Punjab Police: ਅੰਮ੍ਰਿਤਸਰ 'ਚ ਇੱਕ ਵਾਰ ਫਿਰ ਐਡਵੋਕੇਟ ਵਿਨੀਤ ਮਹਾਜਨ 'ਤੇ ਹਮਲਾ ਹੋਇਆ ਹੈ। ਸਵੇਰੇ ਕਰੀਬ 8 ਵਜੇ ਉਹ ਆਪਣੀ ਪਤਨੀ ਨਾਲ ਘਰ ਪਰਤ ਰਿਹਾ ਸੀ। ਇਸ ਦੌਰਾਨ ਦੋ ਨੌਜਵਾਨ ਐਕਟਿਵਾ 'ਤੇ ਆਏ ਅਤੇ ਚਾਰ ਰਾਉਂਡ ਫਾਇਰ ਕੀਤੇ ਅਤੇ ਫ਼ਰਾਰ ਹੋ ਗਏ। ਸ਼ੁਰੂਆਤੀ ਜਾਂਚ 'ਚ ਪੁਲਿਸ ਇਸ ਨੂੰ ਰੰਜਿਸ਼ ਦਾ ਹਮਲਾ ਮੰਨ ਰਹੀ ਹੈ। ਇਸ ਦੇ ਨਾਲ ਹੀ ਵਿਨੀਤ ਮਹਾਜਨ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਉਮੀਦਵਾਰ ਨਾਲ ਵੀ ਮਤਭੇਦ ਹੋ ਚੁੱਕੇ ਹਨ।


ਕਿਸ ਵੇਲੇ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ ?


ਵਿਨੀਤ ਮਹਾਜਨ ਨੇ ਦੱਸਿਆ ਕਿ ਸਵੇਰੇ ਉਹ ਗੋਪਾਲ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਆਪਣੇ ਹੋਟਲ ਆਸ਼ੀਰਵਾਦ 'ਤੇ ਆਇਆ ਸੀ। ਉਸ ਦੀ ਪਤਨੀ ਵੀ ਉਸ ਦੇ ਨਾਲ ਸੀ। ਦੋਵਾਂ ਨੇ ਹੋਟਲ 'ਚ ਪੂਜਾ ਵੀ ਕੀਤੀ ਅਤੇ ਘਰ ਲਈ ਰਵਾਨਾ ਹੋ ਗਏ। ਉਹ ਬਟਾਲਾ ਰੋਡ 'ਤੇ ਆਸ਼ੀਰਵਾਦ ਹੋਟਲ ਦੇ ਨਾਲ-ਨਾਲ ਗੋਪਾਲ ਮੰਦਿਰ ਨੂੰ ਜਾਂਦੀ ਗਲੀ ਚੋਂ ਲੰਘ ਰਹੇ ਸਨ। ਜਦੋਂ ਉਹ ਸੰਤ ਸੁੱਖਾ ਸਿੰਘ ਪਬਲਿਕ ਸਕੂਲ ਨੇੜੇ ਪਹੁੰਚੇ ਤਾਂ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਕਾਰ ਨੂੰ ਓਵਰਟੇਕ ਕਰ ਲਿਆ ਅਤੇ ਪਿਸਤੌਲ ਤਾਣ ਲਈ ਤੇ ਉਸ 'ਤੇ ਚਾਰ ਗੋਲੀਆਂ ਚਲਾਈਆਂ। ਦੋ ਗੋਲੀਆਂ ਕਾਰ ਦੇ ਸ਼ੀਸ਼ੇ ਵਿੱਚ ਵੱਜੀਆਂ, ਜਦੋਂ ਕਿ ਦੋ ਗੋਲੀਆਂ ਖੁੰਝ ਗਈਆਂ। ਪੁਲਿਸ ਨੇ ਚਾਰੋਂ ਖੋਲ ਬਰਾਮਦ ਕਰ ਲਏ ਹਨ।


 ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਮੁਲਜ਼ਮਾਂ ਬਾਰੇ ਕੋਈ ਸੁਰਾਗ ਮਿਲ ਸਕੇ। ਐਸਐਚਓ ਅਨਿਲ ਕੁਮਾਰ ਨੇ ਦੱਸਿਆ ਕਿ ਵਿਨੀਤ ਮਹਾਜਨ ਦੀ ਕੁਝ ਪੁਰਾਣੀ ਲੜਾਈ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਹਮਲਾ ਰੰਜਿਸ਼ ਦਾ ਲੱਗ ਰਿਹਾ ਹੈ। ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਨੀਤ ਮਹਾਜਨ ਦੀ ਵੀ ਪੁਰਾਣੀ ਸਿਆਸੀ ਰੰਜਿਸ਼ ਹੈ। ਜਿਸ ਦੀ ਵੀ ਜਾਂਚ ਕੀਤੀ ਜਾਵੇਗੀ।


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।