ਪੰਜਾਬ ਦੇ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ (AAP) ਦੇ ਸਰਪੰਚ ਜਰਮਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਥਿਆਰਾਂ ਨਾਲ ਲੈਸ ਦੋ ਨੌਜਵਾਨਾਂ ਨੇ ਇਹ ਖੌਫਨਾਕ ਵਾਰਦਾਤ ਉਸ ਵੇਲੇ ਅੰਜਾਮ ਦਿੱਤੀ, ਜਦੋਂ ਸਰਪੰਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੇਰੀ ਗੋਲਡ ਰਿਜ਼ੋਰਟ ਪਹੁੰਚੇ ਹੋਏ ਸਨ ਅਤੇ ਮਹਿਮਾਨਾਂ ਨਾਲ ਟੇਬਲ ‘ਤੇ ਬੈਠ ਕੇ ਖਾਣਾ ਖਾ ਰਹੇ ਸਨ। ਅਚਾਨਕ ਹੋਏ ਇਸ ਹਮਲੇ ਨਾਲ ਪੂਰੇ ਸਮਾਗਮ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮ੍ਰਿਤਕ ਜਰਮਲ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਵਲਟੋਹਾ ਪਿੰਡ ਦੇ ਰਹਿਣ ਵਾਲੇ ਸਨ ਅਤੇ ਮੌਜੂਦਾ ਸਰਪੰਚ ਸਨ। ਉਹ ਵਿਆਹ ਸਮਾਗਮ ਵਿੱਚ ਲੜਕੀ ਪੱਖ ਵੱਲੋਂ ਸ਼ਾਮਲ ਹੋਣ ਆਏ ਹੋਏ ਸਨ। ਇਸੇ ਦੌਰਾਨ ਬਦਮਾਸ਼ਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਇਸ ਪੂਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਹਮਲਾਵਰਾਂ ਦੀ ਪੂਰੀ ਪਲਾਨਿੰਗ ਨੂੰ ਸਮਝਿਆ ਹੈ।
ਵੀਡੀਓ 'ਚ ਸਾਫ ਨਜ਼ਰ ਆਏ ਹਮਲਾਵਰ
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਦੋ ਨੌਜਵਾਨ ਬੇਖੌਫ਼ ਅੰਦਾਜ਼ ਵਿੱਚ ਪੈਲੇਸ ਦੇ ਅੰਦਰ ਦਾਖਲ ਹੁੰਦੇ ਹਨ। ਖਾਸ ਗੱਲ ਇਹ ਹੈ ਕਿ ਪੈਲੇਸ ਦੇ ਬਾਹਰ ਖੜੇ ਇੱਕ ਸ਼ੂਟਰ ਦੇ ਕੰਨ ‘ਤੇ ਮੋਬਾਇਲ ਫ਼ੋਨ ਲੱਗਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਤੋਂ ਪੁਲਿਸ ਨੂੰ ਸ਼ੱਕ ਹੈ ਕਿ ਕੋਈ ਪੈਲੇਸ ਵਿੱਚ ਮੌਜੂਦ ਵਿਅਕਤੀ ਹਮਲਾਵਰਾਂ ਨੂੰ ਲਗਾਤਾਰ ਜਾਣਕਾਰੀ ਦੇ ਰਿਹਾ ਸੀ।ਇਸੇ ਕਾਰਨ ਹਮਲਾਵਰ ਹੌਲੀ-ਹੌਲੀ ਕਈ ਟੇਬਲਾਂ ‘ਤੇ ਬੈਠੇ ਮਹਿਮਾਨਾਂ ਵਿੱਚੋਂ ਹੋ ਕੇ ਜਰਮਲ ਸਿੰਘ ਤੱਕ ਪਹੁੰਚੇ ਅਤੇ ਪਿਸਟਲ ਕੱਢ ਕੇ ਪਿੱਛੋਂ ਗੋਲੀ ਮਾਰੀ।
ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਸ਼ੂਟਰ ਪੇਸ਼ੇਵਰ ਸਨ। ਕਿਉਂਕਿ ਜਿਵੇਂ ਉਨ੍ਹਾਂ ਨੇ ਗੋਲੀ ਚਲਾਈ ਅਤੇ ਵਾਰਦਾਤ ਕੀਤੀ, ਉਸ ਵਿੱਚ ਕੋਈ ਹੜਬੜਾਹਟ ਨਹੀਂ ਸੀ, ਇਹ ਪੇਸ਼ੇਵਰ ਹੋਣ ਦੇ ਸੰਕੇਤ ਹਨ। ਨਕਾਬ ਨਾ ਪਹਿਨਣਾ ਵੀ ਇਸੇ ਗੱਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ।
ਸੋਸ਼ਲ ਮੀਡੀਆ ਉੱਤੇ ਪੋਸਟ ਪਾ ਇਹ ਵਾਲੇ ਗਰੁੱਪ ਨੇ ਲਈ ਜ਼ਿੰਮੇਵਾਰੀ
ਹਾਲਾਂਕਿ ਵਾਰਦਾਤ ਤੋਂ ਕੁਝ ਘੰਟਿਆਂ ਬਾਅਦ ਹੀ ਗੈਂਗਸਟਰ ਡੋਨੀ ਬਲ ਅਤੇ ਪ੍ਰਭ ਦਾਸੁਵਾਲ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਡਾਲ ਕੇ ਸਰਪੰਚ ਦੀ ਹੱਤਿਆ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ। ਪਰ ਪੁਲਿਸ ਹਾਲੇ ਵੀ ਕਈ ਪਹਿਲੂਆਂ ‘ਤੇ ਆਪਣੀ ਜਾਂਚ ਕਰ ਰਹੀ ਹੈ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕੋਈ ਆਪਣੇ ਨਿੱਜੀ ਵਿਰੋਧ ਜਾਂ ਰੰਜਿਸ਼ ਮਗਰੋਂ ਗੈਂਗਸਟਰਾਂ ਦਾ ਸਹਾਰਾ ਤਾਂ ਨਹੀਂ ਲੈ ਰਿਹਾ ਸੀ।
ਪੁਲਿਸ ਦੇ ਹੱਥ ਲੱਗੀ ਵੀਡੀਓ ਵਿੱਚ ਦੋ ਬਦਮਾਸ਼ ਮੈਰਿਜ ਪੈਲੇਸ ਦੇ ਬਾਹਰ ਖੜੀਆਂ ਕਾਰਾਂ ਵਿੱਚੋਂ ਆਉਂਦੇ ਦਿਖਾਈ ਦੇ ਰਹੇ ਹਨ। ਇੱਕ ਨੇ ਬਲੈਕ ਅਤੇ ਦੂਜੇ ਨੇ ਬਲੂ ਹੁੱਡੀ ਪਹਿਨੀ ਹੋਈ ਹੈ। ਬਲੈਕ ਹੁੱਡੀ ਪਹਿਨੇ ਬਦਮਾਸ਼ ਨੇ ਕੰਨ ‘ਤੇ ਫੋਨ ਲੱਗਾ ਰੱਖਿਆ ਹੈ।
