Maninderjeet Singh Bitta: ਐਂਟੀ ਟੈਰੇਰਿਸਟ ਫਰੰਟ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਅੱਜ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੇ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਚੰਗੀਆਂ ਖਰੀਆਂ-ਖਰੀਆਂ ਸੁਣਾਈਆਂ।


ਐਂਟੀ ਟੈਰੇਰਿਸਟ ਫਰੰਟ ਆਗੂ ਮਨਿੰਦਰ ਸਿੰਘ ਬਿੱਟਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਨੂ ਵੱਲੋਂ ਦਿੱਤੇ ਬਿਆਨ 'ਤੇ ਭੜਕਦਿਆਂ ਕਿਹਾ ਕਿ 36 ਹਜ਼ਾਰ ਮਜ਼ਲੂਮਾ ਦਾ ਕਤਲੇਆਮ ਕਰਵਾਉਣ ਵਾਲਾ ਪੰਨੂ ਅਜੇ ਵੀ ਬਿਆਨ ਕਰਦਾ ਕਿ ਮੈਂ ਅਜੇ ਵੀ ਖੂਨ ਦਾ ਪਿਆਸਾ ਅਜਿਹੇ ਦੇਸ਼ਦ੍ਰੋਹੀ ਨੂੰ ਮੇਰਾ ਖੁਲਾ ਚੈਲੰਜ ਮੇਰੇ ਨਾਲ ਆਮਣੋ ਸਾਹਮਣੇ ਹੋਣ। ਅਤੇ ਖਾਲਿਸਤਾਨ ਸੰਬਧੀ ਡਿਬੇਟ ਕਰੇ।



ਬਿੱਟਾ ਨੇ ਅੱਗੇ ਕਿਹਾ- ਇਹ ਬਹਰੂਪੀਆ ਆਪਣੇ ਆਪ ਨੂੰ ਸਿੱਖ ਕਹਿੰਦਾ ਇਸਨੂੰ ਇਹ ਨਹੀਂ ਪਤਾ ਕਿ ਸਾਡੇ ਗੁਰੂ ਮਹਾਰਾਜ ਨੇ ਸਾਂਝੀ ਵਾਰਤਾ ਦਾ ਸੰਦੇਸ਼ ਦਿਤਾ ਪਰ ਇਹ ਖਾਲਿਸਤਾਨ ਦੇ ਨਾਮ 'ਤੇ ਭੜਕਾਊ ਭਾਸ਼ਨ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਅਜਿਹੇ ਪੰਨੂ ਤੇ ਲਾਅਨਤ ਹੈ। ਪਤਾ ਨਹੀਂ ਕਿਉਂ ਕੇਦਰ ਸਰਕਾਰ ਇਹਨਾ ਉਪਰ ਐਕਸ਼ਨ ਨਹੀਂ ਲੈਦੀ ਜਿਹਨਾ ਪ੍ਰਧਾਨ ਮੰਤਰੀ ਨੂੰ ਮਾਰਿਆ ਮੁੱਖ ਮੰਤਰੀ ਮਾਰਿਆ ਉਹਨਾਂ ਨੂੰ ਹਿੰਦੁਸਤਾਨ ਦੀ ਏਕਤਾ ਦੇ ਖਿਲਾਫ ਸਾਜਿਸ਼ ਕਰਨ ਲਈ ਖੁੱਲਾ ਛੱਡਣ ਵਾਲੀ ਸਰਕਾਰ ਇਹਨਾਂ 'ਤੇ ਨਕੇਲ ਕਸੇ।
