Amritsar News: ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਵਿੱਚ ਨਿਹੰਗ ਸਿੰਘਾਂ ਤੇ ਇੱਕ ਕ੍ਰਿਸਚਨ ਪਰਿਵਾਰ ਨੇ ਗੰਭੀਰ ਆਰੋਪ ਲਗਾਏ ਹਨ। ਉਨ੍ਹਾਂ ਨੇ ਕਿਹਾ ਧਰਮ ਪ੍ਰਚਾਰ ਨੂੰ ਲੈ ਕੇ ਸਾਡੇ 'ਤੇ ਹਮਲਾ ਕੀਤਾ, ਜਿਸ ਵਿੱਚ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਗੁਰੂ ਨਾਨਕ ਦੇਵ ਹਸਪਤਾਲ ਅਤੇ ਦੂਸਰੇ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ। 



ਗਲੀ ਵਿੱਚ ਗੱਡੀ ਨੂੰ ਲੈ ਕੇ ਹੋਈ ਤਕਰਾਰ


ਇੱਸ ਮੌਕੇ ਪੀੜਤ ਪਾਸਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਪਿੱਛਲੇ ਦਸ ਸਾਲ ਤੋਂ ਮੰਦਿਰ ਵਾਲੇ ਬਜ਼ਾਰ ਸੁਲਤਾਨ ਵਿੰਡ ਵਿਖੇ ਚਰਚ ਦੀ ਸੇਵਾ ਕਰਦਾ ਪਿਆ ਹੈ। ਪਹਿਲਾਂ ਵੀ ਨਿਹੰਗ ਸਿੰਘਾਂ ਨੇ ਚਰਚ ਬੰਦ ਕਰਨ ਨੂੰ ਲੈਕੇ ਜਾਣੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸੀ। ਕੱਲ ਮੇਰੇ ਭਰਾ ਨੇ ਗਲੀ ਵਿੱਚ ਗੱਡੀ ਲਗਾਈ ਸੀ ਤੇ ਇਨ੍ਹਾਂ ਦੀ ਆਪਸ ਵਿਚ ਬਹਿਸ ਹੋ ਗਈ। ਮੈਂ ਆਪਣੇ ਭਰਾ ਨੂੰ ਲੈਣ ਲਈ ਚਲਾ ਗਿਆ, ਜਿਸਦੇ ਚਲਦੇ ਉਨ੍ਹਾਂ ਨਿਹੰਗ ਸਿੰਘਾਂ ਨੇ ਤਲਵਾਰਾਂ ਨਾਲ ਮੇਰੇ 'ਤੇ ਹਮਲਾ ਕਰ ਦਿੱਤਾ, ਪੀੜਿਤ ਪਾਸਟਰ ਗੁਰਜੀਤ ਸਿੰਘ ਨੇ ਕਿਹਾ ਕਿ ਮੈਂ ਪੁਲਿਸ ਪ੍ਰਸ਼ਾਸਨ ਕੋਲੋ ਇਨਸਾਫ ਦੀ ਮੰਗ ਕਰਦਾ ਹਾਂ ਤਾਂ ਕਿ ਉਹ ਲੋਕ ਹੋਰ ਕਿਸੇ ਨੂੰ ਪ੍ਰਚਾਰ ਕਰਨ ਤੋਂ ਨਾ ਰੋਕਣ।


ਪੁਲਿਸ ਵੱਲੋਂ ਅਪੀਲ ਅਫਵਾਹਾਂ ਤੋਂ ਬਚੋ


ਇਸ ਮੌਕੇ ਏਡੀਸੀਪੀ ਦਰਪਨ ਆਲੂਵਾਲੀਆ ਨੇ ਕਿਹਾ ਕਿ ਅਸੀਂ ਮੌਕੇ 'ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਉਹਨਾਂ ਕਿਹਾ ਕਿ ਇਸ ਬਾਜ਼ਾਰ ਦੇ ਵਿੱਚ ਗਲੀਆਂ ਪੀੜੀਆਂ ਸਨ ਤੇ ਗੱਡੀ ਤੇ ਮੋਟਰਸਾਈਕਲ ਦੇ ਆਪਸ ਵਿੱਚ ਟੱਕਰ ਹੋਣ ਨਾਲ ਤਕਰਾਰ ਹੋ ਗਈ। ਜਿਸ ਦੇ ਚਲਦੇ ਇਹ ਮਾਮਲਾ ਵਧ ਗਿਆ ਤੇ ਉਹਨਾਂ ਕਿਹਾ ਕਿ ਮੀਡੀਆ ਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਫਵਾਹਾਂ ਤੋਂ ਬਚੋ, ਇਹ ਸਿਰਫ ਗੱਡੀ ਦੀਆਂ ਦੀ ਲੱਗਣ ਦੀ ਤਕਰਾਰ ਹੋਈ ਹੈ। ਨਾ ਕਿ ਕੋਈ ਧਰਮ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ। ਅਸੀਂ ਜਾਂਚ ਕਰ ਰਹੇ ਆਂ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹ ਦੇ ਖਿਲਾਫ ਬਣਦੀ ਕਾਰਵਾਈ ਜਰੂਰ ਕੀਤੀ ਜਾਵੇਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।


ਉੱਥੇ ਹੀ ਮੌਕੇ ਤੇ ਚਸ਼ਮਦੀਦ ਲੋਕਾਂ ਨੇ ਕਿਹਾ ਕਿ ਗੱਡੀਆਂ ਨੂੰ ਲੈ ਕੇ ਆਪਸ ਤਕਰਾਰ ਹੋਈ ਹੈ ਕਿ ਉਹਨਾਂ ਨਿਹੰਗ ਸਿੰਘ ਨੂੰ ਕਿਹਾ ਕਿ ਆਪਣੀ ਗੱਡੀ ਪਰੇ ਕਰ ਲਓ ਅਸੀਂ ਇੱਥੋਂ ਲੰਘਣਾ ਹੈ। ਨਿਹੰਗ ਸਿੰਘ ਨੇ ਕਿਹਾ ਮੈਂ ਗੱਡੀ ਪਰੇ ਨਹੀਂ ਕਰਨੀ ਮੈਂ ਨਹੀਂ ਇੱਥੋਂ ਲੰਘਣ ਦੇਣਾ ਬਸ ਇੰਨੀ ਗੱਲ ਤੋਂ ਨਿਹੰਗ ਸਿੰਘ ਵੱਲੋਂ ਗੁਰਜੀਤ ਸਿੰਘ ਤੇ ਉਸਦੇ ਭਰਾ ਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਇੱਕ ਦੀ ਬਾਂਹ ਵੱਢ ਦਿੱਤੀ ਤੇ ਇੱਕ ਦੀ ਛਾਤੀ 'ਤੇ ਵਾਰ ਕੀਤੇ ਗਏ ਦੋਨੋਂ ਜ਼ਖਮੀ ਹੋ ਗਏ ਉਹਨਾਂ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹਨ।