ਮਨਜੋਤ ਸਿੰਘ ਕੰਗ ਦੀ ਰਿਪੋਰਟ
Amritsar News : ਅੰਮ੍ਰਿਤਸਰ ਦਰਬਾਰ ਸਾਹਿਬ ਨੇੜੇ ਪੈਂਦੇ ਚੌਂਕ ਬਾਬਾ ਸਾਹਿਬ ਵਿਖੇ ਤੜਕਸਾਰ ਕਰੀਬ 3:35 ਵਜੇ ਸ਼ਾਰਟ ਸਰਕਿਟ ਕਾਰਨ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਮਾਰਤ ਦੀਆਂ ਦੋ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ ਹਨ। ਕਰੀਬ 6 ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਹੈ। ਫਾਇਰ ਬ੍ਰਿਗੇਡ ਦੇ ਮੁਲਾਜ਼ਮ ਲਗਾਤਾਰ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਦੁਕਾਨਦਾਰਾਂ ਕਾਫੀ ਨੁਕਸਾਨ ਹੋਇਆ ਹੈ। ਇਸ ਦੌਰਾਨ ਇੱਕ 50 ਸਾਲਾ ਵਿਅਕਤੀ ਵੀ ਇਸ ਹਾਦਸੇ ਦਾ ਸ਼ਿਕਾਰ ਹੋਇਆ ਹੈ।
ਇਸ ਅੱਗ ਦੌਰਾਨ ਫਾਇਰ ਬ੍ਰੀਗੇਡ ਅਧਿਕਾਰੀਆਂ ਨੂੰ ਪਾਣੀ ਦੀ ਲੋੜ ਬਹੁਤ ਜ਼ਿਆਦਾ ਪਈ ਸੀ ਅਤੇ ਗਲੀਆਂ ਛੋਟੀਆਂ ਹੋਣ ਕਰਕੇ ਵਾਰ-ਵਾਰ ਫਾਇਰ ਸਟੇਸ਼ਨ ਤੱਕ ਪਹੁੰਚਣਾ ਔਖਾ ਸੀ। ਜਿਸ ਤੋਂ ਬਾਅਦ SGPC ਨਾਲ ਗੱਲ ਕਰਕੇ ਹਰਿਮੰਦਰ ਸਾਹਿਬ ਦੇ ਸਰੋਵਰ ਅਤੇ ਬਾਬਾ ਅਟੱਲ ਰਾਏ ਸਰੋਵਰਾਂ ਤੋਂ ਜਲ ਲੈਣ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ।
ਜ਼ਿਕਰਯੋਗ ਹੈ ਕਿ ਇਹ ਘਟਨਾ ਸਵੇਰੇ 3:35 ਵਜੇ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਨੇੜੇ ਚੌਂਕ ਬਾਬਾ ਸਾਹਿਬ ਵਿਖੇ ਵਾਪਰੀ। ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਇਮਾਰਤ ਵਿੱਚ ਹੇਠਾਂ ਦੋ ਦੁਕਾਨਾਂ ਹਨ। ਜਦੋਂ ਕਿ ਉਪਰਲੀ ਮੰਜ਼ਿਲ 'ਤੇ ਵਸੇ ਹੋਏ ਹਨ। ਜਦੋਂ ਸਵੇਰੇ ਅੱਗ ਲੱਗੀ ਤਾਂ ਇਮਾਰਤ ਵਿੱਚ ਦੋ ਲੋਕ ਸੁੱਤੇ ਹੋਏ ਸਨ। ਨੌਜਵਾਨ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਤਾਂ ਬਚਾਈ ਪਰ 50 ਸਾਲਾ ਪਰਮਜੀਤ ਅੱਗ ਦੀ ਲਪੇਟ 'ਚ ਆ ਕੇ ਜ਼ਿੰਦਾ ਸੜ ਗਿਆ। ਭਾਰਾ ਸਰੀਰ ਹੋਣ ਕਾਰਨ ਉਹ ਹੇਠਾਂ ਵੀ ਨਹੀਂ ਉਤਰ ਸਕਿਆ।
6 ਘੰਟੇ ਦੀ ਮਿਹਨਤ ਤੋਂ ਬਾਅਦ ਅੱਗ 'ਤੇ ਪਾਇਆ ਗਿਆ ਕਾਬੂ
ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਸਨ। ਅੱਗ 'ਤੇ ਕਾਬੂ ਪਾਉਣ 'ਚ 6 ਘੰਟੇ ਲੱਗੇ। ਤੰਗ ਗਲੀਆਂ ਕਾਰਨ ਦਿੱਕਤ ਆਈ। ਹੁਣ ਤੱਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਸਾਹਮਣੇ ਆ ਰਿਹਾ ਹੈ।
ਦਰਬਾਰ ਸਾਹਿਬ ਤੋਂ ਲਿਆ ਗਿਆ ਪਾਣੀ
ਫਾਇਰ ਬ੍ਰਿਗੇਡ ਨੂੰ ਪਾਣੀ ਭਰਨ ਲਈ ਵਾਰ-ਵਾਰ ਕਾਫੀ ਦੂਰ ਜਾਣਾ ਪਿਆ। ਅਖੀਰ ਵਿੱਚ ਫਾਇਰ ਬ੍ਰਿਗੇਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵੱਲੋਂ ਝੀਲ ਦੇ ਪਾਣੀ ਦੀ ਵਰਤੋਂ ਕਰਕੇ ਅੱਗ 'ਤੇ ਕਾਬੂ ਪਾਇਆ ਗਿਆ। ਇਸ ਦੇ ਬਾਵਜੂਦ ਅੱਗ 'ਤੇ ਕਾਬੂ ਪਾਉਣ 'ਚ 6 ਘੰਟੇ ਲੱਗ ਗਏ।