Amritsar Crime News: ਜੰਡਿਆਲਾ ਗੁਰੂ ਤੋਂ ਖ਼ੌਫਨਾਕ ਅਤੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੰਡਿਆਲਾ ਗੁਰੂ 'ਚ ਬਦਮਾਸ਼ਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਹੁਣ ਉਨ੍ਹਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ। ਜਿਸ ਕਰਕੇ ਉਹ ਬੇਖ਼ੌਫ਼ ਹੋ ਕੇ ਅਪਰਾਧ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜੰਡਿਆਲਾ ਗੁਰੂ ਤੋਂ ਜੁਰਮ ਦਾ ਤਾਜ਼ਾ ਮਾਮਲਾ, ਜਿਸ ਵਿੱਚ ਇੱਕ ਸਲੂਨ ਦੀ ਦੁਕਾਨ 'ਤੇ ਕੁਝ ਬਦਮਾਸ਼ਾਂ ਨੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਛਾਇਆ ਪਿਆ ਹੈ।
ਦੁਕਾਨ ਵਿੱਚ ਦੋ ਨੌਜਵਾਨ ਪਹਿਲਾਂ ਹੀ ਬੈਠੇ ਸਨ
ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਜੰਡਿਆਲਾ ਗੁਰੂ ਦੇ ਮੁਹੱਲਾ ਸ਼ੇਖਪੁਰਾ ਵਿੱਚ ਸਥਿਤ ਇੱਕ ਸੈਲੂਨ ਦੀ ਦੁਕਾਨ ਵਿੱਚ ਰਾਤ 8.45 ਵਜੇ ਦੇ ਕਰੀਬ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਵਿੱਚ 2 ਨੌਜਵਾਨ ਪਹਿਲਾਂ ਹੀ ਬੈਠੇ ਸਨ, ਜਿਨ੍ਹਾਂ ਨੇ ਬਾਹਰੋਂ ਆਏ ਨੌਜਵਾਨ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਮੌਕੇ 'ਤੋਂ ਫਰਾਰ ਹੋ ਗਏ।
ਨੌਜਵਾਨ ਨੂੰ 6 ਗੋਲੀਆਂ ਲੱਗੀਆਂ
ਇਸ ਹਾਦਸੇ ਵਿੱਚ ਨੌਜਵਾਨ ਨੂੰ 6 ਗੋਲੀਆਂ ਲੱਗੀਆਂ, ਜੋ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਰਵੀ ਪੁੱਤਰ ਬਲਵਿੰਦਰ ਸਿੰਘ ਵਾਸੀ ਜੰਡਿਆਲਾ ਗੁਰੂ ਵਜੋਂ ਹੋਈ ਹੈ। ਇਸ ਖਬਰ ਦੇ ਫੈਲਦੇ ਹੀ ਸ਼ਹਿਰ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ, ਜਿੱਥੇ 10 ਦਿਨਾਂ ਦੇ ਅੰਦਰ ਹੀ ਦੂਸਰਾ ਕਤਲ ਹੋ ਗਿਆ ਹੈ ਅਤੇ ਦੋਸ਼ੀ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।
ਹੋਰ ਪੜ੍ਹੋ : ਸਾਲ 2023 ਦੇ ਨੈਸ਼ਨਲ ਅਧਿਆਪਕ ਅਵਾਰਡ ਦੀ ਸੂਚੀ ਜਾਰੀ, ਪੰਜਾਬ ਦੇ ਹਿੱਸੇ ਆਏ 2 ਅਵਾਰਡ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