Cigarettes Smuggling From Dubai : ਅੰਮ੍ਰਿਤਸਰ ਦੇ ਕਸਟਮ ਅਧਿਕਾਰੀਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ।  ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਸਪਾਈਸ ਜੈੱਟ ਦੀ ਉਡਾਣ SG 56 'ਤੇ ਦੁਬਈ ਤੋਂ ਆ ਰਹੀਆਂ ESSE ਗੋਲਡਨ ਲੀਫ ਬ੍ਰਾਂਡ ਦੀਆਂ ਸੁਪਰ ਸਲਿਮ ਸਿਗਰਟਾਂ ਦੇ 2,48,800 ਪੀਸ  ਜ਼ਬਤ ਕੀਤੇ। ਇਸ ਦੀ ਬਾਜ਼ਾਰੀ ਕੀਮਤ ਕਰੀਬ 28 ਲੱਖ ਰੁਪਏ ਦੱਸੀ ਜਾ ਰਹੀ ਹੈ।



ਸਕੈਨਿੰਗ ਦੌਰਾਨ ਫੜਿਆ ਗਿਆ

ਦਰਅਸਲ, ਅੰਮ੍ਰਿਤਸਰ ਕਸਟਮ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ 'ਤੇ ਸਿਗਰਟਾਂ ਦੇ 1244 ਡੱਬੇ ਵਾਲੇ 10 ਬੈਗਾਂ ਨੂੰ ਰੋਕਿਆ ਸੀ। ਉਸ ਸਮੇਂ ਇਹ ਬੈਗ ਰਸ਼ ਬੈਗ ਵਜੋਂ ਏਅਰਲਾਈਨਜ਼ ਸਟਾਫ ਕੋਲ ਸਨ ਅਤੇ ਸਕੈਨ ਕਰਨ 'ਤੇ ਕੁਝ ਸ਼ੱਕੀ ਤਸਵੀਰਾਂ ਮਿਲੀਆਂ ਅਤੇ ਇਕ ਬੈਗ ਨੂੰ ਖੋਲ੍ਹਿਆ ਗਿਆ ਅਤੇ ਉਸ ਵਿਚ ਸੁਪਰ ਸਲਿਮ ਇੰਪੋਰਟਡ ਸਿਗਰਟਾਂ ਮਿਲੀਆਂ।


ਇਹ ਵੀ ਪੜ੍ਹੋ :  ਪੰਜਾਬ ਵਿਧਾਨ ਸਭਾ 'ਚ ਸੀਐਮ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਵਿਚਾਲੇ ਖੜਕੀ, ਸੈਸ਼ਨ ਢਾਈ ਵਜੇ ਤੱਕ ਮੁਲਤਵੀ

  ਜ਼ਬਤ ਕੀਤੀਆਂ ਸਿਗਰਟਾਂ

ਏਅਰਲਾਈਨਜ਼ ਦੇ ਕਰਮਚਾਰੀਆਂ ਨੇ ਦੱਸਿਆ ਕਿ ਦੋ ਯਾਤਰੀਆਂ ਨੇ 4 ਮਾਰਚ 2023 ਨੂੰ ਦੁਬਈ ਤੋਂ ਇਸੇ ਜਹਾਜ਼ ਰਾਹੀਂ ਯਾਤਰਾ ਕੀਤੀ ਸੀ। ਹਾਲਾਂਕਿ ਇਹ ਬੈਗ ਉਨ੍ਹਾਂ ਨਾਲ ਨਹੀਂ ਆਇਆ ਸੀ। ਉਨ੍ਹਾਂ ਦੀ ਯਾਤਰਾ ਤੋਂ ਇਕ ਦਿਨ ਬਾਅਦ 5 ਮਾਰਚ ਨੂੰ ਇਕ ਹੋਰ ਜਹਾਜ਼ ਰਾਹੀਂ ਪਹੁੰਚਿਆ ਸੀ। ਜਾਂਚ ਦੌਰਾਨ ਦੁਬਈ ਤੋਂ ਇਨ੍ਹਾਂ 10 ਬੈਗਾਂ 'ਚੋਂ 2,48,800 ਸਿਗਰੇਟ ਬਰਾਮਦ ਹੋਈਆਂ ਅਤੇ ਇਨ੍ਹਾਂ ਨੂੰ ਕਸਟਮ ਐਕਟ 1962 ਤਹਿਤ ਜ਼ਬਤ ਕੀਤਾ ਗਿਆ। ਨਾਲ ਹੀ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ : ਹਲਕਾ ਲੰਬੀ ਦੇ ਪਿੰਡ ਖੁੱਡੀਆਂ ਦੇ ਗੁਰਦੁਆਰਾ ਸਾਹਿਬ 'ਚ ਇੱਕ ਵਿਅਕਤੀ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ , ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ

ਦਿੱਲੀ IGI ਹਵਾਈ ਅੱਡੇ 'ਤੇ 2 ਕਰੋੜ ਰੁਪਏ ਦਾ ਸੋਨਾ ਜ਼ਬਤ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੀ ਟੀਮ ਨੇ ਸੋਨੇ ਦੀ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਤਸਕਰੀ ਨੂੰ ਨਾਕਾਮ ਕਰਦੇ ਹੋਏ ਕਸਟਮ ਵਿਭਾਗ ਦੀ ਟੀਮ ਨੇ 2 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਇਸ ਨੂੰ ਦੁਬਈ ਤੋਂ ਆਉਣ ਵਾਲੀ ਫਲਾਈਟ 'ਚ ਫਲਾਈਟ ਦੇ ਅੰਦਰ ਬਣੇ ਟਾਇਲਟ ਦੇ ਸਿੰਕ ਦੇ ਹੇਠਾਂ ਛੁਪਾ ਕੇ ਰੱਖਿਆ ਗਿਆ ਸੀ। ਜਦੋਂ ਕਸਟਮ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਪੂਰੀ ਉਡਾਣ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਟਾਇਲਟ ਦੇ ਸਿੰਕ ਦੇ ਅੰਦਰੋਂ ਟੇਪ ਨਾਲ ਚਿਪਕਾਏ ਹੋਏ ਪਾਊਚ ਬਰਾਮਦ ਹੋਏ। ਇਸ ਨੂੰ ਖੋਲ੍ਹਣ 'ਤੇ ਇਕ-ਇਕ ਕਿਲੋ ਦੀਆਂ 4 ਸੋਨੇ ਦੀਆਂ ਬਾਰਾਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਕਸਟਮ ਟੀਮ ਨੇ ਜ਼ਬਤ ਕਰ ਲਿਆ ਹੈ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।