ਸੋਨੀਪਤ: ਕੋਰੋਨਾਵਾਇਰਸ ਦੇ ਚੱਲਦਿਆਂ ਦੇਸ਼ ਭਰ ਵਿੱਚ ਹੈਂਡ ਸੈਨੇਟਾਈਜ਼ਰ ਤੇ ਮਾਸਕ ਦੀ ਮੰਗ ਵਧੀ ਹੈ। ਇਸ ਦੌਰਾਨ ਕਾਲਾ ਬਾਜ਼ਾਰੀ ਦੇ ਵੀ ਕਈ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸੋਨੀਪਤ ਦੇ ਗੋਹਾਨਾ 'ਚ ਮਾੜੀ ਕੁਆਲਟੀ ਤੇ ਅਨਹਾਈਜਨਿਕ ਮਾਸਕ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਇੱਥੇ ਟਾਇਲ ਫੈਕਟਰੀ ਦੇ ਅੰਦਰ ਗੈਰ ਕਾਨੂੰਨੀ ਢੰਗ ਨਾਲ ਮਾਸਕ ਬਣਾਏ ਜਾ ਰਹੇ ਸਨ।
100 ਦੇ ਕਰੀਬ ਮਹਿਲਾਵਾਂ ਜਮੀਨ ਤੇ ਹੇਠਾਂ ਬੈਠ ਇਹ ਮਾਸਕ ਤਿਆਰ ਕਰ ਰਹੀਆਂ ਸਨ। ਇਨ੍ਹਾਂ ਮਹਿਲਾਵਾਂ ਨੇ ਵੀ ਮਾਸਕ ਨਹੀਂ ਪਾਏ ਸਨ। 50 ਹਜ਼ਾਰ ਦੇ ਕਰੀਬ ਇਹ ਮਾਸਕ ਜਬਤ ਕੀਤੇ ਗਏ ਹਨ। ਇਸ ਫੈਕਟਰੀ ਤੇ ਸੀਐਮ ਫਲਾਇੰਗ ਵੱਲੋਂ ਛਾਪੇ ਮਾਰੀ ਕੀਤੀ ਗਈ।
ਗੁਪਤ ਸੂਚਨਾ ਮਿਲਣ ਤੇ ਡੀਐਸਪੀ ਅਜੀਤ ਸਿੰਘ ਨੇ ਆਪਣੀ ਟੀਮ ਨਾਲ ਇਸ ਫੈਕਟਰੀ ਤੇ ਛਾਪੇ ਮਾਰੀ ਕੀਤੀ। ਕੋਰੋਨਾਵਾਇਰਸ ਕਾਰਨ ਇਨ੍ਹਾਂ ਦੀ ਮੰਗ ਮਾਰਕਿਟ 'ਚ ਕਾਫੀ ਵੱਧ ਚੁੱਕੀ ਹੈ। ਇਸੇ ਦੌਰਾਨ ਕਾਲਾ ਬਜ਼ਾਰੀ ਵੀ ਵੱਧਦੀ ਨਜ਼ਰ ਆ ਰਹੀ ਹੈ। ਫਿਲਹਾਲ ਫੈਕਟਰੀ ਦਾ ਸਾਰਾ ਸਾਮਾਨ ਜ਼ਬਤ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।