ਇਸ ਨੂੰ ਵੇਖ ਕੇ ਪੁਲਿਸ ਨੇ ਸ਼ੱਕ ਕੀਤਾ ਹੈ ਕਿ ਕੋਈ ਤੀਜਾ ਵਿਅਕਤੀ ਕਾਲ ਕਰਕੇ ਦੋਨੋਂ ਬਦਮਾਸ਼ਾਂ ਨੂੰ ਜਾਣਕਾਰੀ ਦੇ ਰਿਹਾ ਸੀ। ਇਹ ਕੋਈ ਮੈਰਿਜ ਪੈਲੇਸ ਵਿੱਚ ਬੈਠਾ ਵਿਅਕਤੀ ਵੀ ਹੋ ਸਕਦਾ ਹੈ ਜਾਂ ਕੋਈ ਬਾਹਰ ਦਾ ਵੀ। ਪੁਲਿਸ ਦਾ ਮੰਨਣਾ ਹੈ ਕਿ ਇਹ ਕਾਲ ਸੰਭਵਤ: ਮੈਰਿਜ ਪੈਲੇਸ ਵਿੱਚ ਬੈਠੇ ਵਿਅਕਤੀ ਵੱਲੋਂ ਹੀ ਕੀਤੀ ਗਈ ਸੀ, ਜੋ ਸਰਪੰਚ ਦੀ ਪੂਰੀ ਲੋਕੇਸ਼ਨ ਦੱਸ ਰਿਹਾ ਸੀ।
ਪੁਲਿਸ ਨੂੰ ਸ਼ੱਕ ਹੈ ਕਿ ਅੰਦਰੋਂ ਮਿਲੀ ਜਾਣਕਾਰੀ ਦੇ ਬਾਅਦ ਹੀ ਦੋਹਾਂ ਹਮਲਾਵਰ ਸਿੱਧੇ ਆਪਣੇ ਟਾਰਗੇਟ ਵੱਲ ਵਧੇ। CCTV ਵਿੱਚ ਸਾਫ਼ ਦਿਖਦਾ ਹੈ ਕਿ ਪੀਲੀ ਪਗੜੀ ਪਹਿਨੇ ਸਰਪੰਚ ਟੇਬਲ ‘ਤੇ ਬੈਠ ਕੇ ਖਾਣਾ ਖਾ ਰਹੇ ਹੁੰਦੇ ਹਨ।
ਉਹੀ ਸਮੇਂ ਬਲੈਕ ਹੁੱਡੀ ਪਹਿਨਿਆ ਪਹਿਲਾ ਸ਼ੂਟਰ ਪਿੱਛੋਂ ਉਨ੍ਹਾਂ ਦੇ ਕੋਲ ਪਹੁੰਚਦਾ ਹੈ ਅਤੇ ਉਹਨਾਂ ਦੇ ਸਿਰ ਵਿੱਚ ਗੋਲੀ ਮਾਰਦਾ ਹੈ। ਇਸ ਦੇ ਤੁਰੰਤ ਬਾਅਦ ਪਿੱਛੇ ਖੜਾ ਦੂਜਾ ਹਮਲਾਵਰ ਵੀ ਫਾਇਰਿੰਗ ਕਰਦਾ ਹੈ। ਵੀਡੀਓ ਵਿੱਚ ਦੋਹਾਂ ਹਮਲਾਵਰਾਂ ਦਾ ਬੇਖੌਫ਼ ਹੋ ਕੇ ਪਿਸਟਲ ਕੱਢਣਾ ਅਤੇ ਗੋਲੀ ਚਲਾਉਣਾ ਸਾਫ਼ ਨਜ਼ਰ ਆਉਂਦਾ ਹੈ।ਪੁਲਿਸ ਦਾ ਮੰਨਣਾ ਹੈ ਕਿ ਹਮਲਾਵਰਾਂ ਲਈ ਸਿਰਫ਼ ਸਰਪੰਚ ਹੀ ਟਾਰਗੇਟ ਸਨ। ਕਿਉਂਕਿ ਗੋਲੀ ਲੱਗਦੇ ਹੀ ਸਰਪੰਚ ਟੇਬਲ ‘ਤੇ ਡਿੱਗ ਪੈਂਦੇ ਹਨ ਅਤੇ ਦੋਹਾਂ ਸ਼ੂਟਰ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਅਚਾਨਕ ਹੋਈ ਇਸ ਵਾਰਦਾਤ ਤੋਂ ਕੁਝ ਸਮੇਂ ਲਈ ਕਿਸੇ ਨੂੰ ਕੁਝ ਸਮਝ ਨਹੀਂ ਆਉਂਦਾ। ਘਟਨਾ ਤੋਂ ਬਾਅਦ ਜ਼ਖਮੀ ਸਰਪੰਚ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਹ ਦਮ ਤੋੜ ਗਏ।
ਸਰਪੰਚ ਦੀ ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਵਿੱਚ ਕੀ ਲਿਖਿਆ ਹੈ?
