Amritsar News : ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਸ ਤਹਿਤ ਸਬਸਿਡੀ ਤੇ ਕਈ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਡਿਪਟੀ ਡਾਇਰੈਕਟਰ (ਬਾਗਬਾਨੀ) ਜਗਤਾਰ ਸਿੰਘ ਨੇ ਦੱਸਿਆ ਦੱਸਿਆ ਕਿ ਐਨਐਚਐਮ ਸਕੀਮ ਅਧੀਨ ਨਵਾਂ ਬਾਗ ਲਾਉਣ ਲਈ 19 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਤੇ ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ ਲਈ 20 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦਿੱਤਾ ਜਾ ਰਿਹਾ ਹੈ।


ਉਨ੍ਹਾਂ ਦੱਸਿਆ ਕਿ ਫੁੱਲ ਲਗਾਉਣ ਲਈ 16 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ, ਪੌਲੀ ਹਾਊਸ ਲਾਉਣ ਲਈ 18,70,000 ਰੁਪਏ ਪ੍ਰਤੀ ਏਕੜ, ਸ਼ੈੱਡ ਤੇ ਨੈੱਟ ਹਾਊਸ ਲਈ 14,20,000 ਰੁਪਏ ਪ੍ਰਤੀ ਏਕੜ, ਵਰਮੀ ਕੰਪੋਸਟ ਯੂਨਿਟ ਲਈ 50 ਹਜ਼ਾਰ ਰੁਪਏ, ਸ਼ਹਿਦ ਦੀਆਂ ਮੱਖੀਆਂ ਪਾਲਣ ਲਈ 16 ਸੌ ਰੁਪਏ ਪ੍ਰਤੀ ਬਕਸਾ, ਖੁੰਬ ਪੈਦਾ ਕਰਨ ਲਈ 8 ਲੱਖ ਪ੍ਰਤੀ ਯੂਨਿਟ, ਖੁੰਬਾਂ ਦਾ ਬੀਜ ਤਿਆਰ ਕਰਨ ਲਈ 6 ਲੱਖ ਪ੍ਰਤੀ ਯੂਨਿਟ ਦਿੱਤਾ ਜਾ ਰਿਹਾ ਹੈ।


ਇਸ ਤੋਂ ਇਲਾਵਾ ਕੰਪੋਸਟ ਬਣਾਉਣ ਲਈ 8 ਲੱਖ ਰੁਪਏ ਪ੍ਰਤੀ ਯੂਨਿਟ, ਮਸ਼ੀਨਰੀ ਜਿਵੇਂ ਟਰੈਕਟਰ 20 ਐਚਪੀ, ਪਾਵਰ ਟਿੱਲਰ, ਸਪਰੇਅ ਪੰਪ ’ਤੇ 40 ਫੀਸਦ ਸਬਸਿਡੀ, ਬਾਗ ਤੇ ਸਬਜ਼ੀਆਂ ਦੀ ਤੋੜਾਈ ਤੋਂ ਬਾਅਦ ਸਾਂਭ-ਸੰਭਾਲ ਤੇ ਪੈਕਿੰਗ ਲਈ ਪੈਕ ਹਾਊਸ ਬਣਾਉਣ ਲਈ 2 ਲੱਖ ਰੁਪਏ ਸਬਸਿਡੀ, ਕੋਲਡ ਸਟੋਰ ਤੇ ਰਾਈਪਨਿੰਗ ਚੈਂਬਰ ਬਣਾਉਣ ਲਈ 35 ਫੀਸਦ ਸਬਸਿਡੀ ਦਿੱਤੀ ਜਾ ਰਹੀਂ ਹੈ।


ਉਨ੍ਹਾਂ ਦੱਸਿਆ ਕਿ ਆਰਕੇਵੀਵਾਈ ਸਕੀਮ ਅਧੀਨ ਬੈਂਬੂ ਸਟੇਕਿੰਗ ਲਈ 15 ਹਜ਼ਾਰ ਰੁਪਏ ਏਕੜ, ਆਈਐਨਐਮ ਸਕੀਮ ਅਧੀਨ 50 ਹਜ਼ਾਰ ਰੁਪਏ ਪ੍ਰਤੀ ਏਕੜ, ਕੋਲਡ ਰੂਮ ਲਈ 1,50,000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਜ਼ਿੰਮੀਂਦਾਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਬਾਗਬਾਨੀ ਵਿਭਾਗ ਦੇ ਵਿਕਾਸ ਅਫਸਰਾਂ ਨਾਲ ਸੰਪਰਕ ਕੀਤਾ ਜਾਵੇ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।