Singer Mika Singh: ਬਾਲੀਵੁੱਡ ਗਾਇਕ ਮੀਕਾ ਸਿੰਘ ਜੋ ਕਿ ਅੱਜ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ। ਜਿੱਥੇ ਸਭ ਤੋਂ ਪਹਿਲਾਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉੱਤੇ ਉਹ ਆਪਣੇ ਕੁੱਝ ਸਾਥੀਆਂ ਦੇ ਨਾਲ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੀਕਾ ਸਿੰਘ (Mika Singh) ਨੇ ਕਿਹਾ ਕਿ ਅੱਜ ਗੁਰੂ ਘਰ ਵਿੱਚ ਪਹੁੰਚੇ ਹਾਂ ਮੱਥਾ ਟੇਕਿਆ ਹੈ ਤੇ ਵਾਹਿਗੁਰੂ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਸ਼ੁਕਰਾਨਾ ਅਦਾ ਕੀਤਾ ਕਿਹਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੀ। ਉਹਨਾਂ ਕਿਹਾ ਕਿ ਜਦੋਂ ਵੀ ਅੰਮ੍ਰਿਤਸਰ ਆਉਂਦੇ ਹਾਂ ਤਾਂ ਗੁਰੂ ਘਰ (golden temple) ਵਿੱਚ ਮੱਥਾ ਜ਼ਰੂਰ ਟੇਕਦੇ ਹਾਂ।
ਗੁਰੂ ਘਰ ਆ ਕੇ ਸਕੂਨ ਤੇ ਸ਼ਾਂਤੀ ਮਿਲਦੀ ਹੈ-ਮੀਕਾ ਸਿੰਘ
ਉਹਨਾਂ ਕਿਹਾ ਕਿ ਇਹ ਉਹ ਦਰ ਹੈ ਜਿੱਥੇ ਮਨ ਨੂੰ ਸਕੂਨ ਤੇ ਸ਼ਾਂਤੀ ਮਿਲਦੀ ਹੈ ਅਜਿਹਾ ਹੋਰ ਕੋਈ ਦਰ ਨਹੀਂ ਹੈ। ਉਹਨਾਂ ਕਿਹਾ ਕਿ ਇੱਥੇ ਆ ਕੇ ਮਨ ਨੂੰ ਬਹੁਤ ਚੰਗਾ ਲੱਗਦਾ ਹੈ ਇਸ ਜਗ੍ਹਾ ਤੋਂ ਸਭ ਕੁਝ ਮੰਗੀਦਾ ਹੈ ਇਹ ਉਹ ਦਰ ਜੋ ਸਭ ਦੀਆਂ ਝੋਲੀਆਂ ਭਰਦਾ ਹੈ, ਉਹਨਾਂ ਕਿਹਾ ਕਿ ਜਦੋਂ ਤੱਕ ਵਾਹਿਗੁਰੂ ਦਾ ਹੁਕਮ ਨਹੀਂ ਹੁੰਦਾ ਉਦੋਂ ਤੱਕ ਬੰਦਾ ਇਥੇ ਚੱਲ ਕੇ ਨਹੀਂ ਆਉਂਦਾ ਹੈ, ਵਾਹਿਗੁਰੂ ਦੇ ਹੁਕਮ ਤੇ ਹੀ ਬੰਦਾ ਇਥੇ ਪਹੁੰਚਦਾ ਹੈ ।
ਉਹਨਾਂ ਕਿਹਾ ਕਿ ਸਾਡੀਆਂ ਹੋਰ ਨਵੀਆਂ ਐਲਬਮਾਂ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਫਿਲਹਾਲ ਅਸੀਂ ਗੁਰੂ ਘਰ ਵਿੱਚ ਹੀ ਮੱਥਾ ਟੇਕਣ ਆਏ ਹਾਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਮੰਗਣਾ ਹੈ ਵਾਹਿਗੁਰੂ ਜੀ ਕੋਲੋਂ ਆ ਕੇ ਮੰਗੋ, ਇਸ ਦੇ ਦਰ ਉੱਤੇ ਬਹੁਤ ਤਾਕਤ ਹੈ ਇਹ ਸਭ ਦੀਆਂ ਝੋਲੀਆਂ ਭਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।