ਸਿੱਖ ਕੌਮ ਦੀ ਪੂਰੀ ਦੁਨੀਆ ਇੱਜ਼ਤ ਕਰਦੀ ਹੈ ਅਤੇ ਮਾਨਵਤਾ ਦੀ ਰੱਖਿਆ ਲਈ ਬਣਾਈ ਇਸ ਕੌਮ ਉਪਰ ਅਜਿਹੇ ਦੇਸ਼ਦ੍ਰੋਹੀ ਖਾਲਿਸਤਾਨੀਆਂ ਵੱਲੋਂ ਵਖਰੀ ਕੌਮ ਦੀ ਗੱਲ ਕਰਨਾ ਭੜਕਾਉਣਾ ਅਤੇ ਪੰਜਾਬ ਦੇ ਹਾਲਾਤ ਖਰਾਬ ਕਰਨ ਦੀਆਂ ਗੱਲਾਂ ਸੰਬਧੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਕ ਹੋਣ ਦੀ ਲੋੜ ਹੈ। ਭਗਤ ਸਿੰਘ ਨੂੰ ਦੁਨੀਆ ਨਤਮਸਤਕ ਹੁੰਦੀ ਉਸਨੂੰ ਅੱਤਵਾਦੀ ਦੀ ਸੰਘਿਆ ਦੇਣਾ ਮੰਦਭਾਗਾ। ਅਜਿਹੇ ਹੋਰ ਕਈ ਮਸਲੇ ਸਬੰਧੀ ਸਾਰੀਆ ਰਾਜਨੀਤੀਕ ਪਾਰਟੀਆਂ ਆਪਸੀ ਵਿਤਕਰੇ ਵਿੱਚ ਜੁਟੀਆਂ ਰਹੀਆਂ ਕਿਸੇ ਨੇ ਆਵਾਜ਼ ਨਹੀਂ ਚੁੱਕੀ। ਉਹਨਾਂ ਕਿਹਾ ਕਿ ਅਸੀਂ ਖਾਲਿਸਤਾਨ ਨਹੀਂ ਚਾਹੁੰਦੇ ਅਜਿਹੇ ਵਿਚਾਰਧਾਰਾ ਦੇ ਲੋਕਾਂ ਕਾਰਨ 84 ਦਾ ਕਤਲੇਆਮ ਹੋਇਆ ਸੀ। ਸਾਰੀ ਕਮੀ ਸਾਡੇ ਵਿੱਚ ਹੈ ਜੋ ਅਜਿਹੇ ਲੋਕ ਸਾਡੀ ਭਾਈਚਾਰਕ ਸਾਂਝ ਦੇ ਦੁਸ਼ਮਣ ਬਣੇ ਹੋਏ ਹਨ। ਅਜਿਹੀ ਕੋਝੀਆ ਹਰਕਤਾਂ ਬਰਦਾਸ਼ਤ ਨਹੀ ਹੋਵੇਗੀ ਅਤੇ ਭਾਰਤ ਸਰਕਾਰ ਨੂੰ ਚਾਹੀਦਾ ਕਿ ਉਹ ਇਸ ਅੰਤਰਰਾਸ਼ਟਰੀ ਮੁੱਦੇ 'ਤੇ ਕੰਮ ਕਰਦਿਆਂ ਪੰਨੂ ਨੂੰ ਗਿਰਫਤਾਰ ਕਰ ਭਾਰਤ ਲਿਆਉਣ। ਅਤੇ ਪੰਨੂ ਦੀ ਇੰਟਰਵਿਊ ਚਲਾਉਣ ਵਾਲੇ ਹਸ਼ਿਆਰਪੁਰ ਦੇ ਚੈਨਲ ਤੇ ਲਖ ਲਖ ਲਾਹਨਤ ਹੈ ਜਿਸਨੂੰ ਪੰਜਾਬ ਦੇ ਕਤਲੇਆਮ ਦੇ ਪੀੜਤ ਧੀਆਂ ਭੈਣਾਂ ਦੀ ਇੰਟਰਵਿਊ ਨਹੀਂ ਲਈ ਜਾਂਦੀ। ਕੈਨੇਡਾ ਵਰਗੇ ਖੁਸ਼ਹਾਲ ਦੇਸ਼ ਵਿਚ ਦੁਨਿਆ ਭਰ ਤੋਂ ਲੋਕ ਇਥੇ ਰੋਜਗਾਰ ਲਈ ਪਹੁੰਚਦੇ ਪਰ ਪੰਨੂ ਅਤੇ ਨਿੱਜਰ ਵਰਗੇ ਲੋਕ ਇਸਨੂੰ ਪਾਕਿਸਤਨ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ।