Amritsar news: ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਸਫ਼ਲਤਾ ਹਾਸਲ ਹੋਈ, ਜਦੋਂ ਥਾਣਾ ਏਅਰਪੋਰਟ ਦੀ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਦੋ ਪਿਸਤੌਲ ਅਤੇ ਇੱਕ ਤੇਜ਼ਦਾਰ ਹਥਿਆਰ ਬਰਾਮਦ ਕੀਤਾ।


ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਮੀਡੀਆ ਨੂੰ ਦੱਸਿਆ ਕਿ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ 3 ਵਿਅਕਤੀਆਂ ਨੂੰ ਕਾਬੂ ਕਰਕੇ 32 ਬੋਰ ਦੀਆਂ 2 ਪਿਸਤੌਲ, 5 ਕਾਰਤੂਸ, 1 ਖਿਡੋਣਾ ਪਿਸਤੌਲ ਅਤੇ 1 ਲੌਹੇ ਦੀ ਕਿਰਚ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।


ਏ.ਡੀ.ਸੀ.ਪੀ ਸਿਟੀ-2 ਨੇ ਦੱਸਿਆ ਕਿ ਥਾਣਾ ਏਅਰਪੋਰਟ ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਬੱਲ ਸਿੰਚਦਰ ਤੋਂ ਕੱਚਾ ਰਸਤਾ ਮੜੀਆਂ ਵੱਲ ਨੂੰ ਜਾ ਰਹੀ ਸੀ, ਜਿਸ ਦੌਰਾਨ ਪੁਲਿਸ ਨੂੰ ਮੜ੍ਹੀਆ ਦੇ ਨੇੜਲੇ ਖੇਤਰ ਤੋਂ ਸਾਹਮਣੇ ਤੋਂ ਤਿੰਨ ਨੌਜਵਾਨ ਪੈਦਲ ਆਉਂਦੇ ਨਜ਼ਰ ਆਏ।


ਇਹ ਵੀ ਪੜ੍ਹੋ: Barnala news: ਬਰਨਾਲਾ 'ਚ ਮਨਾਇਆ ਗਿਆ ਪੰਛੀ ਦਿਵਸ, ਸੁਸਾਇਟੀ ਨੇ ਲਾਏ ਮਿੱਟੀ ਅਤੇ ਲੱਕੜ ਦੇ ਆਲ੍ਹਣੇ


ਜਿਹੜੇ ਪੁਲਿਸ ਨੂੰ ਦੇਖ ਕੇ ਅਚਾਨਕ ਖੇਤਾਂ ਵੱਲ ਭੱਜ ਗਏ, ਫਿਰ ਪੁਲਿਸ ਨੇ ਪਿੱਛਾ ਕਰਕੇ ਬੜੀ ਮੁਸ਼ਤੈਦੀ ਨਾਲ ਇੱਕ ਨੌਜਵਾਨ ਕਰਨ ਮਸੀਹ ਨੂੰ ਕਾਬੂ ਕੀਤਾ, ਜਿਸ ਕੋਲੋਂ ਇੱਕ ਖਿਡੌਣਾ ਪਿਸਤੌਲ ਅਤੇ ਇੱਕ ਲੋਹੇ ਦੀ ਕਿਰਚ ਬਰਾਮਦ ਕੀਤੀ। ਇਸ ਦੇ ਨਾਲ ਹੋਰ 2 ਹੋਰ ਸਾਥੀਆਂ ਸਾਗਰ ਸ਼ਰਮਾ ਨੂੰ ਕਾਬੂ ਕੀਤਾ ਗਿਆ।


ਪੁਲਿਸ ਨੇ ਇਨ੍ਹਾਂ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ 2 ਪਿਸਤੌਲ ਅਤੇ 1 ਖਿਡੌਣਾ ਪਿਸਤੌਲ ਅਤੇ ਇੱਕ ਕਿਰਚ ਵੀ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੇ ਖ਼ਿਲਾਫ਼ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।


ਇਹ ਵੀ ਪੜ੍ਹੋ: Akali-BJP Alliance: ਅਕਾਲੀ-ਭਾਜਪਾ ਵਿਚਾਲੇ ਮੁੜ ਗੱਲਬਾਤ ਦਾ ਦੌਰ ਸ਼ੁਰੂ, ਪੰਜਾਬ 'ਚ ਗਠਜੋੜ ਦੀਆਂ ਸੰਭਾਵਨਾਵਾਂ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।