤ ਦੀ ਮੰਗ, ਕਰਤਾਰਪੁਰ ਕੋਰੀਡੋਰ 'ਤੇ ਪੁਲ ਲਈ ਦਿਖਾਇਆ ਹਾਂਪੱਖੀ ਰੁਖ 



ਪੀੜਤਾਂ ਦਾ ਕਿਹਣਾ ਹੈ ਕਿ ਨਾਇਟ ਕਰਫਿਊ ਦੌਰਾਨ ਗੱਡੀਆਂ ਚੋਰੀ ਹੋਣਾ ਪੁਲਿਸ ਦੀ ਨਲਾਇਕੀ ਸਿੱਧ ਕਰਦੀ ਹੈ।ਉਧਰ ਇਸ ਮਾਮਲੇ ਸਬੰਧੀ ਥਾਣਾ ਸਿਟੀ ਦੇ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਹੰਡਿਆਇਆ ਬਾਜ਼ਾਰ ਵਿੱਚੋਂ 2 ਸਕਾਰਪੀਓ ਗੱਡੀਆਂ ਚੋਰੀ ਹੋਈਆਂ ਹਨ। ਸੀਸੀਟੀਵੀ ਕੈਮਰੇ ਵਿੱਚ ਚੋਰੀ ਦੀ ਘਟਨਾ ਰਿਕਾਰਡ ਹੋਈ ਹੈ। ਉਹਨਾਂ ਦੱਸਿਆ ਕਿ ਸ਼ਹਿਰ ਦੇ ਸਾਰੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ 'ਚ ਫਾਇਰਿੰਗ ਕਰਨ ਵਾਲੇ ਨੂੰ ਉਮਰ ਕੈਦ, ਨਹੀਂ ਲੈ ਸਕੇਗਾ ਪੈਰੋਲ ਵੀ