Amritsar News : ਇੰਸਟਾਗ੍ਰਾਮ ਰੀਲ ਬਣਾਉਣ ਦਾ ਜਨੂੰਨ ਨੌਜਵਾਨਾਂ ਵਿਚ ਇੰਨਾ ਭਾਰੂ ਹੋ ਗਿਆ ਹੈ ਕਿ ਉਹ ਆਪਣੀ ਜਾਨ ਨਾਲ ਖੇਡਣ ਤੋਂ ਵੀ ਨਹੀਂ ਝਿਜਕਦੇ। ਪੰਜਾਬ ਦੇ ਅੰਮ੍ਰਿਤਸਰ 'ਚ ਕਾਰ ਦੇ ਬੋਨਟ ਅਤੇ ਸਨਰੂਫ 'ਤੇ ਚੜ੍ਹ ਕੇ ਨੌਜਵਾਨਾਂ ਵੱਲੋਂ ਰੀਲਾਂ ਬਣਾਉਣ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਹੁਣ ਇਨ੍ਹਾਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀਡੀਓ ਅੰਮ੍ਰਿਤਸਰ ਦੀ ਹੈ। ਇਸ ਦੀ ਸ਼ੂਟਿੰਗ ਕੋਰਟ ਰੋਡ 'ਤੇ ਚਰਚ ਦੇ ਬਾਹਰ ਕੀਤੀ ਗਈ ਹੈ। ਵੀਡੀਓ ਵਿੱਚ ਜਿੱਥੇ ਕਾਰ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟਾ ਦੇ ਨੇੜੇ ਹੈ, ਉੱਥੇ ਇੱਕ ਨੌਜਵਾਨ ਬੋਨਟ ਦੇ ਉੱਪਰ ਲੇਟਿਆ ਹੋਇਆ ਹੈ ਅਤੇ ਦੂਜਾ ਸਨਰੂਫ਼ ਤੋਂ ਬਾਹਰ ਨਿਕਲ ਕੇ ਵੀਡੀਓ ਬਣਾ ਰਿਹਾ ਹੈ।


 ਵਾਪਰ ਸਕਦਾ ਸੀ ਹਾਦਸਾ


ਕਾਰ ਦੀ ਤੇਜ਼ ਰਫ਼ਤਾਰ ਅਤੇ ਉੱਪਰ ਚੜ੍ਹੇ ਨੌਜਵਾਨਾਂ ਵੱਲੋਂ ਵੀਡੀਓ ਬਣਾਉਣ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਵੀਡੀਓ ਨੂੰ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਬੋਨਟ 'ਤੇ ਪਿਆ ਨੌਜਵਾਨ ਬਿਨਾਂ ਕਿਸੇ ਸੁਰੱਖਿਆ ਦੇ ਘੁੰਮ ਰਿਹਾ ਹੈ। ਅਜਿਹੇ 'ਚ ਜੇਕਰ ਕਾਰ ਦੀ ਬ੍ਰੇਕ ਲੱਗ ਜਾਵੇ ਤਾਂ ਸਟੰਟ ਕਾਰਨ ਨੌਜਵਾਨ ਦੀ ਜਾਨ ਵੀ ਜਾ ਸਕਦੀ ਹੈ।


ਪੁਲਿਸ ਕੋਲ ਪਹੁੰਚ ਗਿਆ ਮਾਮਲਾ 


ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ। ਏਸੀਪੀ ਉੱਤਰੀ ਵਰਿੰਦਰ ਖੋਸਾ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਚਿਹਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਵੀਡੀਓ ਤੋਂ ਕਾਰ ਦਾ ਨੰਬਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਨਾਖ਼ਤ ਤੋਂ ਬਾਅਦ ਸਟੰਟ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ 


Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ


Shane Warne ਦੇ ਸਨਮਾਨ 'ਚ ਕ੍ਰਿਕਟ ਆਸਟ੍ਰੇਲੀਆ ਦਾ ਵੱਡਾ ਫੈਸਲਾ, ਦਿੱਗਜ ਕ੍ਰਿਕਟਰ ਦੇ ਨਾਂ 'ਤੇ ਦਿੱਤਾ ਜਾਵੇਗਾ ਇਹ ਐਵਾਰਡ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