Children Drowned: ਬੀਤੇ ਦਿਨ ਪੰਜਾਬ ਵਿੱਚ ਦੋ ਥਾਵਾਂ 'ਤੇ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਨੇ ਮਾਪਿਆਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਦਰਅਸਲ ਗਰਮ ਤੋਂ ਬਚਣ ਲਈ ਬੱਚੇ ਨਹਾਉਣ ਗਏ ਸਨ ਪਰ ਪਾਣੀ ਵਿੱਚ ਡੁੱਬ ਗਏ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ। 


ਪਹਿਲਾ ਮਾਮਲਾ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਤੋ ਸਾਹਮਣੇ ਆਇਆ ਹੈ ਜਿਥੇ ਸਕੂਲਾਂ 'ਚ ਪਈਆਂ ਛੁਟੀਆਂ ਦੇ ਚੱਲਦੇ ਬੱਚੇ ਨਹਾਉਣ ਗਏ ਅਤੇ ਨਹਾਉਂਦੇ ਹੋਏ ਚਾਰ ਬੱਚੇ ਡੁੰਘੇ ਪਾਣੀ ਵਿਚ ਚਲੇ ਗਏ ਜਿੱਥੇ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਤਿੰਨ ਬੱਚਿਆਂ ਨੂੰ ਡੁੱਬਣ ਤੋ ਬਚਾਅ ਲਿਆ ਗਿਆ ਪਰ ਚੌਥੇ ਬੱਚੇ ਦਾ ਅਜੇ ਕੋਈ ਸੁਰਾਗ ਨਹੀ ਮਿਲਿਆ। ਫਿਲਹਾਲ ਗੋਤਾਖੋਰਾ ਵੱਲੋ ਬੀਤੀ ਰਾਤ ਭਾਲ ਕੀਤੀ ਗਈ ਸੀ। ਇਹ ਬੱਚੇ ਮਕਬੂਲ ਪੁਰਾ ਇਲਾਕੇ ਦੇ ਰਹਿਣ ਵਾਲੇ ਸਨ।




(ਅੰਮ੍ਰਿਤਸਰ ਵਾਲੇ ਬੱਚੇ ਦੀ ਤਸਵੀਰ)


ਦੂਜਾ ਮਾਮਲਾ ਲੁਧਿਆਣਾ ਦੇ ਪਿੰਡ ਕਸਾਬਾਦ ਦਾ ਹੈ। ਇੱਥੇ ਐਤਵਾਰ ਨੂੰ ਸਤਲੁਜ ਦਰਿਆ ਵਿੱਚ ਨਹਾਉਣ ਲਈ ਆਏ ਛੇ ਵਿੱਚੋਂ ਚਾਰ ਦੋਸਤ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਦੋ ਦੋਸਤਾਂ ਨੇ ਰੋਲਾ ਪਾਇਆ ਅਤੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਫਿਰ ਪੁਲਿਸ ਨੂੰ ਸੂਚਨਾ ਦਿੱਤੀ।  ਦੇਰ ਰਾਤ ਤੱਕ ਥਾਣਾ ਸਲੇਮਟਾਬਰੀ ਦੀ ਪੁਲਿਸ ਗੋਤਾਖੋਰਾਂ ਦੀ ਮਦਦ ਨਾਲ ਚਾਰਾਂ ਦੀ ਭਾਲ ਕਰਦੀ ਰਹੀ। ਨੌਜਵਾਨਾਂ ਦੀ ਪਛਾਣ ਸ਼ੰਮੀ, ਚਾਹਲੂ, ਅੰਸਾਰੀ ਅਤੇ ਜ਼ਹੀਰ ਵਜੋਂ ਹੋਈ ਹੈ। ਸਾਰਿਆਂ ਦੀ ਉਮਰ 18 ਤੋਂ 20 ਸਾਲ ਦੇ ਵਿਚਕਾਰ ਹੈ।


ਜਾਣਕਾਰੀ ਅਨੁਸਾਰ ਸਾਰੇ ਦੋਸਤ ਕਾਸਾਬਾਦ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕ ਹਨ। ਐਤਵਾਰ ਦੁਪਹਿਰ ਕਰੀਬ 3.30 ਵਜੇ ਇਹ ਸਾਰੇ ਸਤਲੁਜ ਦਰਿਆ 'ਚ ਨਹਾਉਣ ਲਈ ਉਤਰੇ ਸਨ। ਇਸ ਦੌਰਾਨ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਹ ਪਾਣੀ 'ਚ ਰੁੜ ਗਏ। 




(ਲੁਧਿਆਣਾ 'ਚ ਪੁਲਿਸ ਪੁੱਛਗਿੱਛ ਕਰਦੀ ਹੋਈ)


 


 



 


 


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 


https://whatsapp.com/channel/0029Va7Nrx00VycFFzHrt01l 


Join Our Official Telegram Channel: https://t.me/abpsanjhaofficial