Amritsar News: ਪੁਲਿਸ ਦੀ ਸਖਤੀ ਦੇ ਬਾਵਜੂਦ ਗੈਂਗਸਟਰਾਂ ਦੇ ਹੌਸਲੇ ਪਸਤ ਨਹੀਂ ਹੋਏ। ਗੈਂਗਸਟਰਾਂ ਦੇ ਨਾਂ ਉੱਪਰ ਲਗਾਤਾਰ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਅ੍ਰੰਮਿਤਸਰ ਤੋਂ ਸਾਹਮਣੇ ਆਇਆ ਹੈ। ਪੁਲਿਸ ਨੇ ਗੈਂਗਸਟਰ ਹੈਰੀ ਚੱਠਾ ਦੇ ਕਹਿਣ ’ਤੇ ਔਰਤ ਕੋਲੋਂ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। 


ਇਹ ਵੀ ਪੜ੍ਹੋ: 27 ਜਨਵਰੀ ਨੂੰ ਪੰਜਾਬ ਸਰਕਾਰ ਦੇਵੇਗੀ ਤੋਹਫਾ ! ਖੋਲ੍ਹੇ ਜਾਣਗੇ 500 ਹੋਰ ਮੁਹੱਲਾ ਕਲੀਨਿਕ


ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਗੁਰਿੰਦਰ ਸਿੰਘ ਉਰਫ਼ ਗਿੰਦਾ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਉਹ ਸਮੇਂ ਆਸਟਰੇਲੀਆ ਰਹਿ ਰਿਹਾ ਹੈ। ਇਹ ਹਾਲ ਹੀ ਵਿੱਚ ਨੇਪਾਲ ਰਸਤੇ ਭਾਰਤ ਵਿੱਚ ਦਾਖ਼ਲ ਹੋਇਆ ਸੀ ਤੇ ਪੁਲਿਸ ਨੇ ਬੀਤੇ ਦਿਨੀ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। 


ਇਹ ਵੀ ਪੜ੍ਹੋ: ਪ੍ਰਵਾਸੀ ਪੰਜਾਬੀਆਂ 'ਤੇ ਨਿਰਭਰ ਹੋਈ ਪੰਜਾਬ ਸਰਕਾਰ ! ਪਿੰਡਾਂ ਦੇ ਵਿਕਾਸ ਲਈ ਫੰਡ ਲੈਣ ਦੀ ਬਣਾਈ ਨੀਤੀ


ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਬੀਤੀ 9 ਦਸੰਬਰ ਨੂੰ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਔਰਤ ਨੇ ਪੁਲਿਸ ਨੂੰ ਦੱਸਿਆ ਸੀ ਕਿ 25 ਅਕਤੂਬਰ ਨੂੰ ਸ਼ਾਮ ਸਮੇਂ ਉਸ ਨੂੰ ਵਿਦੇਸ਼ੀ ਨੰਬਰ ਤੋਂ ਵ੍ਹਟਸਐਪ ਰਾਹੀਂ ਤਿੰਨ ਫੋਨ ਕਾਲਾਂ ਆਈਆਂ ਸਨ। ਫੋਨ ਕਰਨ ਵਾਲੇ ਨੇ ਉਸ ਕੋਲੋਂ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ ਤੇ ਖ਼ੁਦ ਨੂੰ ਹੈਰੀ ਮਜੀਠੀਆ ਦੱਸ ਰਿਹਾ ਸੀ। 


ਇਹ ਵੀ ਪੜ੍ਹੋ: "ਜਿਹੜਾ ਪਿੰਡ ਨਸ਼ਿਆਂ ਨੂੰ ਕਰੇਗਾ ਤੌਬਾ, ਪੰਜਾਬ ਸਰਕਾਰ ਦੇਵੇਗੀ 'ਗੱਫੇ"


ਉਸ ਨੂੰ ਕਈ ਵਾਰ ਫਿਰੌਤੀ ਸਬੰਧੀ ਫੋਨ ਆਏ ਤੇ ਬਾਅਦ ਵਿੱਚ ਉਸ ਨੇ ਇਹ ਨੰਬਰ ਡਿਲੀਟ ਕਰ ਦਿੱਤਾ। ਉਸ ਨੇ ਇਸ ਸਬੰਧੀ ਥਾਣਾ ਸਿਵਲ ਲਾਈਨ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਉਸ ਨੇ ਪੁਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਗੈਂਗਸਟਰ ਹੈਰੀ ਚੱਠਾ ਤੇ ਲਾਟ ਜੋਲ ਦੇ ਕਹਿਣ ’ਤੇ ਔਰਤ ਕੋਲੋਂ 5 ਕਰੋੜ ਰੁਪਏ ਮੰਗ ਰਿਹਾ ਸੀ। ਪੁਲਿਸ ਉਸ ਕੋਲੋਂ ਹੋਰ ਪੁੱਛਗਿੱਛ ਕਰ ਰਹੀ ਹੈ।


ਇਹ ਵੀ ਪੜ੍ਹੋ: ਭਾਰੀ ਮੀਂਹ ਤੇ ਗੜੇਮਾਰੀ ਦੀ ਚੇਤਾਵਨੀ ! ਮੁੜ ਵਧੇਗੀ ਠੰਢ, ਕਿਸਾਨਾਂ ਨੂੰ ਹੋਵੇਗਾ...