ਨਵੀਂ ਦਿੱਲੀ: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਨੇ ਆਪਣੀ 19 ਸਾਲਾ ਲੜਕੀ ਦਾ ਵਿਆਹ ਆਪਣੇ ਪ੍ਰੇਮੀ ਨਾਲ ਕਰ ਦਿੱਤਾ। ਔਰਤ ਨੇ ਆਪਣੇ ਪ੍ਰੇਮੀ ਨਾਲ ਪ੍ਰੇਮ ਸੰਬੰਧ ਜਾਰੀ ਰੱਖਣ ਲਈ ਇਹ ਕਦਮ ਚੁੱਕਿਆ। ਦੁਖੀ 19 ਸਾਲਾ ਲੜਕੀ ਨੇ ਵਿਆਹ ਤੋਂ ਬਾਅਦ ਖੁਦਕੁਸ਼ੀ ਕਰ ਲਈ।
ਦਰਅਸਲ, ਹੈਦਰਾਬਾਦ ਦੇ ਮੀਰਪੇਟ ਥਾਣੇ 'ਚ ਔਰਤ ਦੀ ਦੂਜੀ 17 ਸਾਲਾ ਧੀ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿੱਚ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਉਸਦੀ ਮਾਂ ਨੇ ਆਪਣੇ ਪ੍ਰੇਮੀ ਨਾਲ ਪ੍ਰੇਮ ਸੰਬੰਧ ਜਾਰੀ ਰੱਖਣ ਲਈ ਉਸਦੀ 19 ਸਾਲ ਭੈਣ ਦਾ ਵਿਆਹ ਆਪਣੇ ਪ੍ਰੇਮੀ ਨਾਲ ਕਰ ਦਿੱਤਾ। ਜਿਸ ਕਾਰਨ ਉਹ ਘਰ ਆਉਣ ਲੱਗ ਪਿਆ।
ਜਾਣਕਾਰੀ ਅਨੁਸਾਰ ਔਰਤ ਦਾ ਆਪਣੇ ਪ੍ਰੇਮੀ ਨਾਲ ਤਕਰੀਬਨ ਇੱਕ ਸਾਲ ਤੋਂ ਪ੍ਰੇਮ ਸੰਬੰਧ ਸੀ। ਇੱਕ ਸਾਲ ਪਹਿਲਾਂ ਔਰਤ ਆਪਣੇ ਪਤੀ ਤੋਂ ਵੱਖ ਹੋ ਗਈ ਸੀ। ਲੜਕੀ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸ ਦੀ ਮਾਂ ਦਾ ਨਵੀਨ ਨਾਮ ਦੇ ਵਿਅਕਤੀ ਨਾਲ ਪ੍ਰੇਮ ਸੰਬੰਧ ਸੀ, ਜੋ ਅਕਸਰ ਉਸ ਨੂੰ ਮਿਲਣ ਆਉਂਦਾ ਸੀ।
ਲੜਕੀ ਨੇ ਇਹ ਵੀ ਦੱਸਿਆ ਕਿ ਉਸਦੀ ਭੈਣ ਦੇ ਵਿਆਹ ਮਗਰੋਂ ਜਦੋਂ ਉਸਨੂੰ ਇਸ ਬਾਰੇ ਪਤਾ ਚਲਿਆ ਕੀ ਉਸਦੇ ਪਤੀ ਦੇ ਉਸਦੀ ਮਾਂ ਨਾਲ ਪ੍ਰੇਮ ਸਬੰਧ ਹਨ, ਉਹ ਬਹੁਤ ਪਰੇਸ਼ਾਨ ਰਹਿਣ ਲੱਗੀ। ਪਰੇਸ਼ਾਨੀ 'ਚ ਉਸਨੇ ਆਤਮ ਹੱਤਿਆ ਕਰ ਲਈ। ਇਸ ਦੇ ਨਾਲ ਹੀ ਮੀਰਪੇਟ ਪੁਲਿਸ ਨੇ ਔਰਤ ਖਿਲਾਫ ਆਈਪੀਸੀ ਦੀ ਧਾਰਾ 306 ਅਤੇ 420 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਔਰਤ ਨੇ ਆਪਣੇ ਪ੍ਰੇਮੀ ਨਾਲ ਕੀਤਾ 19 ਸਾਲਾ ਧੀ ਦਾ ਵਿਆਹ, ਤੰਗ ਆ ਕੁੜੀ ਨੇ ਕੀਤੀ ਖੁਦਕੁਸ਼ੀ!
ਏਬੀਪੀ ਸਾਂਝਾ
Updated at:
15 Mar 2020 10:27 AM (IST)
ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਨੇ ਆਪਣੀ 19 ਸਾਲਾ ਲੜਕੀ ਦਾ ਵਿਆਹ ਆਪਣੇ ਪ੍ਰੇਮੀ ਨਾਲ ਕਰ ਦਿੱਤਾ।
- - - - - - - - - Advertisement - - - - - - - - -