ਦੱਸ ਦਈਏ ਸਰਪੰਚ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਤੇਜ਼ੀ ਦੇ ਨਾਲ ਵਾਇਰਲ ਹੋਣ ਲੱਗ ਪਈ। ਪਰ ਏਬੀਪੀ ਸਾਂਝਾ ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।
ਵਾਇਰਲ ਹੋ ਰਹੀ ਪੋਸਟ: "ਸਤਿ ਸ੍ਰੀ ਅਕਾਲ ਜੀ, ਅੱਜ ਅੰਮ੍ਰਿਤਸਰ ਦੇ ਮੇਰੀ ਗੋਲਡ ਰਿਜ਼ੋਰਟ ਵਿੱਚ ਜਰਮਲ ਸਰਪੰਚ ਵਲਟੋਹਾ ਦੀ ਜੋ ਹੱਤਿਆ ਹੋਈ ਹੈ, ਉਸਦੀ ਜ਼ਿੰਮੇਵਾਰੀ ਮੈਂ ਡੋਲੀ ਬਲ, ਪ੍ਰਭ ਦਾਸੁਵਾਲ, ਅਫਰੀਦੀ ਤੂਤ, ਮੁਹੱਬਤ ਰੰਧਾਵਾ, ਅਮਰ ਖੱਬੇ, ਪਵਨ ਸ਼ੌਕੀਨ ਲੈਂਦਾ ਹਾਂ। ਇਸਨੇ ਪੁਲਿਸ ਨੂੰ 35 ਲੱਖ ਰੁਪਏ ਦਿੱਤੇ ਅਤੇ ਨਾਲ ਹੀ ਦਾਸੂਵਾਲ ਜਾ ਕੇ ਮੇਰਾ ਘਰ ਢਵਾਇਆ ਸੀ।
ਅੱਗੇ ਲਿਖਿਆ ਹੈ- '''ਇਹ ਕੰਮ ਸਾਡੇ ਛੋਟੇ ਭਰਾ ਗੰਗੇ ਠਕਰਪੁਰੀਆ ਨੇ ਕੀਤਾ। ਪੁਲਿਸ ਕਿਸੇ ਨੂੰ ਨਾਜਾਇਜ਼ ਤੰਗ ਨਾ ਕਰੇ। ਇਸ ਤੋਂ ਪਹਿਲਾਂ ਵੀ ਅਸੀਂ 2 ਵਾਰ ਅਟੈਕ ਕੀਤਾ ਸੀ, ਪਰ ਇਹ ਬਚ ਗਿਆ। ਇਸਨੇ ਘਰਾਂ ਤੋਂ ਨਾਜਾਇਜ਼ ਤੌਰ ਤੇ ਲੜਕੇ ਉਠਵਾਕੇ ਗੋਲੀਆਂ ਮਾਰਵਾਈਆਂ, ਜਿਨ੍ਹਾਂ ਦਾ ਸਾਡੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਸ ਗੱਲ ਨੂੰ ਅਸੀਂ ਪਹਿਲਾਂ ਵੀ ਪੋਸਟ ਕਰਕੇ ਦੱਸ ਚੁੱਕੇ ਹਾਂ। ਅਸੀਂ ਇਸਨੂੰ ਫੋਨ ਕਰਕੇ ਸਮਝਾਇਆ, ਪਰ ਇਹ ਸੁਧਰਾ ਨਹੀਂ। ਬਾਕੀ ਜੋ ਕਮੈਂਟ ਵਿੱਚ ਆ ਕੇ ਬਕਵਾਸ ਕਰਦੇ ਹਨ, ਉਹਨਾਂ ਵੱਲ ਸਾਡਾ ਧਿਆਨ ਹੈ ਵਾਹਿਗੁਰੂ ਮਿਹਰ ਕਰੇ ਵੈਂਡ ਐਂਡ ਵਾਚ। ਦਵਿੰਦਰ ਬੰਬੀਹਾ ਗਰੁੱਪ, ਗੋਪੀ ਘਨਯਸ਼ਿਆਮਪੁਰੀਆ ਗਰੁੱਪ, ਕੌਸ਼ਲ ਚੌਧਰੀ ਗਰੁੱਪ, ਸ਼ਗਨਪ੍ਰੀਤ, ਮਨਜੋਤ, ਰਾਣਾ ਕੰਦੋਵਾਲਿਆ।''