Amritsar news: ਅੰਮ੍ਰਿਤਸਰ ਵਿੱਚ ਪਿਛਲੇ ਦਿਨੀਂ ਪਤੰਗਬਾਜ਼ੀ ਨੂੰ ਲੈਕੇ ਹੋਏ ਝਗੜੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਪਤੰਗਬਾਜ਼ੀ ਨੂੰ ਲੈਕੇ ਝਗੜਾ ਹੋਇਆ ਸੀ ਅਤੇ ਝਗੜੇ ਦੌਰਾਨ ਇਕ 23 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਸੀ।
ਗ੍ਰਿਫ਼ਤਾਰ ਦੋਸ਼ੀਆਂ ‘ਚ ਦੋ ਨੌਜਵਾਨਾਂ ‘ਤੇ ਪਹਿਲਾ ਵੀ ਕੇਸ ਦਰਜ ਹੈ, ਪੁਲਿਸ ਵੱਲੋਂ ਅਰੋਪੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਹੋਰ ਕਿੰਨੇ ਵਿਅਕਤੀ ਇਸ ਝਗੜੇ ਵਿੱਚ ਮੌਜੂਦ ਸਨ। ਇਸ ਦੇ ਨਾਲ ਹੀ ਜਿਸ ਹਥਿਆਰ ਨਾਲ ਗੋਲੀ ਚਲਾਈ ਗਈ ਸੀ ਉਹ ਲਾਈਸੈਂਸੀ ਸੀ ਜਾਂ ਨਹੀਂ ਇਹ ਸਾਰਾ ਕੁੱਝ ਪੁਲਿਸ ਰਿਮਾਂਡ ਦੌਰਾਨ ਪੁੱਛੇਗੀ।
ਇਹ ਵੀ ਪੜ੍ਹੋ: Punjab news: SKM ਨੇ 16 ਫਰਵਰੀ ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਕੀਤੀ ਅਪੀਲ, ਵੱਖ-ਵੱਖ ਵਰਗਾਂ ਨੂੰ ਪਹੁੰਚਣ ਦਾ ਦਿੱਤਾ ਸੱਦਾ