Amritsar News: ਅਜਨਾਲਾ ਦੇ ਪਿੰਡ ਚਮਿਆਰੀ ਦੇ ਦੋ ਨੌਜਵਾਨ ਕਸ਼ਮੀਰ ਵਿੱਚ ਮਾਰੇ ਗਏ ਹਨ। ਉਹ ਡਬਲ ਦਿਹਾੜੀ ਕਮਾਉਣ ਤੇ ਬਰਫਬਾਰੀ ਦੇਖਣ ਸ਼੍ਰੀਨਗਰ ਗਏ ਸਨ। ਇਸ ਦੌਰਾਨ ਉਹ ਟਾਰਗੇਟ ਕਿਲਿੰਗ ਦਾ ਸ਼ਿਕਾਰ ਹੋ ਗਏ। ਦੋਵੇਂ ਸ਼੍ਰੀਨਗਰ ਦੇ ਹੇਠਲੇ ਇਲਾਕੇ ਸ਼ਹੀਦ ਗੰਜ ਸਥਿਤ ਹੱਬਾ ਕਦਲ ਤੋਂ ਸ਼ਾਮ 7 ਵਜੇ ਡਰਾਈ ਫਰੂਟ ਦੀ ਦੁਕਾਨ ਤੋਂ ਕਿਰਾਏ 'ਤੇ ਲਏ ਕਮਰੇ ਵੱਲ ਜਾ ਰਹੇ ਸਨ। ਇਸ ਦੌਰਾਨ ਅੱਤਵਾਦੀਆਂ ਨੇ ਦੋਵਾਂ ਨੂੰ ਏਕੇ-47 ਰਾਈਫਲਾਂ ਨਾਲ ਸ਼ਿਕਾਰ ਬਣਾ ਲਿਆ।


ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਚਮਿਆਰੀ ਵਾਸੀ ਅੰਮ੍ਰਿਤਪਾਲ (31) ਦੀ ਮੌਤ ਹੋ ਗਈ, ਜਦੋਂਕਿ ਉਸ ਦਾ ਗੁਆਂਢੀ ਰੋਹਿਤ (25) ਜ਼ਖ਼ਮੀ ਹਾਲਤ ਵਿੱਚ ਸ੍ਰੀਨਗਰ ਦੇ ਸ੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ ਵਿੱਚ ਦਾਖ਼ਲ ਹੈ ਜਿੱਥੇ ਸਵੇਰੇ ਉਸ ਦੀ ਮੌਤ ਹੋ ਗਈ। ਰਾਤ 11 ਵਜੇ ਸੂਚਨਾ ਮਿਲਣ ਤੋਂ ਬਾਅਦ ਰੋਹਿਤ ਤੇ ਅੰਮ੍ਰਿਤਪਾਲ ਦਾ ਪਰਿਵਾਰ ਸ੍ਰੀਨਗਰ ਲਈ ਰਵਾਨਾ ਹੋ ਗਿਆ।




ਅੰਮ੍ਰਿਤਪਾਲ ਸਿੰਘ ਪਿਛਲੇ 4-5 ਸਾਲਾਂ ਤੋਂ ਸ੍ਰੀਨਗਰ ਜਾ ਰਿਹਾ ਸੀ। ਇੱਥੇ ਉਸ ਨੂੰ 600 ਰੁਪਏ ਦਿਹਾੜੀ ਮਿਲਦੀ ਸੀ ਜਦੋਂਕਿ ਸ੍ਰੀਨਗਰ ਵਿੱਚ ਉਸ ਨੂੰ 1500 ਰੁਪਏ ਮਿਲਦੇ ਸਨ। ਇਹੀ ਕਾਰਨ ਹੈ ਕਿ ਉਸ ਨੇ ਪੰਜਾਬ ਨਾਲੋਂ ਸ੍ਰੀਨਗਰ ਵਿੱਚ ਰਹਿ ਕੇ ਪੈਸਾ ਕਮਾਉਣਾ ਬਿਹਤਰ ਸਮਝਿਆ। ਉਹ 6 ਤੋਂ 8 ਮਹੀਨੇ ਸ੍ਰੀਨਗਰ ਵਿੱਚ ਰਹਿ ਕੇ ਪੈਸਾ ਕਮਾ ਸਰਦੀਆਂ ਤੋਂ ਪਹਿਲਾਂ ਅੰਮ੍ਰਿਤਸਰ ਵਾਪਸ ਆ ਜਾਂਦਾ ਸੀ। ਅੰਮ੍ਰਿਤਪਾਲ ਤੇ ਰੋਹਿਤ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਦੋਵਾਂ ਦੀਆਂ ਲਾਸ਼ਾਂ ਅੱਜ ਅੰਮ੍ਰਿਤਸਰ ਪਹੁੰਚਣ ਦੀ ਉਮੀਦ ਹੈ।



ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਦਾਸਪੁਰ ਦਾ ਇੱਕ ਠੇਕੇਦਾਰ ਉਨ੍ਹਾਂ ਦੇ ਲੜਕੇ ਅੰਮ੍ਰਿਤਪਾਲ ਸਿੰਘ ਨੂੰ ਕੰਮ ਲਈ ਸ੍ਰੀਨਗਰ ਲੈ ਕੇ ਜਾਂਦਾ ਸੀ। ਅੰਮ੍ਰਿਤਪਾਲ ਦਾ ਮੰਗਲਵਾਰ ਸਵੇਰੇ ਹੀ ਫੋਨ ਆਇਆ ਸੀ। ਉਹ ਇਸ ਵਾਰ ਰੋਹਿਤ ਨੂੰ ਆਪਣੇ ਨਾਲ ਲੈ ਗਿਆ ਸੀ। ਉਹ ਸੁੱਕੇ ਮੇਵੇ ਦੀ ਦੁਕਾਨ 'ਤੇ ਲੱਕੜ ਦਾ ਕੰਮ ਕਰਦਾ ਸੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।