Amritsar News: ਅੰਮ੍ਰਿਤਸਰ ਸਮਾਰਟ ਸਿਟੀ ਵੱਲੋਂ ਰਾਹੀ ਸਕੀਮ ਤਹਿਤ 19 ਅਕਤੂਬਰ ਨੂੰ ਗੁਰੂ ਨਾਨਕ ਭਵਨ ਆਡੀਟੋਰੀਅਮ, ਸਿਟੀ ਸੈਂਟਰ ਵਿਖੇ “ਰਾਹੀ ਈ-ਆਟੋ ਮੇਲਾ” ਕਰਵਾਇਆ ਜਾ ਰਿਹਾ ਹੈ। ਆਟੋ ਰਿਕਸ਼ਾ ਚਾਲਕਾਂ ਲਈ ਲਗਾਇਆ ਜਾ ਰਿਹਾ ਰਾਹੀ ਈ-ਆਟੋ ਮੇਲਾ ਬੁੱਧਵਾਰ, 19 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਸਮਾਰਟ ਸਿਟੀ ਦੇ ਰਮਨ ਸ਼ਰਮਾ ਨੇ ਦੱਸਿਆ ਕਿ ਮੇਲੇ ਦਾ ਮੰਤਵ ਆਟੋ ਰਿਕਸ਼ਾ ਚਾਲਕਾਂ ਨੂੰ ਰਾਹੀ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਾ ਤੇ ਸਕੀਮ ਤਹਿਤ ਬੈਂਕਾਂ ਵੱਲੋਂ ਦਿੱਤੇ ਜਾ ਰਹੇ ਲੋਨ ਬਾਰੇ ਜਾਣਕਾਰੀ ਦੇਣਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਆਟੋ ਚਾਲਕ ਈ-ਆਟੋ ਬਾਰੇ ਜਾਣਕਾਰੀ ਲੈਣ ਦੇ ਨਾਲ-ਨਾਲ ਇਸ ਦੀ ਟੈਸਟ ਡਰਾਈਵ ਵੀ ਲੈ ਸਕਣਗੇ।
ਉਨ੍ਹਾਂ ਆਟੋ ਚਾਲਕਾਂ ਨੂੰ ਮੇਲੇ ਵਿੱਚ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਮੇਲੇ ਵਿੱਚ ਈ-ਆਟੋ ਦੀ ਬੁਕਿੰਗ ਕਰਵਾਉਣ 'ਤੇ ਕੰਪਨੀਆਂ ਵੱਲੋਂ ਛੂਟ ਅਤੇ ਆਕਰਸ਼ਕ ਗਿਫ਼ਟ ਵੀ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਸਰਕਾਰ ਵੱਲੋਂ ਰਾਹੀ ਸਕੀਮ ਤਹਿਤ ਜ਼ੀਰੋ ਡਾਊਨ ਪੇਮੈਂਟ 'ਤੇ ਪੁਰਾਣੇ ਡੀਜ਼ਲ ਆਟੋ ਦੇ ਕੇ ਈ-ਆਟੋ ਲਏ ਜਾ ਸਕਦੇ ਹਨ, ਜਿਸ ਲਈ 1.25 ਲੱਖ ਦੀ ਨਕਦ ਸਬਸਿਡੀ ਵੀ ਦਿੱਤੀ ਜਾ ਰਹੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ
Punjab News: ਕੇਜਰੀਵਾਲ ਨੇ ਸ਼ਹੀਦ ਭਗਤ ਸਿੰਘ ਨਾਲ ਕੀਤੀ ਆਪਣੇ ਮੰਤਰੀਆਂ ਦੀ ਤੁਲਨਾ, ਖਹਿਰਾ ਬੋਲੇ, ‘ਆਪ’ ਲੀਡਰ ਸਾਵਰਕਰ ਤਾਂ ਹੋ ਸਕਦੇ ਪਰ ਸ਼ਹੀਦ ਭਗਤ ਸਿੰਘ ਨਹੀਂ
Punjab Breaking News LIVE: ਸੀਐਮ ਭਗਵੰਤ ਮਾਨ ਨੂੰ ਪੀਐਮ ਮੋਦੀ ਵੱਲੋਂ ਵਧਾਈਆਂ, 'ਆਪ' ਮੰਤਰੀਆਂ ਦੀ ਸ਼ਹੀਦ ਭਗਤ ਸਿੰਘ ਨਾਲ ਤੁਲਨਾ 'ਤੇ ਵਿਵਾਦ, 19 ਅਕਤੂਬਰ ਤੱਕ ਨਹੀਂ ਹੋਣਗੇ ਕੰਮ, ਕਾਂਗਰਸ ਪ੍ਰਧਾਨ ਦੇ ਅਹੁਦੇ ਲਈ 22 ਸਾਲ ਬਾਅਦ ਵੋਟਿੰਗ